2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਬੇਅਦਬੀ ਮਾਮਲੇ ਦੀ ਜਾਂਚ ‘ਚ ਕੀਤੀ ਜਾ ਰਹੀ ਢਿੱਲ : ਜਸਟਿਸ ਜੋਰਾ ਸਿੰਘ

ਮੋਗਾ (ਹੈਪੀ-ਹਰਪਾਲ) : ਜਸਟਿਸ ਜੋਰਾ ਸਿੰਘ ਨੇ ਪੰਜਾਬ ਦੀਆਂ ਦੌਵਾਂ ਪਾਰਟੀਆਂ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਕਾਂਗਰਸ ਅਕਾਲੀ ਦਲ ਦੋਵੇਂ ਰਲੇ ਹੋਏ ਹਨ, ਇਸੇ ਕਰਕੇ ਬੇਅਦਬੀ ਦੀ ਜਾਂਚ ‘ਚ ਢਿੱਲ ਕਰ ਰਹੇ ਹਨ ਤਾਂ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਆਸਾਨੀ ਨਾਲ ਕਰਵਾਈਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਬੇਅਦਬੀ ਤੋਂ ਇੱਕ ਸਾਲ ਬਾਅਦ ਮੈਂ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਸੀ ਅਤੇ ਜੇਕਰ ਸਰਕਾਰ ਨੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਹੁੰਦੀ ਤਾਂ ਮੇਰੀ ਰਿਪੋਰਟ ਦੇ ਆਧਾਰ ‘ਤੇ ਹੀ ਸਜ਼ਾ ਦੇ ਦਿੰਦੇ , ਪੁਲਿਸ ਵੱਲੋਂ ਵੀ ਕਈ ਰਿਕਾਰਡ ਨਾਲ ਛੇੜਖਾਨੀ ਕੀਤੀ ਗਈ।
ਬੇਅਦਬੀ ਦੀ ਜਾਂਚ ‘ਚ ਪਹਿਲਾਂ ਕਮਿਸ਼ਨ ਮੇਰਾ ਸੀ ਅਤੇ ਮੇਰੇ ਕਮਿਸ਼ਨ ਦੀ ਰਿਪੋਰਟ ਨਾ ਸਰਕਾਰ ਨੇ ਮੰਨੀ ਤੇ ਨਾ ਹੀ ਰਿਜੈਕਟ ਕੀਤੀ ਤੇ ਨਾ ਹੀ ਉਸ ਨੂੰ ਪਬਲਿਸ਼ ਕੀਤਾ ਕਿਉਂਕਿ ਮੇਰੀ ਰਿਪੋਰਟ ਸਰਕਾਰ ਅਤੇ ਪੁਲਿਸ ਦੇ ਉਲਟ ਸੀ।
ਜਸਟਿਸ ਜੋਰਾ ਸਿੰਘ ਨੇ ਕਿਹਾ ਪਹਿਲਾਂ ਮੈਂ ਆਪਣੀ ਰਿਪੋਰਟ ਬਣਾਈ ਉਹ ਮੰਨੀ ਨਹੀਂ ਗਈ ਤੇ ਹੁਣ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨੂੰ ਵੀ ਖਾਰਜ ਕਰ ਦਿੱਤਾ ਜੇਕਰ 2022 ‘ਚ ਸਾਡੀ ਸਰਕਾਰ ਬਣਦੀ ਹੈ ਤਾਂ ਕੁਝ ਹੀ ਮਹੀਨਿਆਂ ਚ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ। ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਇਸ ਵਕਤ ਸਭ ਤੋਂ ਉੱਪਰ ਜਾ ਰਹੀ ਹੈ ਤਾਂ ਵਿਰੋਧੀ ਸ਼ਬਦੀ ਹਮਲੇ ਤਾਂ ਜ਼ਰੂਰ ਕਰਨਗੇ ਹੀ । ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਦੱਸੇ ਕਿ ਉਨ੍ਹਾਂ ਵੱਲੋਂ ਜਿਹੜੇ ਵੀ ਸੱਤਾ ਚ ਆਉਣ ਦੇ ਵਾਅਦੇ ਕੀਤੇ ਗਏ ਉਹ ਕਿੰਨੇ ਕੁ ਪੂਰੇ ਕਰ ਲਏ ਹਨ।






