17.4 C
Chandigarh

TODAY NOW NEWS

Friday, March 20, 2026
HomeBREAKING NEWSਐਫ.ਸੀ.ਆਈ. ਦੇ ਗੋਦਾਮਾਂ, ਪਲਿੰਥ, ਰੋਲ ਹੈਡ ਦੇ ਦੁਆਲੇ ਇਕੱਠ ਕਰਨ ’ਤੇ...

ਐਫ.ਸੀ.ਆਈ. ਦੇ ਗੋਦਾਮਾਂ, ਪਲਿੰਥ, ਰੋਲ ਹੈਡ ਦੇ ਦੁਆਲੇ ਇਕੱਠ ਕਰਨ ’ਤੇ ਪਾਬੰਦੀ

ਮਾਨਸਾ, 15 ਮਾਰਚ: ਗੁਰਜੰਟ ਸਿੰਘ ਬਾਜੇਵਾਲੀਆ/ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਬਲਿਕ ਹਿੱਤ ਵਿਚ ਹੁਕਮ ਜਾਰੀ ਕੀਤਾ ਹੈ। ਹੁਕਮ ਵਿਚ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਅੰਦਰ ਜ਼ਿਲ੍ਹਾ ਮੈਨੇਜ਼ਰ, ਐਫ.ਸੀ.ਆਈ. ਬਠਿੰਡਾ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਵਿਅਕਤੀ ਐਫ.ਸੀ.ਆਈ. ਦੇ ਗੋਦਾਮਾਂ, ਪਲਿੰਥ, ਰੋਲ ਹੈਡ, ਹਾਇਰ ਕੀਤੇ ਪਲਿੰਥ ਆਦਿ ਦੇ ਦੁਆਲੇ ਬਿਨ੍ਹਾਂ ਵਜ੍ਹਾ ਇਕੱਠ ਨਹੀਂ ਕਰੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਭਾਰਤੀ ਖ਼ੁਰਾਕ ਨਿਗਮ, ਖੇਤਰੀ ਦਫ਼ਤਰ, ਪੰਜਾਬ ਚੰਡੀਗੜ੍ਹ ਵੱਲੋਂ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਕੁਝ ਵਿਅਕਤੀਆਂ ਵੱਲੋਂ ਐਫ.ਸੀ.ਆਈ. ਦੇ ਗੋਦਾਮਾਂ, ਪਲਿੰਥ, ਰੋਲ ਹੈਡ, ਰੈਕ, ਨਿੱਜੀ ਤੋਲ ਪੋਲਾਂ ਆਦਿ ਦੇ ਦੁਆਲੇ ਬਿਨ੍ਹਾਂ ਵਜ੍ਹਾ ਇਕੱਠ ਕੀਤਾ ਜਾਂਦਾ ਹੈ ਜਿਸ ਨਾਲ ਮਹਿਕਮੇ ਦਾ ਕੰਮ ਬਹੁਤ ਪ੍ਰਭਾਵਿਤ ਹੁੰਦਾ ਹੈ ਅਤੇ ਲੋਡਿੰਗ-ਅਨਲੋਡਿੰਗ ਵਿਚ ਵੀ ਦਿੱਕਤ ਪੇਸ਼ ਆਉਂਦੀ ਹੈ।
ਇਹ ਹੁਕਮ 31 ਮਾਰਚ, 2022 ਤੱਕ ਲਾਗੂ ਰਹੇਗਾ।

Today Now News

RELATED ARTICLES
- Advertisment -

POPULAR POSTS