16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜੇਕਰ ਕਸ਼ਮੀਰ ਅਜ਼ਾਦ ਮੁਲਖ ਹੈ ਤਾਂ ਭਾਰਤ ਨੂੰ ਕੀ ਲੋੜ ਸੀ ਹਜ਼ਾਰਾ...

ਜੇਕਰ ਕਸ਼ਮੀਰ ਅਜ਼ਾਦ ਮੁਲਖ ਹੈ ਤਾਂ ਭਾਰਤ ਨੂੰ ਕੀ ਲੋੜ ਸੀ ਹਜ਼ਾਰਾ ਫੌਜੀ ਜਵਾਨਾ ਦੀ ਸਹਾਦਤ ਦੇਣ ਦੀ ਕਸ਼ਮੀਰ ਸੰਬੰਧੀ ਮਾਲੀ ਦਾ ਟਵੀਟ ਅਤਿ ਮੰਦਭਾਗਾ ਅਤੇ ਨਿੰਦਣਯੋਗ **ਇੰਜ ਸਿੱਧੂ

ਬਰਨਾਲਾ 20 ਅਗਸਤ/ਕਰਨਪ੍ਰੀਤ ਧੰਦਰਾਲ /- ਜੇਕਰ ਭਾਰਤ ਕਸ਼ਮੀਰੀ ਭਰਾਵਾ ਬਾਬਤ ਨਾ ਸੋਚਦਾ ਤਾਂ ਅੱਜ ਸਮੁੱਚਾ ਕਸ਼ਮੀਰ ਪਾਕਿਸਤਾਨ ਦੇ ਕਬਜੇ ਵਿੱਚ ਹੁੰਦਾ। ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਕਾਂਗਰਸ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੇ ਟਵੀਟ ਤੋਂ ਅਜਿਹਾ ਜਾਪਦਾ ਹੈ ਕੇ ਓਹ ਅੱਤਵਾਦੀ ਅਤੇ ਵੱਖਵਾਦੀ ਤਾਕਤਾਂ ਦੇ ਪੱਖ ਵਿੱਚ ਬੋਲ ਰਹੇ ਹਨ ਅਤੇ ਓਹਨਾ ਨੇ ਕਸ਼ਮੀਰ ਲਈ ਪਾਕਿਸਤਾਨ ਦੇ ਖਿਲਾਫ ਵੱਖ ਵੱਖ ਜੰਗਾ ਵਿਚ ਸਹੀਦ ਹੋਏ ਹਜ਼ਾਰਾ ਫੌਜੀ ਵੀਰਾ ਦੀ ਸਹਾਦਤ ਦੀ ਖਿਲੀ ਉਡਾਈ ਹੈ ਇਹ ਵਿਚਾਰ ਸੈਨਿਕ ਵਿੰਗ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਕਿਹਾ ਕੇ ਮਾਲੀ ਦਾ ਇਹ ਬਿਆਨ ਬਹੁਤ ਹੀ ਨਿੰਦਣ ਯੋਗ ਹੈ। ਓਹਨਾ ਦੇ ਅਜਿਹੇ ਗੈਰ ਜੁਮੇਵਾਰ ਬਿਆਨ ਨੇ ਭਾਰਤੀ ਫੌਜ ਦੇ ਮਨੋਬਲ ਨੂੰ ਡੂੰਘੀ ਠੇਸ ਪਹੁੰਚਾਈ ਹੈ।ਸਿੱਧੂ ਨੇ ਕਿਹਾ ਕਿ ਸਾਡੀਆਂ ਫੌਜਾ ਬਹੁਤ ਹੀ ਔਖੀਆਂ ਹਾਲਤਾਂ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆ ਹਨ।ਲੇਹ ਲੱਦਾਖ ਕਰਗਿਲ ਦਰਾਸ ਦੀਆ ਉਚਿਆ ਪਹਾੜੀਆ ਤੇ ਬਰਫੀਲੇ ਤੂਫ਼ਾਨਾਂ ਦਾ ਹਮੇਸ਼ਾ ਸਾਹਮਣਾ ਕਰਦੇ ਨੇ ਸਾਡੇ ਜਵਾਨ ਕੀ ਮਾਲਵਿੰਦਰ ਮਾਲੀ ਵਰਗੇ ਲੋਕ ਉਹੋ ਜਿਹੀਆਂ ਸਥਿਤੀਆਂ ਵਿੱਚ ਕੁਝ ਸਮਾਂ ਰਹਿ ਸਕਦੇ ਹਨ ਇੰਜ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੇ ਸਲਾਹਕਾਰ ਦੇ ਇਸ ਟਵੀਟ ਸੰਬਧੀ ਆਪਣੀ ਸਥਿਤੀ ਸਪੱਸ਼ਟ ਕਰਨ ਅਤੇ ਬਿਨਾ ਦੇਰੀ ਕੀਤੇ ਮਾਲੀ ਆਪਣੇ ਕੀਤੇ ਦੀ ਮੁਆਫੀ ਮੰਗਣ।ਇਸ ਮੌਕੇ ਕੈਪਟਨ ਗੁਰਦੇਵ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸਰਬਜੀਤ ਸਿੰਘ ਹੌਲਦਾਰ ਨਛੱਤਰ ਸਿੰਘ ਦੀਵਾਨ ਸਿੰਘ ਕੁਲਦੀਪ ਸਿੰਘ ਸਵਰਨ ਸਿੰਘ ਗਹਿਲ ਅਤੇ ਹੋਰ ਸਾਬਕਾ ਸੈਨਿਕ ਹਾਜ਼ਰ ਸਨ

ਫੋਟੋ ਇੰਜ ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਾਬਕਾ ਸੈਨਿਕ

Today Now News

RELATED ARTICLES
- Advertisment -

POPULAR POSTS