16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਬਰਨਾਲਾ ਵੱਲੋਂ ਲਗਾਏ...

ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਬਰਨਾਲਾ ਵੱਲੋਂ ਲਗਾਏ ਟੀਕਾਕਰਨ ਕੈਂਪ ਵਿੱਚ 190 ਲੋਕਾਂ ਨੇ ਟੀਕਾਕਰਨ ਕਰਵਾਇਆ

ਜਿਸ ਵਿੱਚ 18 ਸਾਲ ਤੋਂ 45 ਸਾਲ ਤੱਕ ਦੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ ।

ਬਰਨਾਲਾ (ਕਰਨਪ੍ਰੀਤ ਧੰਦਰਾਲ) : ਕਰੋਨਾ ਮਹਾਂਮਾਰੀ ਦੇ ਚਲਦੇ ਜਿੱਥੇ ਹਰ ਇੱਕ ਇਨਸਾਨ ਡਰਿਆ ਹੋਇਆ ਮਹਿਸੂਸ ਕਰ ਰਿਹਾ ਸੀ ਓਥੇ ਹੀ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਇਸ ਨਿਰੰਕਾਰ ਪ੍ਰਮਾਤਮਾ ਦਾ ਆਸਰਾ ਲੈਂਦੇ ਹੋਏ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਮਾਨਵਤਾ ਦੀ ਸੇਵਾ ਵਿੱਚ ਲੱਗੇ ਰਹੇ। ਫਿਰ ਭਾਵੇਂ ਜਰੂਰਤਮੰਦਾਂ ਨੂੰ ਰਾਸ਼ਨ ਵੰਡਣਾ, ਸ਼ਹਿਰ ਦੀਆਂ ਗਲੀਆਂ ਨੂੰ ਸੈਨੇਟਾਈਜੇਸ਼ਨ ਕਰਨਾ,ਮਾਸਕ ਵੰਡਣਾ, ਖੂਨਦਾਨ ਕੈਂਪ ਆਦਿ । ਇਸੇ ਲੜੀ ਵਿੱਚ ਜਦ ਤੋਂ ਭਾਰਤ ਸਰਕਾਰ ਦੁਆਰਾ ਟੀਕਾਕਰਨ ਕੈਂਪਾ ਦੀ ਲੜੀ ਸ਼ੁਰੂ ਹੋਈ ਹੈ ਉਦੋਂ ਤੋਂ ਸੰਤ ਨਿਰੰਕਾਰੀ ਮਿਸ਼ਨ ਨੇ ਸਤਿਗੁਰੂ ਮਾਤਾ ਜੀ ਦੇ ਅਸ਼ੀਰਵਾਦ ਨਾਲ ਪੂਰੇ ਭਾਰਤ ਭਰ ਦੇ ਨਿਰੰਕਾਰੀ ਭਵਨਾਂ ਵਿੱਚ ਟੀਕਾਕਰਨ ਕੈਂਪਾ ਦੀ ਸ਼ੁਰੂਆਤ ਕਰ ਦਿੱਤੀ ਸੀ । ਇਸ ਦੇ ਮੱਦੇਨਜ਼ਰ ਬਰਨਾਲਾ ਬ੍ਰਾਂਚ ਦੇ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਪਹਿਲਾਂ ਦੋ ਟੀਕਾਕਰਨ ਕੈਂਪ ਲਗਾਏ ਗਏ ਅਤੇ ਅੱਜ ਤੀਸਰੇ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ 18 ਸਾਲ ਤੋਂ 45 ਸਾਲ ਤੱਕ ਦੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ ।

ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਦੇ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਵਿੱਚ ਮੂਹਰੇ ਰਿਹਾ ਹੈ । ਇੱਥੇ ਜਿਕਰਯੋਗ ਇਹ ਹੈ ਇਸ ਕੈਂਪ ਦਾ ਉਦਘਾਟਨ ਇੱਕ 18 ਸਾਲ ਦੀ ਸੇਵਾਦਾਰ ਭੈਣ ਵਲੋਂ ਕਰਾਇਆ ਗਿਆ । ਜਿਸ ਨੇ ਸਭ ਵਲੋਂ ਪਹਿਲਾਂ ਟੀਕਾਕਰਨ ਕਰਵਾ ਕੇ ਸਾਰਿਆਂ ਨੂੰ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦਾ ਇਹ ਸੰਦੇਸ਼ ਦਿੱਤਾ ਕਿ ਸਾਡਾ ਸਭ ਦਾ ਇਹ ਪਹਿਲਾ ਫ਼ਰਜ਼ ਹੈ ਕਿ ਅਸੀ ਸੱਭ ਨੇ ਮਿਲ ਕੇ ਇਸ ਭਿਆਨਕ ਰੋਗ ਦਾ ਖਾਤਮਾ ਕਰਨਾ ਹੈ ਤੇ ਸਰਕਾਰ ਦੇ ਨਿਯਮਾਂ ਤਹਿਤ 18 ਸਾਲ ਤੋਂ ਵੱਧ ਉਮਰ ਦੇ ਸਾਰੇ ਭਰਾ ਭੈਣਾਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ ।

ਇਸ ਕੈਂਪ ਵਿੱਚ ਬਰਨਾਲਾ ਸ਼ਹਿਰ ਦੇ ਐੱਸ. ਡੀ. ਐਮ. ਸ਼੍ਰੀ ਵਾਜਿੰਦਰ ਵਾਲੀਆ ਜੀ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ । ਉਨ੍ਹਾਂ ਨੇ ਸੰਤ ਨਿਰੰਕਾਰੀ ਮਿਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਹੀ ਇਹ ਸਿਖਲਾਈ ਹੈ ਜੋ ਇਹ ਸੇਵਾਦਾਰ ਬਿਨਾਂ ਕਿਸੇ ਭੇਦ ਭਾਵ ਤੋਂ ਮਾਨਵਤਾ ਦੀ ਸੇਵਾ ਵਿੱਚ ਜੁਟੇ ਹੋਏ ਹਨ । ਅੱਜ ਜਿੱਥੇ ਸੰਸਾਰ ਇਸ ਭਿਆਨਕ ਰੋਗ ਨਾਲ ਲੜ ਰਿਹਾ ਹੈ ਓਥੇ ਹੀ ਇਹ ਮਿਸ਼ਨ ਦੁਨੀਆ ਭਰ ਵਿੱਚ ਆਪਣੇ ਸਤਿਗੁਰੂ ਦੀ ਸਿੱਖਿਆ ਅਨੁਸਾਰ ਸੇਵਾਵਾਂ ਵਿੱਚ ਲਗਾ ਹੋਇਆ ਹੈ । ਇਸ ਕੈਂਪ ਵਿੱਚ ਬਰਨਾਲਾ ਸ਼ਹਿਰ ਦੇ ਸਿਵਲ ਹਸਪਤਾਲ ਦੀ ਸਟਾਫ ਟੀਮ ਦੁਆਰਾ ਟੀਕਾਕਰਨ ਕੀਤਾ ਗਿਆ । ਜਿਸ ਵਿੱਚ 190 ਲੋਕਾਂ ਨੇ ਟੀਕਾਕਰਨ ਕਰਵਾਇਆ ।

Today Now News

RELATED ARTICLES
- Advertisment -

POPULAR POSTS