ਲੋਕਾਂ ਵੱਲੋਂ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ

ਤਰਨਤਾਰਨ (ਰਿੰਪਲ ਗੋਲਣ) : ਬਲਾਕ ਵਲਟੋਹਾ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਛੱਪੜ ਦੀ ਜ਼ਮੀਨ ਤੇ ਲੋਕਾਂ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਇਲਾਕੇ ਦੇ ਲੋਕ ਹੋਏ ਇਕਤੱਰ ਅਤੇ ਪੰਜਾਬ ਸਰਕਾਰ ਨੂੰ ਅਤੇ ਬਲਾਕ ਵਲਟੋਹਾ ਦੇ ਬੀਡੀਪੀਓ ਨੂੰ ਇਸ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਕੇ ਨਾਜਾਇਜ਼ ਕਬਜ਼ਾਧਾਰੀਆਂ ਦੇ ਥੱਲਿਓਂ ਇਹ ਛੱਪਡ਼ ਦੀ ਜਗ੍ਹਾ ਖਾਲੀ ਕਰਵਾਉਣ ਦੀ ਕੀਤੀ ਮੰਗ ਇਸ ਉਪਰੰਤ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਸਰਬਦਿਆਲ ਸਿੰਘ ਕਸ਼ਮੀਰ ਸਿੰਘ ਨਵਾਧਾ ਮੈਂਬਰ ਪੰਚਾਇਤ ਨਛੱਤਰ ਸਿੰਘ ਤਰਲੋਚਨ ਸਿੰਘ ਆਦਿ ਨੇ ਦੱਸਿਆ ਕਿ ਇਹ ਛੱਪੜ ਨੂੰ ਤਕਰੀਬਨ ਤਿੱਨ ਸੌ ਤੋਂ ਚਾਰ ਸੌ ਘਰ ਲੱਗਦਾ ਹੈ ਅਤੇ ਉਨ੍ਹਾਂ ਦੇ ਗੰਦੇ ਪਾਣੀ ਦੀ ਨਿਕਾਸੀ ਸਾਰੀ ਇਸ ਛੱਪੜ ਵਿੱਚ ਪੈਂਦੀ ਹੈ ਪਰ ਇੱਥੋਂ ਦੇ ਕੁਝ ਨਾਜਾਇਜ਼ ਕਬਜ਼ਾ ਧਾਰਕਾਂ ਨੇ ਆਪਣੀ ਸਿਆਸੀ ਪਹੁੰਚ ਨਾਲ ਇਸ ਛੱਪੜ ਦੀ ਜ਼ਮੀਨ ਤੇ ਗ਼ਲਤ ਕਾਗ਼ਜ਼ ਬਣਵਾ ਕੇ ਕਬਜ਼ਾ ਕੀਤਾ ਹੋਇਆ ਹੈ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਵਿਅਕਤੀਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਲਿਖਤ ਵਿੱਚ ਛੇੜਛਾੜ ਕਰਕੇ ਇਸ ਨੂੰ ਆਪਣੀ ਮਾਲਕੀ ਜਗ੍ਹਾ ਦੱਸ ਰਹੇ ਹਨ ਉਨ੍ਹਾਂ ਦੀ ਨਿਸ਼ਾਨਦੇਹੀ ਕਰਵਾ ਕੇ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਵੇ ਅਤੇ ਛੱਪੜ ਦੀ ਜ਼ਮੀਨ ਨੂੰ ਛੁਡਾਇਆ ਜਾਵੇ ਅਤੇ ਛੱਪੜ ਦੀ ਚਾਰਦੀਵਾਰੀ ਕਰਕੇ ਲੋਕਾਂ ਨੂੰ ਗੰਦੇ ਪਾਣੀ ਸਬੰਧੀ ਆ ਰਹੀ ਮੁਸ਼ਕਿਲ ਤੋਂ ਨਿਜਾਤ ਦਿਵਾਈ ਜਾਵੇ ਉਧਰ ਸ਼ਬਦ ਪੜ੍ਹਦੀ ਜ਼ਮੀਨ ਵਿੱਚ ਮਿੱਟੀ ਪਾ ਰਹੇ ਇਕਬਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਜ਼ਮੀਨ ਉਨ੍ਹਾਂ ਦੀ ਨੰਬਰੀ ਹੈ ਅਤੇ ਉਨ੍ਹਾਂ ਕੋਲ ਇਸਦੇ ਕਾਗਜਾਤ ਹਨ ਪਰ ਪਰੌਪਰ ਕੋਈ ਜਵਾਬ ਨਹੀਂ ਦੇ ਸਕੇ
ਉਧਰ ਜਦ ਇਸ ਸਬੰਧੀ ਪਿੰਡ ਘਰਿਆਲਾ ਦੇ ਸਰਪੰਚ ਅੰਗਰੇਜ਼ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਮੰਗ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਮਤਾ ਪਾ ਕੇ ਬੀਡੀਪੀਓ ਲਾਲ ਸਿੰਘ ਵਲਟੋਹਾ ਨੂੰ ਦਿੱਤਾ ਗਿਆ ਹੈ ਕਿ ਇਸ ਛੱਪੜ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਇਸ ਤੇ ਕਬਜ਼ਾਧਾਰੀਆਂ ਤੋਂ ਇਸ ਨੂੰ ਛੁਡਵਾਇਆ ਜਾਵੇ ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਇਲਾਕੇ ਦੇ ਲੋਕਾਂ ਨਾਲ ਖੜ੍ਹੀ ਹੈ
ਉਧਰ ਜਦ ਇਸ ਸਾਰੇ ਮਸਲੇ ਸਬੰਧੀ ਬਲਾਕ ਵਲਟੋਹਾ ਦੇ ਬੀਡੀਪੀਓ ਲਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਸਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਤਹਿਸੀਲਦਾਰ ਨੂੰ ਲਿਖਤੀ ਦਿੱਤਾ ਹੋਈ ਹੈ ਅਤੇ ਅਤੇ ਜਲਦੀ ਹੀ ਇਸ ਛੱਪੜ ਦੀ ਨਿਸ਼ਾਨਦੇਹੀ ਕਰਵਾ ਕੇ ਨਾਜਾਇਜ਼ ਕਬਜ਼ਾ ਧਾਰਕਾਂ ਦੇ ਥੱਲਿਓਂ ਇਹ ਜਗ੍ਹਾ ਖਾਲੀ ਕਰਵਾਈ ਜਾਵੇਗੀ ਅਤੇ ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ






