17.1 C
Chandigarh

TODAY NOW NEWS

Thursday, March 19, 2026
HomeBREAKING NEWSCanada ਤੋਂ ਅਮਰੀਕਾ ਜਾਣ ਵਾਲਿਆਂ ਲਈ ਅਹਿਮ ਖ਼ਬਰ

Canada ਤੋਂ ਅਮਰੀਕਾ ਜਾਣ ਵਾਲਿਆਂ ਲਈ ਅਹਿਮ ਖ਼ਬਰ

ਵਾਸ਼ਿੰਗਟਨ : ਕੈਨੇਡਾ ਤੋਂ ਹਵਾਈ ਜਹਾਜ਼ ਰਾਹੀਂ ਅਮਰੀਕਾ ਦਾ ਸਫ਼ਰ ਬਾਦਸਤੂਰ ਜਾਰੀ ਹੈ ਪਰ ਬਾਇਡਨ ਸਰਕਾਰ ਕਾਰ ਵਿਚ ਬੈਠੇ ਕੈਨੇਡਾ ਵਾਸੀਆਂ ਨੂੰ ਆਪਣੀ ਧਰਤੀ ‘ਤੇ ਕਦਮ ਰੱਖਣ ਦੀ ਇਜਾਜ਼ਤ ਦੇਣ ਤੋਂ ਵਾਰ-ਵਾਰ ਨਾਂਹ ਕਰ ਰਹੀ ਹੈ।

ਡੈਮੋਕ੍ਰੈਟਸ ਅਤੇ ਰਿਪਬਲਿਕਨਜ਼ ਵੱਲੋਂ ਪਾਰਟੀ ਹੱਦਾਂ ਤੋਂ ਉਪਰ ਉਠਦਿਆਂ ਜ਼ਮੀਨੀ ਸਰਹੱਦ ਬੰਦ ਰੱਖਣ ਦੇ ਮੁੱਦੇ ‘ਤੇ ਬਾਇਡਨ ਸਰਕਾਰ ਦੀ ਤਿੱਖੀ ਨੁਕਤਾਚੀਨੀ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈਨ ਸਾਕੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਰਡਰ ਬੰਦ ਰੱਖਣ ਦਾ ਫ਼ੈਸਲਾ ਸਿਰਫ਼ ਅਤੇ ਸਿਰਫ਼ ਸਿਹਤ ਮਾਹਰਾਂ ਦੀ ਸਿਫ਼ਾਰਸ਼ ‘ਤੇ ਆਧਾਰਤ ਹੈ।

ਵਾਸ਼ਿੰਗਟਨ ਦੇ ਗਵਰਨਰ ਜੇਅ ਇੰਸਲੀ ਅਤੇ ਸੈਨੇਟ ਮੈਂਬਰ ਪੈਟੀ ਮਰੀ ਤੋਂ ਇਲਾਵਾ ਨਿਊ ਯਾਰਕ ਦੇ ਸੰਸਦ ਮੈਂਬਰਾਂ ਵੱਲੋਂ ਕੈਨੇਡਾ ਨਾਲ ਲਗਦੀ ਜ਼ਮੀਨੀ ਸਰਹੱਦ ਤੁਰਤ ਖੋਲ੍ਹਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।

ਜੈਨ ਸਾਕੀ ਨੇ ਇਸ ਬਾਰੇ ਕਿਹਾ ਕਿ ਪਬਲਿਕ ਹੈਲਥ ਅਤੇ ਮੈਡੀਕਲ ਐਕਸਪਰਟਸ ਨਾਲ ਤਾਲਮੇਲ ਅਧੀਨ ਬਣਾਈ ਨੀਤੀ ਫ਼ਿਲਹਾਲ ਜ਼ਮੀਨੀ ਸਰਹੱਦ ਖੋਲ੍ਹਣ ਦੀ ਇਜਾਜ਼ਤ ਨਹੀਂ ਦੇ ਰਹੀ।

Today Now News

RELATED ARTICLES
- Advertisment -

POPULAR POSTS