ਤਲਵੰਡੀ ਭਾਈ,3 ਮਈ (ਹਰਜਿੰਦਰ ਸਿੰਘ ਕਤਨਾ) ਤਲਵੰਡੀ ਭਾਈ ਇਲਾਕੇ ਵਿੱਚ ਚੋਰਾਂ ਦਾ ਪੂਰੀ ਤਰਾਂ ਨਾਲ ਬੋਲਬਾਲਾ ਹੈ। ਬੀਤੀ ਰਾਤ ਚੋਰਾਂ ਨੇ ਰਾਜ ਪੈਟਰੋਲ ਪੰਪ ਨਜਦੀਕ ਮੈਨ ਰੋਡ ਤੇ ਲੱਗੇ 5 ਬਿਜਲੀ ਦੇ ਮੀਟਰਾਂ ਵਿੱਚੋ 4 ਨੂੰ ਚੋਰੀ ਕਰ ਲਿਆ।ਇਸ ਤੋਂ ਇਲਾਵਾ ਇੱਕ ਖੇਤੀਬਾੜੀ ਦੇ ਸੰਦ ਬਣਾਉਣ ਵਾਲੀ ਫੈਕਟਰੀ ਦੀ ਛੱਤ ਪਾੜ ਕੇ ਅੰਦਰੋਂ ਕੀਮਤੀ ਸਮਾਨ ਚੋਰੀ ਕਰ ਲਿਆ।ਪੀੜਤ ਦੁਕਾਨ ਦਾਰਾਂ ਨੇ ਇਸ ਦੀ ਸ਼ਿਕਾਇਤ ਪਾਵਰ ਕਾਮ ਦੇ ਦਫਤਰ ਅਤੇ ਪੁਲਸ ਨੂੰ ਦੇ ਦਿੱਤੀ ਹੈ।ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜਦਕਿ ਪਾਵਰ ਕਾਮ ਦਾ
ਦਫ਼ਤਰ ਛੁੱਟੀ ਹੋਣ ਕਰਕੇ ਬੰਦ ਸੀ।ਪੀੜਤ ਦੁਕਾਨਦਾਰਾਂ ਪਰਮਜੀਤ ਸਿੰਘ ਦਾਰਾ ਪੁਰ,ਭੋਲਾ ਬੈਟਰੀ ਵਾਲਾ ਅਤੇ ਹੋਰਾਂ ਨੇ ਸਰਕਾਰ ਤੋਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।




