ਪਾਲੀ “ਗਿੱਦੜਬਾਹਾ”

ਜਦ ਵੀ ਬਹਿਕੇ ਪੰਨੇ ਮੈਂ ਇਤਿਹਾਸ ਦੇ ਫ਼ੋਲੇ ਨੇ
ਸਾਡੇ ਯੋਧੇ ਸਰਕਾਰਾਂ ਨੇ ਕੀਤੇ ਅਣਗੌਲ਼ੇ ਨੇ
ਜੇ ਜ਼ੁਲਮ ਦੇ ਮੂਹਰੇ ਬਣਕੇ ਖੜੇ ਦੀਵਾਰ ਨਾਂ ਹੁੰਦੇ
ਕੀ ਹੁੰਦਾ ਹਿੰਦੁਸਤਾਨ ਤੇਰਾ, ਜੇ ਸਰਦਾਰ ਨਾਂ ਹੁੰਦੇ
ਕਸ਼ਮੀਰੀ ਪੰਡਤਾਂ ਦੇ ਦੱਸੋ, ਕੀਹਨੇ ਹੰਝੂ ਪੂੰਝੇ ਸੀ
ਮੁਗਲਾਂ ਮੂਹਰੇ ਦੱਸੋ ਕੀਹਦੇ ਪੋਤੇ ਗੂੰਜੇ ਸੀ
ਬਾਜਾਂ ਵਾਲੇ ਨੇ ਜੇ ਚੱਕੇ ਹਥਿਆਰ ਨਾਂ ਹੁੰਦੇ
ਕੀ ਹੁੰਦਾ ਹਿੰਦੁਸਤਾਨ ਤੇਰਾ, ਜੇ ਸਰਦਾਰ ਨਾਂ ਹੁੰਦੇ
ਊਧਮ ਸਿੰਘ ਨੇ ਡਾਇਰ ਨੂੰ ਜਾ ਲੰਡਨ ਵਿੱਚ ਟੰਗਿਆ ਸੀ
ਬਸੰਤੀ ਚੋਲਾ ਭਗਤ ਸਿੰਘ ਨੇ ਹੱਥੀਂ ਰੰਗਿਆ ਸੀ
ਕੂਕਿਆਂ ਅਤੇ ਸਰਾਭੇ ਜਿਹੇ ਕਰਤਾਰ ਨਾਂ ਹੁੰਦੇ
ਕੀ ਹੁੰਦਾ ਹਿੰਦੁਸਤਾਨ ਤੇਰਾ, ਜੇ ਸਰਦਾਰ ਨਾਂ ਹੁੰਦੇ
ਸ਼ੇਰੇ ਪੰਜਾਬ ਉਹ ਮਹਾਰਾਜ ਰਣਜੀਤ ਸਿਉਂ ਸਾਡੇ
ਨਹੀਂ ਜੰਮਣੇ ਕਦੇ ਨਲੂਏ ਜਿਹੇ ਸਰਦਾਰ ਕਈ ਡਾਹਢੇ
ਵੈਰੀਆਂ ਵਾਸਤੇ “ਪਾਲੀ” ਇਹ ਪਹਿਰੇਦਾਰ ਨਾਂ ਹੁੰਦੇ
ਕੀ ਹੁੰਦਾ ਹਿੰਦੁਸਤਾਨ ਤੇਰਾ, ਜੇ ਸਰਦਾਰ ਨਾਂ ਹੁੰਦੇ
ਪਾਲੀ “ਗਿੱਦੜਬਾਹਾ”
84370-23910