17.4 C
Chandigarh

TODAY NOW NEWS

Friday, March 20, 2026
Homeਪੰਜਾਬਅੰਮ੍ਰਿਤਸਰਸੁਖਬੀਰ ਸੁਮੇਧ ਸੈਣੀ ਨਾਲ ਮੇਰੇ ਸਬੰਧ ਸਾਬਿਤ ਕਰ ਦੇਣ ਤਾਂ ਰਾਜਨੀਤੀ ਤੋਂ...

ਸੁਖਬੀਰ ਸੁਮੇਧ ਸੈਣੀ ਨਾਲ ਮੇਰੇ ਸਬੰਧ ਸਾਬਿਤ ਕਰ ਦੇਣ ਤਾਂ ਰਾਜਨੀਤੀ ਤੋਂ ਸਨਿਆਸ ਲੈ ਲਵਾਂਗਾ- ਸਿੱਧੂ

ਅੰਮ੍ਰਿਤਸਰ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਸੁਖਬੀਰ ਸੁਮੇਧ ਸੈਣੀ ਨਾਲ ਮੇਰੇ ਸਬੰਧ ਸਾਬਿਤ ਕਰ ਦੇਣ ਤਾਂ ਮੈਂ ਰਾਜਨੀਤੀ ਤੋਂ ਸਨਿਆਸ ਲੈ ਲਵਾਂਗਾ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਸਿੱਧੂ ਉਨ੍ਹਾਂ ਦੇ ਖਿਲਾਫ ਕੋਈ ਸਾਜਿਸ਼ ਰਚ ਰਹੇ ਹਨ ਜਦਕਿ ਕਿਸੇ ਦੇ ਵੀ ਖਿਲਾਫ ਜੇਕਰ ਕੋਈ ਕਾਰਵਾਈ ਹੁੰਦੀ ਹੈ ਤਾਂ ਕਾਨੂੰਨ ਦੇ ਦਾਇਰੇ ਦੇ ਅੰਦਰ ਹੀ ਹੁੰਦੀ ਹੈ।

ਅਸੀਂ ਤਾਂ ਸਿਰਫ ਮਾਣਯੋਗ ਅਦਾਲਤ ਤੋਂ ਇਨਸਾਫ ਅਤੇ ਕਾਰਵਾਈ ਦੀ ਮੰਗ ਹੀ ਕਰ ਸਕਦੇ ਹਾਂ, ਜਸ ਲਈ ਜਿੱਥੋਂ ਤੱਕ ਸਿੱਧੂ ਦਾ ਸਵਾਲ ਹੈ ਤਾਂ ਸਿੱਧੂ ਨੇ ਹਮੇਸ਼ਾਂ ਨਸ਼ੇ ਅਤੇ ਬੇਅਦਬੀ ਦੇ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਮੰਗ ਹੀ ਕੀਤੀ ਹੈ।

ਸਿੱਧੂ ਨੇ ਮਜੀਠੀਆ ਅਤੇ ਸੁਖਬੀਰ ਬਾਦਲ ਟੇ ਤੰਜ ਕੱਸਦੀਆਂ ਕਿਹਾ ਕਿ ਮੈਂ ਤਾਂ ਕਦੇ ਇਨ੍ਹਾਂ ਦਾ ਨਾਮ ਵੀ ਨਹੀਂ ਲਿਆ, ਫਿਰ ਇਨ੍ਹਾਂ ਨੂੰ ਕਿਉਂ ਲੱਗਦਾ ਹੈ ਕਿ ਇਨ੍ਹਾਂ ਖਿਲਾਫ ਕੋਈ ਸਾਜਿਸ਼ ਰਚੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS