17.1 C
Chandigarh

TODAY NOW NEWS

Friday, March 20, 2026
Homeਮਨੋਰੰਜਨਟੀ ਵੀਬਿਗ ਬੌਸ ਸੀਜ਼ਨ 14 ਵਿੱਚ ਰੁਬੀਨਾ ਦਿਲੈਕ ਜੇਤੂ ਤੇ ਰਾਹੁਲ ਵੈਦ ਨੇ...

ਬਿਗ ਬੌਸ ਸੀਜ਼ਨ 14 ਵਿੱਚ ਰੁਬੀਨਾ ਦਿਲੈਕ ਜੇਤੂ ਤੇ ਰਾਹੁਲ ਵੈਦ ਨੇ ਜਿੱਤਿਆ ਦੂਜਾ ਥਾਂ

ਰੁਬਾਨੀ ਨੇ ਟ੍ਰਾਫ਼ੀ ਦੇ ਨਾਲ 36 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਹੈ।

ਮੁੰਬਈ (ਅਮਰਨਾਥ) : ਐਤਵਾਰ ਨੂੰ ਦਰਸ਼ਕਾਂ ਦੀਆਂ ਵੋਟਾਂ ਦੇ ਆਧਾਰ ’ਤੇ ਕਲਰਜ਼ ਚੈਨਲ ’ਤੇ ਚੱਲ ਰਹੇ ਰਿਐਲਟੀ ਸ਼ੋਅ ਬਿੱਗ ਬੌਸ 14 ਦੀ ਟ੍ਰਾਫ਼ੀ ਟੀਵੀ ਅਭਿਨੇਤਰੀ ਰੁਬੀਨਾ ਦਿਲੈਕ ਨੇ ਜਿੱਤ ਲਈ ਹੈ। ਹੋਸਟ ਸਲਮਾਨ ਖ਼ਾਨ ਨੇ ਜੇਤੂ ਐਲਾਨ ਕੀਤਾ। ਉਨ੍ਹਾਂ ਨੇ ਇਹ ਜਿੱਤ ਰਾਹੁਲ ਵੈਦ ਅਤੇ ਨਿੱਕੀ ਤੰਬੋਲੀ ਨੂੰ ਹਰਾ ਕੇ ਹਾਸਲ ਕੀਤੀ। ਰਾਹੁਲ ਪਹਿਲੇ ਰਨਰਅਪ ਬਣੇ।

ਰੁਬਾਨੀ ਨੇ ਟ੍ਰਾਫ਼ੀ ਦੇ ਨਾਲ 36 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਹੈ। ਪਹਿਲਾਂ ਇਹ ਰਾਸ਼ੀ 50 ਲੱਖ ਸੀ, ਜਿਸ ’ਚੋਂ 14 ਲੱਖ ਰੁਪਏ ਦੀ ਕਟੌਤੀ ਕਰ ਦਿੱਤੀ ਗਈ। ਦਰਅਸਲ, ਅੰਤਿਮ ਪੰਚ ਪ੍ਰਤੀਭਾਗੀਆਂ ’ਚ ਪਹੁੰਚੇ ਰੁਬੀਨਾ, ਰਾਹੁਲ ਵੈਦ, ਅਲੀ ਗੋਨੀ, ਰਾਖੀ ਸਾਵੰਤ ਅਤੇ ਨਿੱਕੀ ਤੰਬੋਲੀ ਨੂੰ 14 ਲੱਖ ਦੀ ਰਾਸ਼ੀ ਲੈ ਕੇ ਫਿਨਾਲੇ ਤੋਂ ਬਾਹਰ ਹੋਣ ਦਾ ਪ੍ਰਸਤਾਵ ਦਿੱਤਾ ਗਿਆ ਸੀ। ਰਾਖੀ ਨੇ ਸਭ ਤੋਂ ਪਹਿਲਾਂ ਬਟਨ ਦਬਾ ਕੇ 14 ਲੱਖ ਰੁਪਏ ਜਿੱਤ ਲਏ।

Today Now News

RELATED ARTICLES
- Advertisment -

POPULAR POSTS