ਇਸ ਕਾਂਗਰਸੀ ਆਗੂ ਨੇ ਤਰਨ ਤਾਰਨ ‘ਚ ਕੀਤੀ ਮਿਸਾਲ ਕਾਇਮ, ਇਲਾਕਾ ਵਾਸੀ ਹੋਏ ਬਾਗੋਬਾਗ ।

ਤਰਨ ਤਾਰਨ (ਰਿੰਪਲ ਗੋਲਣ) : ਜਿਥੇ ਕਿ ਪੂਰਾ ਸੰਸਾਰ ਮਹਾਮਾਰੀ ਦੀ ਮਾਰ ਝੱਲ ਰਿਹਾ ਹੈ, ਜਿਸ ਕਾਰਨ ਗਰੀਬ ਪਰਿਵਾਰ ਰੋਟੀ ਤੋਂ ਵੀ ਆਤਰ ਹੋ ਚੁੱਕੇ ਸਨ, ਕਿਉਂਕਿ ਮਹਾਮਰੀ ਕਾਰਨ ਲੋਕਾ ਦੇ ਕੰਮਕਾਜ ਠੱਪ ਹੋ ਚੁੱਕੇ ਤੇ ਮੌਕੇ ਦੇ ਹਲਾਤਾ ਨੂੰ ਦੇਖਦਿਆਂ ਸੂਬਾ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਲੋਕਾਂ ਨੂੰ ਮੁਫਤ ਰਾਸ਼ਨ ਜਾਂ ਸਰਕਾਰੀ ਕਣਕ ਵੰਡੀ ਜਾਂਦੀ ਹੈ ।
ਪਰ ਇਹਨਾਂ ਸਭ ਕੁਝ ਹੋਂਣ ਦੇ ਬਾਵਜੂਦ ਵੀ ਕੁਝ ਘਟੀਆਂ ਸਿਆਸਤਦਾਨ ਆਪਣੇ ਰੋਹਬ ਰੁੱਤਬੇ ਦਾ ਫਾਇਦਾ ਲੈਂਦੇ ਹੋਏ ਗਰੀਬ ਅਤੇ ਵਿਰੋਧੀਆਂ ਤੱਕ ਸਰਕਾਰੀ ਸਹੂਲਤਾਵਾ ਨਹੀਂ ਪਹੁੰਚਣ ਦਿੰਦੇ । ਅਜਿਹਾ ਕੁਝ ਪੰਜਾਬ ਦੇ ਵੀ ਕਈ ਜਿਲਿਆ ਵਿੱਚ ਵੀ ਹੋਇਆ । ਜਿਥੇ ਕਿ ਹਾਕਮ ਧਿਰ ਨਾਲ ਸਬੰਧਤ ਆਗੂਆਂ ਵੱਲੋਂ ਵਿਰੋਧੀ ਧਿਰ ਦੇ ਵਰਕਰਾਂ ਦੇ ਕਣਕ ਵਾਲੇ ਕਾਰਡ ਕੱਟਵਾ ਦਿੱਤੇ ਗਏ । ਜਿਸ ਕਾਰਨ ਲੋਕਾਂ ਵਿੱਚ ਕਾਫੀ ਰੋਸ਼ ਵੇਖਣ ਨੂੰ ਮਿੱਲਿਆ ।
ਪਰ ਤਰਨ ਤਾਰਨ ਦੀ ਵਾਰਡ ਨੰਬਰ 12 ਦੇ ਇੱਕ ਕਾਂਗਰਸੀ ਆਗੂ ਨੇ ਆਪਣੇ ਇਲਾਕੇ ਵਿੱਚ ਬਿਨ੍ਹਾਂ ਕਿਸੇ ਪੱਖਪਾਤ ਤੇ ਵਿੱਤਕਰੇ ਤੋਂ ਬਗੈਰ ਸਰਕਾਰੀ ਕਣਕ ਲੋਕਾਂ ਨੂੰ ਘਰ ਜਾ ਜਾ ਕੇ ਦਿੱਤੀ ਅਤੇ ਲੋਕਡਾਉਂਨ ਦੇ ਦਿਨਾ ਵਿੱਚ ਵੀ ਆਪਣੀ ਜੇਬ ਵਿੱਚੋਂ ਲੋਕਾਂ ਨੂੰ ਰਾਸ਼ਨ ਦਿੱਤਾ। ਜਿਸ ਕਾਰਨ ਅੱਜ ਭਾਵੇ ਕੋਈ ਅਕਾਲੀ ਹੈ ਜਾਂ ਆਮ ਆਦਮੀ ਪਾਰਟੀ ਦਾ ਵਰਕਰ ਉਹ ਬਲਵਿੰਦਰ ਸਿੰਘ ਬਿੱਲੂ ਸੇਠ ਦੇ ਗੁਣ ਗਾਉਂਦਾ ਨਹੀਂ ਥੱਕਦਾ । ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਸਾਰੇ ਸਿਆਸੀ ਇਸੇ ਨੀਤੀ ਨੂੰ ਅਪਣਾ ਲੈਣ ਤਾਂ ਪੰਜਾਬ ਵਿੱਚੋਂ ਲੁੱਟ ਖੋਹਾ, ਕੱਤਲ ਡਕੈਟੀਆਂ ਵਰਗੀਆਂ ਘਟਨਾਵਾ ਨਾ ਵਾਪਰਨ।ਜੇਕਰ ਅੱਜ ਪੰਜਾਬ ਦੇ ਮਾੜੇ ਹਾਲਾਤ ਹਨ ਤਾਂ ਉਹ ਪੰਜਾਬ ਦੇ ਲੀਡਰਾ ਵੱਲੋਂ ਵਰਤੀ ਜਾਂਦੀ ਗੰਦੀ ਸਿਆਸਤ ਦਾ ਨਤੀਜਾ ਹੈ।






