ਪਿੰਡ ਦੇ ਛੱਪੜ ਦੀ ਨਿਕਾਸੀ ਗ਼ਲਤ ਪਾਸੇ ਪਾਉਣ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ

ਤਰਨਤਾਰਨ (ਜਸਬੀਰ ਸਿੰਘ) : ਜ਼ਿਲ੍ਹਾਂ ਤਰਨਤਾਰਨ ਦੇ ਬਲਾਕ ਚੋਹਲਾ ਸਾਹਿਬ ਵਿਚ ਕਾਂਗਰਸ ਪਾਰਟੀ ਦੀ ਧੱਕੇਸ਼ਾਹੀ ਉਸ ਵੇਲੇ ਦੇਖਣ ਨੂੰ ਮਿਲੀ ਜਦ ਪਿੰਡ ਵਾਸੀਆਂ ਦੇ ਵਿਰੋਧ ਦੇ ਬਾਵਜੂਦ ਵੀ ਪੰਚਾਇਤ ਅਤੇ ਬਲਾਕ ਅਧਿਕਾਰੀਆਂ ਵਲੋਂ ਛੱਪੜ ਦੀ ਨਿਕਾਸੀ ਲਈ ਪਾਈਪ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤੇ ਜਾਣ ਅਧਿਕਾਰੀ ਨੇ ਕੰਮ ਵਿਚ ਛੱਡ ਕੇ ਪੁਲੀਸ ਨੂੰ ਬੁਲਾ ਲਿਆ ਅਤੇ ਜਦ ਪੁਲੀਸ ਵੀ ਇਹ ਕੰਮ ਨਾਂ ਕਰਵਾ ਸਕੀ ਤਾਂ ਪੁਲੀਸ ਨੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਸੰਬੰਧੀ ਕਾਰਵਾਈ ਅਮਲ ਵਿਚ ਲਿਆਂਦੀ ਇਸ ਸੰਬੰਧੀ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਿੰਡ ਦੇ ਛੱਪੜ ਦੇ ਪਾਣੀ ਦੀ ਨਿਕਾਸੀ ਪਹਿਲਾ ਹੀ ਖੇਤਾਂ ਵਿਚ ਹੋ ਰਹੀ ਹੈ ਪਰ ਪਿੰਡ ਦੀ ਪੰਚਾਇਤ ਅਤੇ ਬਲਾਕ ਅਧਿਕਾਰੀ ਜਾਣ ਬੁਝ ਕੇ ਇਸਨੂੰ ਪੋਰੇ ਪਾ ਕੇ ਦੂਜੇ ਪਾਸੇ ਕੱਢਣਾ ਚਾਹੁੰਦੇ ਹਨ ਪਰ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ
ਦੂਜੇ ਪਾਸੇ ਪੰਚਾਇਤ ਅਤੇ ਬਲਾਕ ਅਧਿਕਾਰੀਆਂ ਨੇ ਕਿਹਾ ਕਿ ਇਥੇ ਜਗ੍ਹਾ ਘੱਟ ਹੋਣ ਕਰਕੇ ਛੱਪੜ ਵਿਚ ਪਾਣੀ ਭਰ ਜਾਂਦਾ ਹੈ ਅਤੇ ਗਲੀਆਂ ਵਿਚ ਆ ਜਾਂਦਾ ਹੈ ਜਿਸ ਕਰਕੇ ਪੋਰੇ ਪਾ ਕੇ ਇਸਨੂੰ ਖਾਲੀ ਜਗ੍ਹਾ ਵਿਚ ਪਾਇਆ ਜਾ ਰਿਹਾ ਹੈ ਪਰ ਕੁਝ ਲੋਕ ਇਸਦਾ ਵਿਰੋਧ ਕਰ ਰਹੇ ਹਨ ਜਿਸਦੀ ਸ਼ਿਕਾਇਤ ਪੰਚਾਇਤ ਸੈਕਟਰੀ ਸੁਖਦੇਵ ਸਿੰਘ ਵਲੋਂ ਥਾਣਾ ਚੋਹਲਾ ਸਾਹਿਬ ਨੂੰ ਦੇ ਦਿੱਤੀ ਗਈ ਹੈ
ਇਸ ਸੰਬੰਧੀ ਥਾਣਾ ਚੋਹਲਾ ਸਾਹਿਬ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਚਾਇਤ ਸੈਕਟਰੀ ਸੁਖਦੇਵ ਸਿੰਘ ਸ਼ਿਕਾਇਤ ਮਿਲੀ ਹੈ ਕਿ ਪਿੰਡ ਪੱਖੋਪੁਰ ਦੇ ਕੁੱਝ ਲੋਕਾਂ ਨੇ ਸਰਕਾਰੀ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ






