17.4 C
Chandigarh

TODAY NOW NEWS

Friday, March 20, 2026
HomeBREAKING NEWSਨਵਜੋਤ ਸਿੱਧੂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਮਾਨ ਸਰਕਾਰ ਦੀ ਕੀਤੀ ਸ਼ਿਕਾਇਤ

ਨਵਜੋਤ ਸਿੱਧੂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਮਾਨ ਸਰਕਾਰ ਦੀ ਕੀਤੀ ਸ਼ਿਕਾਇਤ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੈਮੋਰੰਡਮ ਪੱਤਰ ਵੀ ਦਿੱਤਾ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਦਿਆ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਸ਼ਕ 40 ਦਿਨ ਹੋ ਗਏ ਹਨ, ਪਰ ਲੋਕਾਂ ਨੂੰ ਇਹ ਸੰਦੇਸ਼ ਪਹੁੰਚ ਗਿਆ ਹੈ ਕਿ ਇਹ ਸਰਕਾਰ ਮਹਿਜ਼ ਸੁਪਣੇ ਦਿਖਾਉਣ ਲਈ ਬਣੀ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਨ ਹੀ ਲੋਕਾਂ ਦੀ ਉਮੀਦ ਅਤੇ ਆਸ ਟੁੱਟੀ ਹੈ।ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬਿਜਲੀ ਦੀ ਗਰੰਟੀ ਜਦੋ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਿੱਤੀ ਸੀ ਤਾਂ ਉਸ ਦੌਰਾਨ ਸਾਰਿਆਂ ਨੂੰ ਮੁਫਤ ਯੂਨਿਟ ਦੇਣ ਦੀ ਗੱਲ ਆਖੀ ਗਈ ਸੀ ਪਰ ਅਜਿਹਾ ਨਹੀਂ ਹੋਇਆ ਹੈ। ਪਾਵਰ ਕਾਰਪਰੇਸ਼ਨ 20 ਹਜ਼ਾਰ ਕਰੋੜ ਦੇ ਹੇਠਾਂ ਦਬਿਆ ਪਿਆ ਹੈ। ਪੰਜਾਬ ਦੀ ਵਿੱਤੀ ਸਥਿਤੀ ਦੇਸ਼ ’ਚ ਸਭ ਤੋਂ ਖਰਾਬ ਹੈ।
ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬੀਆਂ ਦੀ 55 ਫੀਸਦ ਆਮਦਨ ਕਰਜ਼ਾ ਚੁਕਾਉਣ ਚ ਜਾ ਰਹੀ ਹੈ। ਅੱਜ ਬਿਜਲੀ ਦੀ 800 ਮੈਗਾਵਾਟ ਮੰਗ ਹੈ ਅਤੇ ਪੰਜਾਬ ਸਰਕਾਰ ਦੀ ਬੈੱਡ ਵਜੀ ਹੋਈ ਹੈ। ਪੰਜਾਬ ਚ ਅੱਜ ਮਹਿਜ਼ 2 ਘੰਟੇ ਪਿੰਡ ਚ ਬਿਜਲੀ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਸੁਪਣੇ ਵੇਚੇ ਪਰ ਸਾਕਾਰ ਕਰਨ ਦੇ ਲਈ ਸੰਸਾਧਨ ਇਨ੍ਹਾਂ ਦੇ ਕੋਲ ਨਹੀਂ ਹੈ।

ਇਸ ਸਬੰਧੀ ਉਨ੍ਹਾਂ ਨੇ ਆਪਣੇ ਟਵੀਟ ਅਕਾਉਂਟ ’ਤੇ ਜਾਣਕਾਰੀ ਵੀ ਦਿੱਤੀ। ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਦੇ ਭਖਦੇ ਮਸਲਿਆਂ ਤੇ ਮਾਨਯੋਗ ਗਵਰਨਰ ਪੰਜਾਬ ਨੂੰ ਮੰਗ ਪੱਤਰ ਦਿੱਤਾ। ਇਹ ਲੋਕਾਂ ਦੀ ਆਵਾਜ਼ ਹੈ। ਉਨ੍ਹਾਂ ਨੇ ਸਾਨੂੰ ਧੀਰਜ ਨਾਲ ਸੁਣਿਆ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖ ਰਹੇ ਹਨ ਅਤੇ ਪੰਜਾਬ ਪੰਜਾਬੀਆਂ ਅਤੇ ਪੰਜਾਬੀਆਂ ਦੇ ਹੱਕਾਂ ਦੇ ਲਈ ਉਹ ਦਿੱਲੀ ਵੀ ਜਾਣਗੇ।

Today Now News

RELATED ARTICLES
- Advertisment -

POPULAR POSTS