ਸਕੂਲ ਮਾਲਕਾ ਨੇ ਕਿਹਾ ਕਿ ਹਾਈਕੋਰਟ ਦੇ ਆਦੇਸ਼ਾਂ ਦੀ ਹੋ ਰਹੀ ਹੈ ਇਨ ਬਿਨ ਪਾਲਣਾ ।
ਪਰ ਮਾਪਿਆਂ ਲਈ ਨਹੀਂ ਰਾਹਤ ਟਰਾਂਸਪੋਰਟ ਫੀਸ ਛੱਡ ਕੇ ਦੇਣੀ ਪਵੇਗੀ ਸਾਰੀ ਫੀਸ ।

ਮੋਗਾ (ਅਮਜਦ ਹੁਸੈਨ ਖਾਨ) : ਮੋਗਾ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਦੀ ਇੱਕ ਅਹਿਮ ਮੀਟਿੰਗ ਹੋਈ । ਮੀਟਿੰਗ ਦਾ ਮੁੱਖ ਮੁੱਦਾ ਆਉਣ ਵਾਲੇ ਸਮੈਸਟਰ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਆਨਲਾਈਨ ਸਿੱਖਿਆ ਹੋਰ ਵਧੀਆ ਤਰੀਕੇ ਨਾਲ ਚਲਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਕੂਲਾਂ ਅਤੇ ਮਾਪਿਆਂ ਦਰਮਿਆਨ ਕੁਝ ਗ਼ਲਤ ਫਹਿਮੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਦੂਰ ਕਰਨਾ ਸੀ ।
ਜਦੋ ਪਤਰਕਾਰਾਂ ਵਲੋਂ ਐਨੁਅਲ ਫੀਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਟਰਾਂਸਪੋਰਟ ਫੀਸ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਫੀਸਾਂ ਮਾਪਿਆਂ ਨੂੰ ਦੇਣੀਆਂ ਪੈਣਗੀਆਂ ਕਿਉਂਕਿ ਕੋਵਿਡ 19 ਦੇ ਵਿੱਚ ਵੀ ਸਾਡੇ ਮੇਹਨਤੀ ਟੀਚਰਾਂ ਦੁਆਰਾ ਬੱਚਿਆਂ ਨੂੰ ਆਨ ਲਾਈਨ ਪੜ੍ਹਾਇਆ ਗਿਆ ਹੈ ਤਾਂ ਜੋ ਬੱਚਿਆਂ ਦਾ ਸਾਲ ਨਾ ਖ਼ਰਾਬ ਹੋਵੇ ।
ਜੇਕਰ ਗੱਲ ਕਰੀਏ ਬੱਚਿਆਂ ਦੇ ਮਾਪਿਆਂ ਦੀ ਤਾਂ ਮਾਪਿਆਂ ਨੂੰ ਕੋਈ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ।
ਸਕੂਲ ਐਸੋਸੀਏਸ਼ਨ ਵੱਲੋਂ ਇਹ ਵੀ ਸਾਫ ਕੀਤਾ ਗਿਆ ਕਿ ਸਾਡਾ ਮਕਸਦ ਵਿਦਿਆਰਥੀਆਂ ਦਾ ਕੀਮਤੀ ਸਾਲ ਬਚਾਉਣਾ ਹੈ ਅਤੇ ਜੋ ਅਧਿਆਪਕ ਅਤੇ ਹੋਰ ਕਰਮਚਾਰੀ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਹਨ ਉਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਦੇਣਾ ਹੈ । ਸਾਡਾ ਕਿਸੇ ਵਿਦਿਆਰਥੀ ਜਾਂ ਉਨ੍ਹਾਂ ਦੇ ਮਾਤਾ ਪਿਤਾ ਨਾਲ ਕੋਈ ਵਿਵਾਦ ਨਹੀਂ ਹੈ । ਅਸੀਂ ਹਮੇਸ਼ਾ ਸਰਕਾਰ ਦੇ ਅਤੇ ਮਾਨਯੋਗ ਕੋਰਟ ਦੇ ਆਰਡਰ ਨੂੰ ਮੰਨਿਆ ਹੈ ਅਤੇ ਮੰਨਦੇ ਰਹਾਂਗੇ ।
ਸਾਂਝੇ ਤੌਰ ਤੇ ਸਾਰੇ ਹੀ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ । ਜਿਨ੍ਹਾਂ ਨੇ ਕੋਵਿਡ ਮਹਾਮਾਰੀ ਦੌਰਾਨ ਦਿਨ ਰਾਤ ਇੱਕ ਕਰਕੇ ਨਵੇਂ ਚੈਲੇਂਜ ਨੂੰ ਕਬੂਲ ਕੀਤਾ ਹੈ ਅਤੇ ਸਫ਼ਲਤਾ ਪੂਰਵਕ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਿਆ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਕੀਮਤੀ ਸਾਲ ਬਚਾ ਲਿਆ ।





