16.8 C
Chandigarh

TODAY NOW NEWS

Friday, March 20, 2026
HomeBREAKING NEWSਮੁਲਾਜ਼ਮਾਂ ਲਈ ਅਹਿਮ ਖਬਰ: ਫੇਰ ਹੋਵੇਗਾ ਡੀ.ਏ. ਅਤੇ ਸੈਲਰੀ ‘ਚ ਵਾਧਾ

ਮੁਲਾਜ਼ਮਾਂ ਲਈ ਅਹਿਮ ਖਬਰ: ਫੇਰ ਹੋਵੇਗਾ ਡੀ.ਏ. ਅਤੇ ਸੈਲਰੀ ‘ਚ ਵਾਧਾ

ਨਵੀਂ ਦਿੱਲੀ 1 SEPT ਕੇਂਦਰ ਸਰਕਾਰ ਦੇ ਲੱਖਾਂ ਮੁਲਾਜ਼ਮਾਂ ਲਈ ਇਕ ਚੰਗੀ ਖ਼ਬਰ ਹੈ। ਭਾਰਤ ਸਰਕਾਰ ਕੇਂਦਰ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਇਕ ਵਾਰ ਮੁੜ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਗੌਰਤਲਬ ਹੈ ਕਿ ਹਾਲ ਹੀ ‘ਚ ਸਰਕਾਰ ਨੇ ਮੁਲਾਜ਼ਮਾਂ ਲਈ ਡੀਏ ਨੂੰ 28 ਫੀਸਦੀ ਤਕ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਹੁਣ ਮੀਡੀਆ ਰਿਪੋਰਟਸ ਮੁਤਾਬਿਕ ਮੋਦੀ ਸਰਕਾਰ ਮਹਿੰਗਾਈ ਭੱਤੇ ਨੂੰ ਵਧਾ ਕੇ 31 ਫੀਸਦੀ ਕਰਨ ਦੀ ਯੋਜਨਾ ਬਣਾ ਰਹੀ ਹੈ।

ਜੁਲਾਈ ‘ਚ DA 28 ਫੀਸਦੀ ਹੋਇਆ

ਇਸ ਤੋਂ ਪਹਿਲਾਂ ਮਹਿੰਗਾਈ ਭੱਤਾ 17 ਫੀਸਦੀ ਸੀ ਪਰ ਜੁਲਾਈ ‘ਚ ਡੀਏ ਵਧਾ ਕੇ 28 ਫੀਸਦੀ ਕਰ ਦਿੱਤਾ ਗਿਆ। ਡੀਏ ‘ਚ ਵਾਧਾ ਮਹਤੱਵਪੂਰਨ ਹੈ ਕਿਉਂਕਿ ਇਹ ਸਿੱਧੇ ਸੈਲਰੀ ਨਾਲ ਸਬੰਧਿਤ ਹੈ। ਮਹਿੰਗਾਈ ਭੱਤਾ ‘ਚ ਵਾਧੇ ਦਾ ਮਤਲਬ ਹੈ ਕਿ ਕੇਂਦਰੀ ਮੁਲਾਜ਼ਮਾਂ ਦੀ ਸੈਲਰੀ ਵੀ ਵਧੇਗੀ।

3 ਫੀਸਦੀ ਡੀਏ ਵਧੇਗਾ

ਡੀਏ ਨੂੰ ਪਹਿਲੇ ਜਨਵਰੀ 2020 ‘ਚ ਕੇਂਦਰ ਸਰਕਾਰ ਵੱਲ਼ੋਂ ਵਧਾਇਆ ਗਿਆ ਸੀ। ਹੁਣ ਮਹਿੰਗਾਈ ਭੱਤੇ ‘ਚ 4 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਤੋਂ ਬਾਅਦ ਜੂਨ ‘ਚ 3 ਫੀਸਦੀ ਤੇ ਜਨਵਰੀ 2021 ‘ਚ 4 ਫੀਸਦੀ ਦਾ ਵਾਧਾ ਹੋਇਆ। ਜੂਨ 2021 ਦੇ ਮਹਿੰਗਾਈ ਭੱਤੇ ਨੂੰ ਫਿਲਹਾਲ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਹਾਲਾਂਕਿ AICPI ਜੂਨ ਦੇ ਅੰਕੜਿਆਂ ਮੁਤਾਬਿਕ ਡੀਏ 3 ਫੀਸਦੀ ਹੋਰ ਵਧੇਗਾ।

Today Now News

RELATED ARTICLES
- Advertisment -

POPULAR POSTS