16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਗਰ ਕੋਸਲ ਬਰਨਾਲਾ ਦੀ ਹਦੂਦ ਅੰਦਰ ਕੇ ਸੀ ਰੋਡ ਤੇ ਸਰਕਾਰੀ ਗਲੀ...

ਨਗਰ ਕੋਸਲ ਬਰਨਾਲਾ ਦੀ ਹਦੂਦ ਅੰਦਰ ਕੇ ਸੀ ਰੋਡ ਤੇ ਸਰਕਾਰੀ ਗਲੀ ਵਿਚ ਕੀਤੀ ਨਾਜਾਇਜ਼ ਉਸਾਰੀ ਨੂੰ ਨਾ ਢਾਹੇ ਜਾਣ ਸੰਬੰਧੀ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ

ਮੈਂ ਕੋਈ ਨਾਜਾਇਜ਼ ਉਸਾਰੀ ਨਹੀਂ ਕੀਤੀ ਤੇ ਨਾ ਹੀ ਮੈਨੂੰ ਕੋਈ ਦਸਤੀ ਨੋਟਿਸ ਦਿੱਤਾ ਗਿਆ* ਰਾਜੇਸ਼ ਕੁਮਾਰ ਮੋਦੀ
ਸਰਕਾਰੀ ਗਲੀ ਰੋਕ ਕੇ ਕੀਤੀ ਨਾਜਾਇਜ਼ ਉਸਾਰੀ ਸੰਬੰਧੀ ਮੇਰੇ ਰਾਹੀਂ ਨੋਟਿਸ ਕੱਢਿਆ ਗਿਆ ਨਗਰ ਕੌਂਸਲ ਜਲਦ ਹਟਾ ਦੇਵੇਗੀ *ਈ.ਓ ਮਨਪ੍ਰੀਤ ਸਿੰਘ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਨਗਰ ਕੌਂਸਲ ਬਰਨਾਲਾ ਦੇ ਅਧੀਨ ਖੇਤਰ ਕੇ.ਸੀ ਰੋਡ ਤੇ ਸਥਿਤ ਛੱਜੂ ਰਾਮ ਵਾਲੀ ਵਾਲੀ ਵਿੱਚ ਇਕ ਵਿਅਕਤੀ ਵਲੋਂ ਸਰਕਾਰੀ ਗਲੀ ਦੀ ਜਗਾਹ ਨੂੰ ਛੱਤ ਕੇ ਤੇ ਨਾਜਾਇਜ਼ ਉਸਾਰੀ ਕੀਤੇ ਜਾਣ ਦਾ ਮਾਮਲਾ ਸਾਮਹਣੇ ਆਇਆ ਹੈ.! ਜਿਸ ਸੰਬੰਧੀ ਸ਼ਿਕਾਇਤਕਰਤਾ ਭੂਸ਼ਣ ਕੁਮਾਰ ਵਲੋਂ ਨਗਰ ਕੌਂਸਲ ਦੇ ਈ.ਓ ਮਨਪ੍ਰੀਤ ਸਿੰਘ ਤੇ ਸਹਾਇਕ ਮਿਉਂਸਿਪਲ ਇੰਜੀਨੀਅਰ ਇੰਦਰਜੀਤ ਸਿੰਘ ਨੂੰ ਇਸ ਨਾਜਾਇਜ਼ ਉਸਾਰੀ ਸੰਬੰਧੀ ਲਿਖਤੀ ਅਰਜੀ ਮਿਤੀ 21 -05 -2021 ਨੂੰ ਨਗਰ ਕੌਂਸਲ ਦੇ ਦਫਤਰ ਰਜਿਸਟਰ ਚ 631 ਨੰਬਰ ਤੇ ਦਰਜ ਹੈ ਦਿਤੀ ਗਈ ਪਰੰਤੂ ਇਕ ਮਹੀਨਾ ਬੀਤ ਜਾਣ ਤੇ ਵੀ ਨਗਰ ਕੌਂਸਲ ਅਧਿਕਾਰੀਆਂ ਵਲੋਂ ਉਸ ਨੂੰ ਢਾਹਿਆ ਨਹੀਂ ਗਿਆ! ਨਗਰ ਕੋਸਲ ਦੀ ਹਦੂਦ ਅੰਦਰ ਸਰਕਾਰੀ ਗਲੀ ਵਿਚ ਕੀਤੀ ਨਾਜਾਇਜ਼ ਉਸਾਰੀ ਨੂੰ ਨਾ ਢਾਹੇ ਜਾਣ ਸੰਬੰਧੀ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲੱਗਣਾ ਸੁਭਾਵਿਕ ਹੈ
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਭੂਸ਼ਣ ਕੁਮਾਰ ਨੇ ਦੱਸਿਆ ਕਿ ਮੇਰੀ ਰਿਹਾਇਸ ਦੇ ਨਾਲ ਡਾਕਟਰ ਹੇਮਰਾਜ ਜੈਨ ਦੀ ਲਗਭਗ ਅੱਧਾ ਏਕੜ ਜਗਾਹ ਲੱਗਦੀ ਹੈ ਜਿਸ ਦੀ ਚਾਰ ਦੀਵਾਰੀ ਕੀਤੀ ਹੋਈ ਹੈ ਇਸ ਜਗਾਹ ਵਿਚੋਂ ਮੇਰਾ ਪਲਾਟ 16 50 ਦੀ ਖਰੀਦ ਕੀਤੀ ਹੋਈ ਹੈ ਜੋ ਤਾਮੀਰਸੁਦਾ ਹੈ ਤੇ ਮੇਰਾ ਦਫਤਰ ਬਣਿਆ ਹੋਇਆਂ ਹੈ ਮੈਂ ਡਾਕਟਰ ਹੇਮਰਾਜ ਜੈਨ ਦੀ ਇਸ ਜਗਾਹ ਦੀ ਦੇਖਰੇਖ ਬਾਬਤ ਕੇਅਰਟੇਕਰ ਹਾਂ ਡਾਕਟਰ ਸਾਹਿਬ ਦੀ 4 ਕਨਾਲ ਜਗਾਹ ਵਿਚੋਂ 10 ਫੁੱਟ ਚੋੜਾ ਰਸਤਾ ਛੱਡਿਆ ਹੋਇਆਂ ਹੈ ਇਸ ਰਸਤੇ ਦੇ ਅਖੀਰ ਵਿੱਚ ਰਾਜੇਸ਼ ਕੁਮਾਰ ਪੁੱਤਰ ਰਾਮੇਸ਼ਵਰ ਦਾਸ ਉਰਫ ਮੋਦੀ ਜਿਸ ਦਾ ਰਿਹਾਇਸ਼ੀ ਏਰੀਆ 1550 ਫੁੱਟ ਹੈ ਇਹ ਰਸਤਾ ਅੱਗੇ ਜਾ ਕੇ ਬੰਦ ਹੋ ਜਾਂਦਾ ਹੈ ਜਿਸ ਦੀ ਮਾਲਕੀ ਡਾਕਟਰ ਹੇਮ ਰਾਜ ਦੀ ਹੈ ਜਿਸ ਨੂੰ ਬਿਨਾ ਕਿਸੇ ਗੁਆਂਢੀ ਜਾਂ ਨਗਰ ਕੌਂਸਲ ਨੂੰ ਸੂਚਿਤ ਕੀਤੇ ਬਿਨਾ ਧੱਕੇ ਨਾਲ 10 10 ਜਗਾਹ ਰੋਕ ਕੇ ਫਲੱਸ਼ ਬਾਥਰੂਮ ਬਣਾ ਲਿਆ! ਮੈਂ ਆਪਣੇ 1550 ਫੁੱਟ ਦੇ ਏਰੀਆ ਵਿਚੋਂ ਲੋਹੇ ਦਾ ਗੇਟ ਲਾਉਣਾ ਹੈ ਤੇ ਇਸ ਕੀਤੀ ਨਾਜਾਇਜ਼ ਉਸਾਰੀ ਨੂੰ ਢਾਹਿਆ ਜਾਵੇ !

ਓਧਰ ਇਸ ਉਸਾਰੀ ਸੰਬੰਧੀ ਰਾਜੇਸ਼ ਕੁਮਾਰ ਉਰਫ ਮੋਦੀ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਂ ਕੋਈ ਨਾਜਾਇਜ਼ ਉਸਾਰੀ ਨਹੀਂ ਕੀਤੀ ਤੇ ਨਾ ਹੀ ਮੈਨੂੰ ਕੋਈ ਦਸਤੀ ਨੋਟਿਸ ਦਿੱਤਾ ਗਿਆ ਮੇਰੇ ਘਰ ਦੇ ਅੱਗੇ ਚਿਪਕਾਇਆ ਗਿਆ ਹੈ ਮੈਥੋਂ ਕੋਈ ਪ੍ਰਾਪਤ ਕਰਤਾ ਦੇ ਦਸਤਖਤ ਨਹੀਂ ਕਰਵਾਏ ਗਏ ਜਲਦ ਸਾਰਾ ਮਾਮਲਾ ਨਿਪਟ ਜਾਵੇਗਾ

ਕਿ ਕਹਿਣਾ ਹੈ ਈ ਓ ਨਗਰ ਕੋਸਲ ਬਰਨਾਲਾ ਦਾ
ਇਸ ਮਾਮਲੇ ਸੰਬੰਧੀ ਨਗਰ ਕੋਸਲ ਦੇ ਈ.ਓ ਮਨਪ੍ਰੀਤ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਵਿੱਚ ਆਈ ਦਰਖ਼ਾਸਤ ਨੂੰ ਲੈ ਕੇ ਸਹਾਇਕ ਮਿਉਂਸਿਪਲ ਇੰਜੀਨੀਅਰ ਇੰਦਰਜੀਤ ਸਿੰਘ ਨੂੰ ਇਸ ਨਾਜਾਇਜ਼ ਉਸਾਰੀ ਦੀ ਰਿਪੋਰਟ ਲੈਣ ਲਈ ਭੇਜਿਆ ਜਿਨ੍ਹਾਂ ਮੌਕੇ ਤੇ ਜਾ ਕੇ ਸਰਕਾਰੀ ਗਲੀ ਰੋਕ ਕੇ ਕੀਤੀ ਨਾਜਾਇਜ਼ ਉਸਾਰੀ ਸੰਬੰਧੀ ਮੇਰੇ ਰਾਹੀਂ ਨੋਟਿਸ ਕੱਢਿਆ ਗਿਆ ਜਿਸ ਨੂੰ ਕਲਾਸ ਫੋਰ ਮੁਲਾਜਿਮ ਰਾਹੀਂ ਰਾਜੇਸ਼ ਕੁਮਾਰ ਦੇ ਘਰ ਭੇਜਿਆ ਗਿਆ ਪ੍ਰਾਪਤਕਰਤਾ ਦੇ ਘਰ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਦੇ ਦਰਵਾਜੇ ਤੇ ਚਿਪਕਿਆ ਗਿਆ ਤੇ ਨਾਜਾਇਜ਼ ਉਸਾਰੀ ਨੂੰ ਢਾਹੇ ਜਾਣ ਲਈ ਕਿਹਾ ਗਿਆ ਨਹੀਂ ਤਾਂ ਨਗਰ ਕੌਂਸਲ ਮਹਿਜ ਕੁਜ਼ ਦਿਨਾਂ ਦੀ ਮੋਹਲਤ ਉਪਰੰਤ ਇਸ ਨੂੰ ਜਲਦ ਹਟਾ ਦੇਵੇਗੀ !

Today Now News

RELATED ARTICLES
- Advertisment -

POPULAR POSTS