17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਆਈ. ਪੀ. ਐਲ. : ਟੂਰਨਾਮੈਂਟ ਦੌਰਾਨ ਖਿਡਾਰੀ "ਬਾਇਓ ਬਬਲ" ਦੇ ਨਿਯਮਾਂ ਦੀ...

ਆਈ. ਪੀ. ਐਲ. : ਟੂਰਨਾਮੈਂਟ ਦੌਰਾਨ ਖਿਡਾਰੀ “ਬਾਇਓ ਬਬਲ” ਦੇ ਨਿਯਮਾਂ ਦੀ ਪਾਲਣਾ ਕਰਨ : ਵਿਰਾਟ ਕੋਹਲੀ

ਬਾਇਓ ਬਬਲ : ਸੁਰੱਖਿਅਤ ਮਾਹੌਲ ਜਿਸ ਤਹਿਤ ਖਿਡਾਰੀਆਂ ਨੂੰ ਮੈਚ ਦੌਰਾਨ ਸੁਰੱਖਿਅਤ ਰੱਖਿਆ ਜਾ ਸਕੇ ।

ਦੁਬਈ (ਬਿਊਰੋ ਰਿਪੋਰਟ) : ਵਿਰਾਟ ਕੋਹਲੀ, ਕਪਤਾਨ ਰਾਇਲ ਚੈਲੇਂਜਰਸ ਬੈਂਗਲੁਰੂ (ਆਰਸੀਬੀ) ਨੇ ਦੁਬਈ ਪਹੁੰਚਦੇ ਹੀ ਟੀਮ ਮੀਟਿੰਗ ਕੀਤੀ ਤੇ ਸਾਥੀ ਖਿਡਾਰੀਆਂ ਨੂੰ “ਬਾਇਓ ਬਬਲ” ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ।

ਵਿਰਾਟ ਕੋਹਲੀ, ਕਪਤਾਨ ਰਾਇਲ ਚੈਲੇਂਜਰਸ ਬੈਂਗਲੁਰੂ

ਵਿਰਾਟ ਕੋਹਲੀ ਨੇ ਆਈਪੀਐੱਲ ਲਈ ਟੀਮ ਦੀ ਪਹਿਲੀ ਵੀਡੀਓ ਕਾਨਫਰੰਸ ਰਾਹੀਂ ਖਿਡਾਰੀਆਂ ਨੂੰ ‘ਬਾਇਓ ਬਬਲ’ ਤਹਿਤ ਸੁਰੱਖਿਅਤ ਮਾਹੌਲ ਨੂੰ ਬਣਾਏ ਰੱਖਣ ਦੀ ਅਪੀਲ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਇਕ ਗ਼ਲਤੀ ਨਾਲ ਪੂਰਾ ਟੂਰਨਾਮੈਂਟ ਖ਼ਰਾਬ ਹੋ ਸਕਦਾ ਹੈ।

ਇਸ ਟੀਮ ਬੈਠਕ ਵਿੱਚ ਕੋਹਲੀ ਨੇ ਸ਼ੁਰੂਆਤ ਵਿਚ ਵੀ ਸਾਥੀ ਖਿਡਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਯੂਏਈ ‘ਚ ਅਧਿਕਾਰੀਆਂ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਦਾ ਪਾਲਣ ਕਰਨ। ਕੋਵਿਡ-19 ਮਹਾਮਾਰੀ ਕਾਰਨ ਆਈਪੀਐੱਲ ਦਾ ਆਯੋਜਨ ਇਸ ਸਾਲ ਯੂ.ਏ.ਈ. ‘ਚ 19 ਸਤੰਬਰ ਤੋਂ 10 ਨਵੰਬਰ ਤਕ ਖੇਡਿਆ ਜਾਵੇਗਾ।

ਵਿਰਾਟ ਕੋਹਲੀ ਨੇ ਫ੍ਰੈਂਚਾਈਜ਼ੀ ਵੱਲੋਂ ਟਵਿੱਟਰ ‘ਤੇ ਜਾਰੀ ਇਸ ਬੈਠਕ ਦੇ ਵੀਡੀਓ ਵਿਚ ਕਿਹਾ, ‘ਸਾਨੂੰ ਜੋ ਵੀ ਕਿਹਾ ਗਿਆ ਹੈ, ਅਸੀਂ ਉਸ ਦਾ ਪਾਲਣ ਕਰ ਰਹੇ ਹਾਂ। ਮੈਂ ਚਾਹਾਂਗਾ ਕਿ ਹਰ ਕੋਈ ਬਾਇਓ ਬਬਲ ਨੂੰ ਯਕੀਨੀ ਬਣਾਉਣ ਵਿਚ ਕੋਈ ਸਮਝੌਤਾ ਨਾ ਕਰੇ। ਮੈਨੂੰ ਲੱਗਦਾ ਹੈ ਕਿ ਸਾਡੇ ਵਿਚੋਂ ਕਿਸੇ ਇਕ ਦੀ ਗ਼ਲਤੀ ਨਾਲ ਪੂਰਾ ਟੂਰਨਾਮੈਂਟ ਖ਼ਰਾਬ ਹੋ ਸਕਦਾ ਹੈ ਅਤੇ ਸਾਡੇ ਵਿਚੋਂ ਕੋਈ ਅਜਿਹਾ ਨਹੀਂ ਚਾਹੇਗਾ।’ ਆਰਸੀਬੀ ਦੇ ਕ੍ਰਿਕਟ ਸੰਚਾਲਨ ਦੇ ਡਾਇਰੈਕਟਰ ਮਾਈਕ ਹੇਸਨ ਅਤੇ ਮੁੱਖ ਕੋਚ ਸਾਈਮਨ ਕੈਟਿਚ ਵੀ ਇਸ ਬੈਠਕ ‘ਚ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS