17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਇਫ਼ਕੋ ਐਮ.ਸੀ. ਦਾ 7 ਵਾਂ ਸਥਾਪਨਾ ਦਿਵਸ ਮਨਾਇਆ ਬੁੱਟਰ ਕਲਾਂ ਦੀ ਸਹਿਕਾਰੀ...

ਇਫ਼ਕੋ ਐਮ.ਸੀ. ਦਾ 7 ਵਾਂ ਸਥਾਪਨਾ ਦਿਵਸ ਮਨਾਇਆ ਬੁੱਟਰ ਕਲਾਂ ਦੀ ਸਹਿਕਾਰੀ ਸਭਾ ਵਿੱਚ ਸਮਾਗਮ ਆਯੋਜਿਤ

ਮੋਗਾ(ਹੈੱਪੀ ਢੰਡ)ਇਫ਼ਕੋ ਐੱਮ.ਸੀ. ਨੇ ਆਪਣਾ 7 ਵਾਂ ਸਥਾਪਨਾ ਦਿਵਸ ਮਨਾਉਂਦਿਆਂ ਪਿੰਡ ਬੁੱਟਰ ਕਲਾਂ ਦੀ ਸਹਿਕਾਰੀ ਸਭਾ ਵਿਚ ਇੱਕ ਸਮਾਗਮ ਆਯੋਜਿਤ ਕਰਵਾਇਆ, ਜਿਸਦੀ ਪ੍ਰਧਾਨਗੀ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਮੋਗਾ ਸ੍ਰੀ ਚਰਨਜੀਤ ਸਿੰਘ ਸੋਹੀ ਨੇ ਕੀਤੀ।
ਸਮਾਗਮ ਵਿੱਚ ਚਰਨਜੀਤ ਸਿੰਘ ਸੋਹੀ ਨੇ ਕਿਸਾਨ ਵੀਰਾਂ ਨੂੰ ਸਹਿਕਾਰੀ ਸਭਾਵਾਂ ਨਾਲ ਜੁੜ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਫ਼ਕੋ ਦਾ ਮੁੱਖ ਮੰਤਵ ਕਿਸਾਨ ਵੀਰਾਂ ਨੂੰ ਵਧੀਆ ਕਿਸਮ ਦੇ ਖੇਤੀਬਾੜੀ ਉਤਪਾਦਾਂ ਨੂੰ ਸਹੀ ਕੀਮਤ ਤੇ ਮੁਹੱਈਆ ਕਰਵਾ ਕੇ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਕਰਨਾ ਹੈ।
ਇਸ ਮੌਕੇ ਇਫਕੋ ਐੱਮ.ਸੀ. ਦੇ ਐਮ.ਡੀ. ਅਤੇ ਸੀ.ਈ.ਓ. ਸ੍ਰੀ ਅਨਿਲ ਢੀਂਗਰਾ ਨੇ ਵੀਡੀਓ ਸੰਦੇਸ਼ ਰਾਹੀਂ ਸਮਾਗਮ ਦਾ ਉਦਘਾਟਨ ਕਰਦਿਆਂ ‘ਸਹੀ ਦਵਾ-ਸਹੀ ਮੁੱਲ ‘ ਅਤੇ ਕਿਸਾਨ ਸੁਰੱਖਿਆ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਵਿੱਚ 1 ਲੱਖ ਰੁਪਏ ਤੱਕ ਦਾ ਬੀਮਾ ਬਿਨਾਂ ਕਿਸੇ ਕਿਸ਼ਤ ਤੋ ਹੋ ਜਾਂਦਾ ਹੈ। ਸੰਸਥਾ ਦੇ ਆਰ.ਐਮ. ਸ੍ਰੀ ਸੰਦੀਪ ਵਿਰਕ ‘ਟੀ.ਐੱਮ.ਈ. ਸ੍ਰੀ ਰੰਮਿਤ ਠਾਕੁਰ ਅਤੇ ਜਗਤਾਰ ਸਿੰਘ ਨੇ ਵੱਖ ਵੱਖ ਉਤਪਾਦਾਂ, ਝੋਨੇ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਬਚਾਅ ਲਈ ਵਿਸ਼ੇਸ਼ ਜਾਣਕਾਰੀ ਦਿੱਤੀ
ਇਫ਼ਕੋ ਦੇ ਜ਼ਿਲ੍ਹਾ ਇੰਚਾਰਜ ਸ੍ਰ. ਸੁਖਜਿੰਦਰ ਸਿੰਘ ਅਤੇ ਗੁਰਮੇਜ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ ਨਵੇਂ ਉਤਪਾਦ ”ਨੈਨੋ ਯੂਰੀਆ” ਅਤੇ ਇਸਦੀ ਵਰਤੋਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।
ਇਸ ਮੌਕੇ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਾਤੇਵਾਲ, ਬਲਾਕ ਪ੍ਰਧਾਨ ਸੁਤਿੰਦਰ ਪਾਲ ਗਗੜਾ, ਕੁਲਦੀਪ ਸਿੰਘ ਮੱਦੋਕੇ ,ਪਰਮਜੀਤ ਸਿੰਘ ਸਿੰਘਾਂ ਵਾਲਾ ,ਹਰਭਜਨ ਸਿੰਘ, ਸੁਖਪ੍ਰੀਤ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ, ਸਾਹਿਬ ਸਿੰਘ, ਬੁੱਟਰ ਸਭਾ ਦੇ ਪ੍ਰਧਾਨ ਕੇਵਲ ਸਿੰਘ, ਮੀਤ ਪ੍ਰਧਾਨ ਬਲਜੀਤ ਸਿੰਘ, ਸਮੂਹ ਕਮੇਟੀ ਮੈਂਬਰ ਅਤੇ ਅਗਾਂਹ ਵਧੂ ਕਿਸਾਨ ਵੀਰਾਂ ਨੇ ਸ਼ਿਰਕਤ ਕੀਤੀ।
ਅੰਤ ਵਿੱਚ ਸਕੱਤਰ ਸਭਾ ਅਮਰਜੀਤ ਸਿੰਘ ਸੋਢੀ ਅਤੇ ਗੁਰਸ਼ਰਨ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ

Today Now News

RELATED ARTICLES
- Advertisment -

POPULAR POSTS