
ਨਵੀਂ ਦਿੱਲੀ, 25 ਅਗਸਤ ਕਾਲਕਾ ਜੀ ਹਲਕੇ ‘ਚ ਦੂਜੇ ਰਾਊਂਡ ਦੀਆਂ ਕੁਲ 782 ਵੋਟਾਂ ਵਿਚੋਂ 287 ਵੋਟਾਂ ਰੱਦ ਹੋ ਗਈਆਂ ਹਨ | ਸੰਤਗੜ੍ਹ ਹਲਕੇ ਤੋਂ ਬਾਦਲ ਦੀ ਉਮੀਦਵਾਰ ਬੀਬੀ ਰਣਜੀਤ ਕੌਰ ਅੱਗੇ ਚੱਲ ਰਹੇ ਹਨ | ਤਿਲਕ ਨਗਰ ਤੋਂ ਸਰਨਾ ਧੜੇ ਦੇ ਉਮੀਦਵਾਰ ਜਤਿੰਦਰ ਸਿੰਘ ਸੋਨੂੰ ਅੱਗੇ ਹਨ | ਕ੍ਰਿਸ਼ਨਾ ਪਾਰਕ ਤੋਂ ਸਰਨਾ ਧੜੇ ਦੇ ਉਮੀਦਵਾਰ ਮਨਜੀਤ ਸਿੰਘ ਘਈ ਅੱਗੇ ਚੱਲ ਰਹੇ ਹਨ | ਉੱਥੇ ਹੀ ਗਰੇਟਰ ਕੈਲਾਸ਼ ਤੋਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅੱਗੇ ਹਨ | ਕਾਲਕਾ ਜੀ ਹਲਕੇ ਤੋਂ ਬਾਦਲ ਧੜੇ ਦੇ ਹਰਮੀਤ ਸਿੰਘ ਕਾਲਕਾ ਅੱਗੇ ਹਨ ਜਦਕਿ ਜਨਕ ਪੁਰੀ ਤੋਂ ਸਰਨਾ ਧੜੇ ਦੇ ਉਮੀਦਵਾਰ ਕੁਲਤਾਰਨ ਸਿੰਘ ਕੋਛੜ ਅੱਗੇ ਚੱਲ ਰਹੇ ਹਨ | ਚੰਦਰ ਵਿਹਾਰ ਹਲਕੇ ਤੋਂ ਬਾਦਲ ਧੜੇ ਦਾ ਉਮੀਦਵਾਰ ਨਿਸ਼ਾਨ ਸਿੰਘ ਮਾਨ ਸਿਰਫ 1 ਵੋਟ ਤੋਂ ਅੱਗੇ ਹਨ | ਫ਼ਤਹਿ ਨਗਰ ਤੋਂ ਬਾਦਲ ਧੜੇ ਦੇ ਉਮੀਦਵਾਰ ਅਮਰਜੀਤ ਸਿੰਘ ਅੱਗੇ ਫਿਲਹਾਲ ਚੱਲ ਰਹੇ ਹਨ |





