17.4 C
Chandigarh

TODAY NOW NEWS

Friday, March 20, 2026
HomeWEIRD NEWSਲੁਧਿਆਣਾ ਜ਼ਿਲੇ ਦੇ ਪਿੰਡ ਲੱਖਾਂ ਵਿੱਚ ਇਕ ਵਿਅਕਤੀ ਨੇ ਨੇ ਕੀਤਾ ਮਾਂ...

ਲੁਧਿਆਣਾ ਜ਼ਿਲੇ ਦੇ ਪਿੰਡ ਲੱਖਾਂ ਵਿੱਚ ਇਕ ਵਿਅਕਤੀ ਨੇ ਨੇ ਕੀਤਾ ਮਾਂ ਦਾ ਬੇਰਹਿਮੀ ਨਾਲ ਕਤਲ

ਨਸ਼ੇ ਦੇ ਆਦੀ ਪੁੱਤ ਨੇ ਮਾਂ ਵੱਲੋਂ ਪੈਸੇ ਨਾ ਦਿੱਤੇ ਜਾਣ ਤੇ ਚੁੱਕਿਆ ਇਹ ਖੌਫਨਾਕ ਕਦਮ

ਲੁਧਿਆਣਾ (ਬਿਊਰੋ) : ਇੱਕ ਵਾਰ ਫਿਰ ਮਾਨਵਤਾ ਸ਼ਰਮਸਾਰ ਹੋ ਗਈ ਜਦੋ ਪਿੰਡ ਲੱਖਾ ਵਿਚ ਸ਼ੁਕਰਵਾਰ ਸ਼ਾਮ ਨੂੰ ਵਿਅਕਤੀ ਨੇ ਮਾਂ ਦਾ ਕਤਲ ਕਰ ਦਿੱਤਾ ਹੈ। ਇਸ ਬਾਰੇ ਥਾਣਾ ਹਠੂਰ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਮਿ੍ਤਕ ਪਰਮਜੀਤ ਕੌਰ ਵਾਸੀ ਲੱਖਾ, ਰਾਜਸਥਾਨ ਸੂਬੇ ਵਿਚ ਰੋਜ਼ੀ ਰੋਟੀ ਕਮਾਉਣ ਗਏ ਸਨ ਤੇ ਇਕ ਦੋ ਦਿਨ ਪਹਿਲਾਂ ਮਰਹੂਮ ਪਰਮਜੀਤ ਕੌਰ ਪੁੱਤਰ ਕਰਮ ਸਿੰਘ ਨਿੱਕਾ ਨਾਲ ਪਿੰਡ ਲੱਖਾ ਵਿਚ ਪਰਤੀ ਸੀ। ਉਨ੍ਹਾਂ ਦੱਸਿਆ ਕਿ ਨਿੱਕਾ, ਨਸ਼ੇ ਦਾ ਆਦੀ ਹੋਣ ਕਰ ਕੇ ਮਾਂ ਤੋਂ ਨਸ਼ੇ ਲਈ ਪੈਸੇ ਮੰਗਦਾ ਸੀ ਜਦਕਿ ਮਾਂ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਕਾਰਨ ਨਿੱਕੇ ਨੇ ਆਪਣੀ ਮਾਂ ਪਰਮਜੀਤ ਕੌਰ ਦੇ ਹੱਥ ਪੈਰ ਬੰਨ੍ਹ ਕੇ ਅਤੇ ਮੂੰਹ ‘ਤੇ ਸਰਾਣਾ ਰੱਖ ਕੇ ਜਾਨ ਲੈ ਲਈ। ਇਸ ਦੌਰਾਨ ਰੌਲਾ ਰੱਪਾ ਸੁਣ ਕੇ ਲੋਕ ਜਮ੍ਹਾਂ ਹੋ ਗਏ, ਜਿਨ੍ਹਾਂ ਨੇ ਪੁਲਿਸ ਨੂੰ ਇਤਲਾਹ ਕੀਤੀ। ਸੂਚਨਾ ਮਿਲਦੇ ਹੀ ਪੁਲਿਸ ਪੁੱਜੀ ਤੇ ਕਰਮ ਸਿੰਘ ਨਿੱਕੇ ਨੂੰ ਗਿ੍ਫ਼ਤਾਰ ਕਰ ਲਿਆ। ਪੁਲਿਸ ਨੇ ਮਿ੍ਤਕਾ ਪਰਮਜੀਤ ਕੌਰ ਪਤਨੀ ਜਗਰੂਪ ਸਿੰਘ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਜਗਰਾਓਂ ਵਿਚ ਪੋਸਟਮਾਰਟਮ ਲਈ ਭੇਜ ਦਿੱਤੀ ਸੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਪੁਲਿਸ ਨੇ ਕਾਰਵਾਈ ਕੀਤੀ ਹੈ।

Today Now News

RELATED ARTICLES
- Advertisment -

POPULAR POSTS