16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਇਲਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਨੂੰ ਖੋਲ੍ਹਣ ਸਬੰਧੀ ਮਾਲਵਾ ਜ਼ੋਨ ਦੀ ਬਰਨਾਲਾ ਵਿਖੇ...

ਆਇਲਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਨੂੰ ਖੋਲ੍ਹਣ ਸਬੰਧੀ ਮਾਲਵਾ ਜ਼ੋਨ ਦੀ ਬਰਨਾਲਾ ਵਿਖੇ ਹੋਈ ਅਹਿਮ ਮੀਟਿੰਗ ।

21 ਸਤੰਬਰ ਤੋਂ ਆਇਲੈਟਸ ਸੈਂਟਰ ਨਾਂ ਖੋਲ੍ਹਣ ਦੇਣ ਦੀ ਮੰਗ ਤੇ ਸਮੁੱਚੀ ਮਾਲਵਾ ਜ਼ੋਨ ਅਣਮਿੱਥੇ ਸਮੇਂ ਲਈ ਮਰਨ ਵਰਤ ਤੇ ਬੈਠੈਗੀ ।

ਬਰਨਾਲਾ (ਕਰਨਪਰੀਤ ਧੰਦਰਾਲ) : ਲਾਕਡਾਊਨ ਸਮੇਂ ਤੋਂ ਬੰਦ ਪਏ ਆਇਲਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦੇ ਮਾਲਵਾ ਜ਼ੋਨ ਦੇ ਅਹੁਦੇਦਾਰਾਂ ਦੀ ਪ੍ਹ੍ਰੈੱਸ ਕਾਨਫ਼ਰੰਸ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਖੀਵਾ ਦੀ ਅਗਵਾਈ ਹੇਠ ਬਰਨਾਲਾ ਦੇ ਡੀ.ਐੱਚ. ਹੋਟਲ ਵਿਖੇ ਕੀਤੀ ਗਈ । ਜਿਸ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਦਾ 21 ਸਤੰਬਰ ਤੋਂ ਆਇਲੈਟਸ ਸੈਂਟਰ ਖੋਲ੍ਹਣ ਲਈ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸਰਕਾਰ ਨੂੰ ਵਿਸ਼ਵਾਸ ਦਵਾਇਆ ਗਿਆ ਇਹ ਸਰਕਾਰ ਵੱਲੋਂ ਜਾਰੀ ਹਦਾਇਤਾ ਦੀ ਪੂਰੀ ਤਰਾਂ ਪਾਲਣਾ ਕੀਤੀ ਜਾਵੇਗੀ । ਉਨ੍ਹਾਂ ਕਿਹਾ ਸਰਕਾਰ ਵੱਲੋਂ ਦਿੱਤੀਆਂ ਹਦਾਇਤਾ ਦੀ ਕਿਸੇ ਵੀ ਤਰਾਂ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੰਜਾਬ  ਸਰਕਾਰ ਨੂੰ ਬੇਨਤੀ ਕੀਤੀ ਕਿ ਕੇਂਦਰ  ਸਰਕਾਰ ਵੱਲੋਂ  ਬਣਾਈ ਐਸ.ਓ.ਪੀ. ਮੁਤਾਬਕ ਸਾਨੂੰ ਪੰਜਾਬ ਸਰਕਾਰ ਆਪਣੀਆਂ ਹਦਾਇਤਾ  ਜਲਦੀ ਤੋਂ ਜਲਦੀ ਜਾਰੀ ਕਰੇ  ਤਾਂ ਜੋ ਉਨ੍ਹਾਂ ਹਦਾਇਤਾ ਦੀ ਪਾਲਣਾਂ ਕਰਦੇ ਹੋਏ  ਅਸੀਂ 21ਸਤੰਬਰ ਤੋਂ ਆਪਣੇ ਅਦਾਰੇ ਖੋਲ ਹੋ ਸਕੀਏ। ਸਰਕਾਰ ਵੱਲੋਂ 21 ਸਤੰਬਰ ਤੋਂ ਆਇਲੈਟਸ ਸੈਂਟਰ ਨਾਂ ਖੋਲ੍ਹਣ ਦੇਣ ਤੇ ਸਮੁੱਚੀ ਮਾਲਵਾ ਜ਼ੋਨ ਅਣਮਿਥੇ ਸਮੇਂ ਲਈ ਮਰਨ ਵਰਤ ਤੇ ਬੈਠੈਗੀ ਤੇ ਪਰਿਵਾਰਾਂ ਅਤੇ ਆਇਲੈਟਸ ਸੈਂਟਰਾਂ ਦੇ ਵਿਦਿਆਰਥੀ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਮੌਕੇ ਐਸੋਸੀਏਸ਼ਨ ਆਫ਼ ਐਜੂਕੇਸ਼ਨ ਪਾਵਾਗੜ, ਪੰਜਾਬ ਰਾਇਲਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਬਰਨਾਲਾ ਸੰਗਰੂਰ ਅਵਾਰਡਸ ਐਸੋਸੀਏਸ਼ਨ ਨਾਈਸ ਐਸੋਸੀਏਸ਼ਨ ਆਈਲੈਟਸ ਅਤੇ ਇੰਮੀਗ੍ਰੇਸ਼ਨ ਐਸੋਸੀਏਸ਼ਨ ਬਠਿੰਡਾ ਅਤੇ ਲੁਧਿਆਣਾ ਮੋਗਾ ਫਰੀਦਕੋਟ ਤੋਂ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ।

Today Now News

RELATED ARTICLES
- Advertisment -

POPULAR POSTS