16.6 C
Chandigarh

TODAY NOW NEWS

Thursday, March 19, 2026
HomeBREAKING NEWSਸਿੱਧੂ ਮੂਸੇਵਾਲਾ ਕਤਲ ਕੇਸ : ਪੁਲਿਸ ਨੇ ਸ਼ੱਕੀ ਸ਼ਾਰਪ ਸ਼ੂਟਰਾਂ ਦੀ ਕੀਤੀ...

ਸਿੱਧੂ ਮੂਸੇਵਾਲਾ ਕਤਲ ਕੇਸ : ਪੁਲਿਸ ਨੇ ਸ਼ੱਕੀ ਸ਼ਾਰਪ ਸ਼ੂਟਰਾਂ ਦੀ ਕੀਤੀ ਪਛਾਣ, ਜਾਣੋ ਕੌਣ ਹਨ ਇਹ ਸ਼ੂਟਰ…

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ (Musewala murder case) ਵਿੱਚ ਬੀਤੇ ਦਿਨ ਹਰਿਆਣਾ ਦੇ ਫਤਿਹਾਬਾਦ ਤੋਂ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਸੀ। ਇਹ ਸੀਸੀਟੀਵੀ ਉਸ ਬੋਲੈਰੋ ਕਾਰ ਦੀ ਸੀ ਜਿਸ ਨੂੰ ਕਤਲ ਸਮੇਂ ਵਰਤਿਆ ਗਿਆ ਸੀ ਤੇ ਇਸ ਸ਼ੱਕੀ ਬੋਲੈਰੋ ਗੱਡੀ ਵਿੱਚ 2 ਸ਼ੱਕੀ ਸਵਾਰ ਸਨ ਜਿਹਨਾਂ ਦੀ ਪਛਾਣ ਹੋ ਗਈ ਹੈ। ਇਹ ਸ਼ੱਕੀ ਸ਼ਾਰਪ ਸ਼ੂਟਰ ਹਨ ਜੋ ਕੀ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਹਨ। ਇਹਨਾਂ ਦੀ ਪਛਾਣ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਜਾਟੀ ਵਜੋਂ ਹੋਈ ਹੈ।

ਪੁਲਿਸ ਕਰ ਰਹੀ ਹੈ ਛਾਪੇਮਾਰੀ: ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੁਲਿਸ ਇਹਨਾਂ ਸ਼ੱਕੀ ਸ਼ਾਰਪ ਸ਼ੂਟਰਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਥੇ ਹੀ ਬੀਤੇ ਦਿਨ ਵੀ ਪੁਲਿਸ ਨੇ 2 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਸੂਤਰਾਂ ਦਾ ਹਵਾਲੇ ਤੋਂ ਖ਼ਬਰ ਕਿ ਇਹਨਾਂ ਸ਼ੱਕੀਆਂ ਦੀ ਪਛਾਣ ਸੂਤਰਾਂ ਮੁਤਾਬਕ ਇਨ੍ਹਾਂ ਦੀ ਪਛਾਣ ਪਵਨ ਬਿਸ਼ਨੋਈ ਅਤੇ ਨਸੀਬ ਖ਼ਾਨ ਵਜੋਂ ਹੋਈ ਹੈ, ਜਿਹਨਾਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਸੀਸੀਟੀਵੀ ਆਈ ਸੀ ਸਾਹਮਣੇ: ਸਿੱਧੂ ਮੂਸੇਵਾਲਾ ਦੇ ਕਤਲ ਦੀਆਂ ਤਾਰਾਂ ਇੱਕ ਵਾਰ ਫਿਰ ਹਰਿਆਣਾ ਨਾਲ ਜੁੜ ਰਹੀਆਂ ਹਨ। ਫਤਿਹਾਬਾਦ (Sidhu Moose wala murder Haryana connection) ਤੋਂ ਬਾਅਦ ਗੈਂਗਸਟਰਾਂ ਦਾ ਇਹ ਗਠਜੋੜ ਸੋਨੀਪਤ ਤੱਕ ਪਹੁੰਚ ਗਿਆ ਹੈ। ਕਤਲ ਤੋਂ 4 ਦਿਨ ਪਹਿਲਾਂ ਭਾਵ 25 ਮਈ ਨੂੰ ਫਤਿਹਾਬਾਦ ਦੇ ਰਤੀਆ ਚੁੰਗੀ ਤੋਂ ਜਾਂਦੇ ਸਮੇਂ ਸੀਸੀਟੀਵੀ (sidhu moose wala bolero cctv) ਫੁਟੇਜ ਵਿੱਚ ਇੱਕ ਬੋਲੈਰੋ ਗੱਡੀ ਦੇਖੀ ਗਈ ਸੀ। ਫਿਰ ਉਹੀ ਬਲੈਰੋ ਕਾਰ ਹੰਸਪੁਰ ਰੋਡ ਰਾਹੀਂ ਹੰਸਪੁਰ ਲਈ ਰਵਾਨਾ ਹੋਈ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਬੋਲੈਰੋ ਹੈ ਜੋ ਸਿੱਧੂ ਮੂਸੇਵਾਲਾ ਦੇ ਕਤਲ ਤੋਂ 3-4 ਦਿਨ ਪਹਿਲਾਂ ਰੇਕੀ ਲਈ ਵਰਤੀ ਗਈ ਸੀ। ਹੁਣ ਇਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹਰਿਆਣਾ ਦੇ ਦੋ ਬਦਮਾਸ਼ਾਂ ਦੀ ਪਛਾਣ ਹੋ ਗਈ ਹੈ। ਪੁਲਿਸ ਨੂੰ ਹੁਣ ਇਸ ਬੋਲੈਰੋ ਗੱਡੀ ਦਾ ਦੂਜਾ ਸੀ.ਸੀ.ਟੀ.ਵੀ. ਮਿਲਿਆ ਹੈ ਜਿਸ ਵਿਚ ਸ਼ੱਕੀ ਕਾਤਲ ਸਵਾਰ ਸਨ ਜੋ ਤੇਲ ਪਵਾਉਣ ਲਈ ਬਿਸਲਾ ਪੈਟਰੋਲ ਪੰਪ ‘ਤੇ ਰੁਕੇ। ਇਸ ਵਿੱਚ ਬੈਠੇ ਦੋ ਨੌਜਵਾਨ ਉਤਰਦੇ ਹੋਏ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਬਲੈਰੋ ਤੋਂ ਹੇਠਾਂ ਉਤਰਦੇ ਹੀ ਸੀਸੀਟੀਵੀ ਸਾਹਮਣੇ ਉਸ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਸੀ। ਇਸ ਕਾਰਨ ਪੁਲਿਸ ਨੇ ਇਨ੍ਹਾਂ ਦੀ ਪਛਾਣ ਕਰ ਲਈ ਹੈ।ਕਾਰ ਤੋਂ ਹੇਠਾਂ ਉਤਰ ਕੇ ਪੈਟਰੋਲ ਭਰ ਰਹੇ ਵਿਅਕਤੀ ਨਾਲ ਗੱਲ ਕੀਤੀ ਤਾਂ ਇਨ੍ਹਾਂ ਦੋਵਾਂ ਬਦਮਾਸ਼ਾਂ ਦੀ ਪਛਾਣ ਸੋਨੀਪਤ (Sonipat gangster in Sidhu Moose wala murder) ਦੇ ਬਦਨਾਮ ਗੈਂਗਸਟਰ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਜਾਟੀ ਵਜੋਂ ਹੋਈ ਹੈ। ਇਹ ਦੋਵੇਂ ਹਰਿਆਣਾ ਦੇ ਲੁਟੇਰੇ ਹਨ। ਜਿੰਨ੍ਹਾਂ ਦੇ ਖਿਲਾਫ ਕਈ ਗੰਭੀਰ ਮਾਮਲੇ ਦਰਜ ਹਨ।

Today Now News

RELATED ARTICLES
- Advertisment -

POPULAR POSTS