ਕਾਲੇ ਕਾਨੂੰਨਾਂ ਦੇ ਖਿਲਾਫ ਰੇਲਵੇ ਸਟੇਸ਼ਨ ਤੇ ਜਾਰੀ ਕਿਸਾਨ ਮੋਰਚਾ ਅੱਜ 35 ਵੇ ਵਿੱਚ ਸਾਮਲ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਨਸਾ ਕਾਲੇ ਕਾਨੂੰਨਾਂ ਦੇ ਖਿਲਾਫ ਰੇਲਵੇ ਸਟੇਸ਼ਨ ਤੇ ਜਾਰੀ ਕਿਸਾਨ ਮੋਰਚਾ ਅੱਜ 35 ਵੇ ਵਿੱਚ ਸਾਮਲ ਹੋ ਗਿਆ , ਅੱਜ ਦੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ , ਮਜਦੂਰਾਂ ਤੇ ਅੋਰਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਦਿਆਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ , ਇਸ ਮੌਕੇ ਤੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ( ਡਕੌਦਾ) ਦੇ ਮਹਿੰਦਰ ਸਿੰਘ ਭੈਣੀਬਾਘਾ, ਕੁਲ ਹਿੰਦ ਕਿਸਾਨ ਸਭਾ ਦੇ ਕੁਲਵਿੰਦਰ ਸਿੰਘ ਉੱਡਤ , ਭਾਰਤੀ ਕਿਸਾਨ ਯੂਨੀਅਨ (ਕਾਦੀਆ) ਦੇ ਕੁਲਦੀਪ ਸਿੰਘ ਚੱਕ ਭਾਈ ਕੇ ,ਕੁਲ ਹਿੰਦ ਕਿਸਾਨ ਸਭਾ (ਸਾਬਰ) ਦੇ ਕ੍ਰਿਸ਼ਨ ਚੌਹਾਨ , ਜਮਹੂਰੀ ਕਿਸਾਨ ਸਭਾ ਦੇ ਛੱਜੂ ਰਾਮ ਰਿਸੀ, ਭਾਰਤੀ ਕਿਸਾਨ ਯੂਨੀਅਨ ( ਰਾਜੇਵਾਲ) ਦੇ ਤਰਸੇਮ ਸਿੰਘ ਹੀਰਕੇ , ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ ) ਦੇ ਗੁਰਮੇਲ ਸਿੰਘ ਗਾਂਧੀ , ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ , ਭਾਰਤੀ ਕਿਸਾਨ ਯੂਨੀਅਨ (ਮਾਨਸਾ ) ਦੇ ਮਹਿੰਦਰ ਸਿੰਘ ਬੁਰਜਹਰੀ , ਭਾਰਤੀ ਕਿਸਾਨ ਯੂਨੀਅਨ ( ਲੱਖੋਵਾਲ ) ਨੇ ਕਿਹਾ ਕਿ ਫਾਸੀਵਾਦੀ ਮੋਦੀ ਸਰਕਾਰ ਸਾਡੀ ਖੇਤੀ ਨੂੰ , ਸਾਡੇ ਪਬਲਿਕ ਅਦਾਰਿਆਂ ਨੂੰ ,ਸਾਡੇ ਖਣਿਜ ਪਦਾਰਥਾਂ , ਸਾਡੇ ਕੁਦਰਤੀ ਸਰੋਤਾਂ ਨੂੰ ਆਪਣੇ ਦਰਬਾਰੀ ਪੂਜੀਪਤੀਆ ਨੂੰ ਨੂੰ ਸੋਪਣ ਤੇ ਤੁਲੀ ਹੋਈ ਹੈ ਤੇ ਚੋਣਾਂ ਵਿੱਚ ਕੀਤੀ ਆਰਥਿਕ ਮਦਦ ਦਾ ਮੁੱਲ ਸਾਡੇ ਰੋਟੀ ਦੇ ਵਸੀਲਿਆਂ ਨੂੰ ਖੋਹਿਆ ਜਾ ਰਿਹਾ ਹੈ ,ਆਗੂਆ ਨੇ ਕਿਹਾ ਮੋਦੀ ਸਰਕਾਰ ਦੀ ਨੀਤੀ ਤੇ ਨੀਅਤ ਨੂੰ ਕਦੇ ਸਫਲ ਨਹੀਂ ਹੋਣ ਦੇਵਾਂਗੇ ਤੇ ਸੰਘਰਸ਼ ਨੂੰ ਪ੍ਰਚੰਡ ਕਰਕੇ ਮੋਦੀ ਸਰਕਾਰ ਨੂੰ ਹਰਾਇਆ ਜਾਵੇਗਾ । ਇਸ ਮੌਕੇ ਤੇ ਡਾ. ਧਨਾਮੱਲ ਗੋਇਲ , ਜਸਵੀਰ ਕੌਰ ਨੱਤ , ਜਨਵਾਦੀ ਨੌਜਵਾਨ ਸਭਾ ਦੇ ਰਾਜਿੰਦਰ ਸਿੰਘ ਹੀਰੇਵਾਲਾ , ਸਟੇਜ ਸਕੱਤਰ ਦੀ ਭੂਮਿਕਾ ਗੁਰਚਰਨ ਸਿੰਘ ਭੀਖੀ ਨੇ ਬਾਖੂਬ ਨਿਭਾਈ ਤੇ ਮੰਚ ਦਾ ਸੰਚਾਲਨ ਮੱਖਣ ਸਿੰਘ ਉੱਡਤ ਤੇ ਸੁਖਦੇਵ ਸਿੰਘ ਅਤਲਾ ਨੇ ਕੀਤਾ ।





