16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੀਟੂ ਪੰਜਾਬ ਦੇ ਪ੍ਰਧਾਨ ਮਹਾਂ ਸਿੰਘ ਰੌੜੀ ਤੇ ਸਕੱਤਰ ਕਾਮਰੇਡ ਰਘੁਨਾਥ ਨੇ...

ਸੀਟੂ ਪੰਜਾਬ ਦੇ ਪ੍ਰਧਾਨ ਮਹਾਂ ਸਿੰਘ ਰੌੜੀ ਤੇ ਸਕੱਤਰ ਕਾਮਰੇਡ ਰਘੁਨਾਥ ਨੇ ਭੁੱਖ ਹੜਤਾਲੀਆਂ ਦੀ ਹੌਂਸਲਾ ਅਫਜਾਈ ਕੀਤੀ

11ਵੇਂ ਦਿਨ ਸਮੁੱਚੇ ਕਰਮਚਾਰੀਆਂ ਨੇ ਦੋ ਘੰਟੇ ਕੰਮ ਦਾ ਬਾਈਕਾਟ ਕਰਕੇ ਸਰਕਾਰ ਦਾ ਪੁਤਲਾ ਫੂਕਿਆ

ਮੋਗਾ, (ਹਰਪਾਲ ਸਹਾਰਨ) : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਫ਼ੈਸਲੇ ਅਨੁਸਾਰ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਸਮਰਥਨ ਵਿੱਚ ਅੱਜ 11ਵੇਂ ਦਿਨ ਸਿਹਤ ਵਿਭਾਗ ਦੇ ਸਮੁੱਚੇ ਕਰਮਚਾਰੀਆਂ ਨੇ 12 ਤੋਂ 2 ਵਜੇ ਤੱਕ ਕਲਮ ਛੋੜ ਹੜਤਾਲ ਕੀਤੀ ਅਤੇ ਜਬਰਦਸਤ ਨਾਅਰੇਬਾਜ਼ੀ ਕਰਦਿਆਂ ਸਿਵਲ ਹਸਪਤਾਲ ਮੋਗਾ ਦੇ ਗੇਟ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਸੀਟੂ ਪੰਜਾਬ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੌੜੀ ਅਤੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਭੁੱਖ ਹੜਤਾਲ ਦਾ ਸਮਰਥਨ ਕਰਨ ਅਤੇ ਭੁੱਖ ਹੜਤਾਲੀ ਸਾਥੀਆਂ ਦੀ ਹੌਂਸਲਾ ਅਫਜਾਈ ਕਰਨ ਲਈ ਵਿਸ਼ੇਸ਼ ਤੌਰ ਤੇ ਮੋਗਾ ਪਹੁੰਚੇ। ਇਸ ਮੌਕੇ ਮੋਗਾ ਜਿਲ੍ਹੇ ਦੇ ਪੈਰਾਮੈਡੀਕਲ ਅਤੇ ਮਨਿਸਟਰੀਅਲ ਕਾਮੇ ਵੱਡੀ ਗਿਣਤੀ ਵਿੱਚ ਆਪਣੇ ਆਗੂਆਂ ਦੇ ਸਵਾਗਤ ਅਤੇ ਭੁੱਖ ਹੜਤਾਲੀ ਸਾਥੀਆਂ ਦੇ ਸਮਰਥਨ ਵਿੱਚ ਇਕੱਤਰ ਹੋਏ। ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਾਮਰੇਡ ਰਘੁਨਾਥ ਸਿੰਘ ਨੇ ਸਮੁੱਚੀ ਮਿਹਨਤਕਸ਼ ਜਮਾਤ ਨੂੰ ਇੱਕਜੁਟ ਹੋ ਕੇ ਸਾਮਰਾਜੀ ਨੀਤੀਆਂ ਦਾ ਵਿਰੋਧ ਕਰਨ ਅਤੇ ਜਬਰ ਜੁਲਮ ਨੂੰ ਟੱਕਰ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜਥੇਬੰਦਕ ਤਾਕਤ ਦਾ ਆਪਣਾ ਪ੍ਰਭਾਵ ਹੈ ਤੇ ਲੋਕਾਂ ਦਾ ਖੂਨ ਚੂਸ ਕੇ ਮਹਿਲ ਉਸਾਰਨ ਵਾਲੇ ਲੋਕ ਮਿਹਨਤਕਸ਼ਾਂ ਦੀ ਇਸੇ ਸ਼ਕਤੀ ਤੋਂ ਡਰਦੇ ਹਨ ਤੇ ਦਿਨ ਰਾਤ ਸਾਡੀ ਜਥੇਬੰਦਕ ਸ਼ਕਤੀ ਨੂੰ ਕਮਜੋਰ ਕਰਨ ਦੀਆਂ ਘਾੜਤਾਂ ਘੜਦੇ ਰਹਿੰਦੇ ਹਨ। ਇਸ ਮੌਕੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੌੜੀ ਨੇ 1991 ਦੇ ਵਰਲਡ ਟ੍ਰੇਡ ਸਮਝੌਤਿਆਂ ਤੋਂ ਲੈ ਕੇ ਪੜਾਅਵਾਰ ਸਮੇਂ ਦੀਆਂ ਸਰਕਾਰਾਂ ਵੱਲੋਂ ਮੁਲਾਜ਼ਮ, ਮਜਦੂਰ ਅਤੇ ਕਿਸਾਨਾਂ ਦੇ ਹੱਕਾਂ ਤੇ ਮਾਰੇ ਗਏ ਡਾਕਿਆਂ ਦੀ ਕਹਾਣੀ ਬਿਆਨ ਕਰਦਿਆਂ ਕਿਹਾ ਕਿ ਕਾਮਰੇਡ ਧਿਰਾਂ ਬੜੀ ਦੇਰ ਤੋਂ ਲੋਕਾਂ ਨੂੰ ਲੁੱਟ ਅਤੇ ਹੱਕਾਂ ਤੇ ਮਾਰੇ ਜਾ ਰਹੇ ਡਾਕੇ ਸਬੰਧੀ ਜਾਗਰੂਕ ਕਰਕੇ ਲੋਕਾਂ ਨੂੰ ਸੰਗਠਿਤ ਹੋਣ ਦਾ ਹੋਕਾ ਦਿੰਦੀਆਂ ਆ ਰਹੀਆਂ ਹਨ ਪਰ ਜਿਆਦਾਤਰ ਲੋਕ ਇਸ ਨੂੰ ਕਾਮਰੇਡਾਂ ਦਾ ਕੂੜ ਪ੍ਰਚਾਰ ਕਹਿ ਕੇ ਨਕਾਰਦੇ ਰਹੇ ਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ ਕਿ ਸਾਨੂੰ ਕੱਚੇ ਕਾਮਿਆਂ ਨੂੰ ਰੈਗੂਲਰ ਕਰਵਾਉਣ, ਤਨਖਾਹ ਜਾਰੀ ਕਰਵਾਉਣ ਅਤੇ ਕੱਟੇ ਜਾ ਰਹੇ ਭੱਤਿਆਂ ਦੀ ਲੜਾਈ ਲੜਨੀ ਪੈ ਰਹੀ ਹੈ। ਇਸ ਮੌਕੇ ਸੀਟੂ ਦੇ ਜਿਲ੍ਹਾ ਸਕੱਤਰ ਮਾ ਸੁਰਜੀਤ ਗਗੜਾ, ਪ ਸ ਸ ਫ ਜਿਲ੍ਹਾ ਮੋਗਾ ਦੇ ਪ੍ਰਧਾਨ ਗੁਰਜੀਤ ਮੱਲ੍ਹੀ, ਪਨਬੱਸ ਮੋਗਾ ਦੇ ਸਕੱਤਰ ਬਲਜਿੰਦਰ ਸਿੰਘ, ਫੀਲਡ ਐਂਡ ਵਰਕਸ਼ਾਪ ਯੂਨੀਅਨ ਦੇ ਆਗੂ ਰਾਮ ਸਿੰਘ ਸੈਦੋਕੇ, ਹਰਜਿੰਦਰ ਚੁਗਾਵਾਂ, ਪੈਰਾਮੈਡੀਕਲ ਆਗੂ ਗੁਰਜੰਟ ਸਿੰਘ ਮਾਹਲਾ, ਅਨਮੋਲ ਭੱਟੀ, ਮਨਿਸਟਰੀਅਲ ਸਰਵਿਸਜ ਯੂਨੀਅਨ ਦੇ ਆਗੂ ਗੁਰਬਚਨ ਸਿੰਘ ਕੰਗ, ਜਸਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਬਰਾੜ, ਸਟਾਫ ਨਰਸ ਐਸੋਸੀਏਸ਼ਨ ਦੇ ਆਗੂ ਜਗਪਾਲ ਕੌਰ ਅਤੇ ਦਰਜਾ ਚਾਰ ਆਗੂ ਚਮਨ ਲਾਲ ਸੰਗੇਲੀਆ ਅਤੇ ਪ੍ਰਕਾਸ਼ ਚੰਦ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਭੁੱਖ ਹੜਤਾਲੀ ਸਾਥੀਆਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ 7 ਅਗਸਤ ਨੂੰ ਪਟਿਆਲਾ ਵਿਖੇ ਕੀਤੇ ਜਾ ਰਹੇ ਐਕਸ਼ਨ ਵਿੱਚ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸੰਘਰਸ਼ ਕਮੇਟੀ ਦੇ ਕਨਵੀਨਰ ਕੁਲਬੀਰ ਸਿੰਘ ਢਿੱਲੋਂ ਨੇ ਸੂਬਾਈ ਆਗੂਆਂ ਦਾ ਮੋਗਾ ਜਿਲ੍ਹੇ ਵਿੱਚ ਆ ਕੇ ਹੌਸਲਾ ਅਫਜਾਈ ਕਰਨ ਅਤੇ ਦਿਸ਼ਾ ਦਿਖਾਉਣ ਲਈ ਧੰਨਵਾਦ ਕਰਦਿਆਂ ਸਮੂਹ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਅੱਜ ਜੋ ਸਾਥੀ ਭੁੱਖ ਹੜਤਾਲ਼ ਤੇ ਬੈਠੇ ਉਹਨਾਂ ਵਿੱਚ ਚਮਕੌਰ ਸਿੰਘ ਢੁਡੀਕੇ, ਨਿਸ਼ਾਨ ਸਿੰਘ ਢੁਡੀਕੇ, ਗੁਰਅਮਨ ਸਿੰਘ, ਗੁਰਨਾਮ ਸਿੰਘ ਕੋਟ ਈਸੇ ਖਾ ਅਤੇ ਕਮਲਜੀਤ  ਸਿੰਘ ਕੋਟ ਈਸੇ ਖਾ ਸ਼ਾਮਲ ਹਨ।

Today Now News

RELATED ARTICLES
- Advertisment -

POPULAR POSTS