ਇਸ਼ਾਨ ਕਿਸ਼ਨ ਤੇ ਕਵਿੰਟਨ ਡਿਕਾਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁੰਬਈ ਨੂੰ ਜਿੱਤ ਦੀ ਮੰਜ਼ਿਲ ਪਹੁੰਚਾਇਆ ।

ਨਵੀਂ ਦਿੱਲੀ (ਏਜੇਂਸੀ) : ਅਨਫਿਟ ਰੋਹਿਤ ਸ਼ਰਮਾ ਦੀ ਥਾਂ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਿਰੋਨ ਪੋਲਾਰਡ ਨੇ ਕੀਤੀ ਤੇ ਉਨ੍ਹਾਂ ਨੇ ਇਸ ਮੁਕਾਬਲੇ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੈਮ ਕੁਰਨ ਦੇ ਅਰਧ ਸੈਂਕੜੇ ਬਦੌਲਤ ਚੇਨਈ ਨੇ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 114 ਦੌੜਾਂ ਬਣਾਈਆਂ। ਜਿਸ ਦੇ ਜਵਾਬ ‘ਚ ਮੁੰਬਈ ਨੇ 12.2 ਓਵਰਾਂ ‘ਚ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ ਤੇ 10 ਵਿਕਟਾਂ ਤੋਂ ਵੱਡੀ ਜਿੱਤ ਦਰਜ ਕਰ ਲਈ। ਇਸ਼ਾਨ ਕਿਸ਼ਨ ਤੇ ਕਵਿੰਟਨ ਡਿਕਾਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁੰਬਈ ਨੂੰ ਜਿੱਤ ਦੀ ਮੰਜ਼ਿਲ ਪਹੁੰਚਾਇਆ ।






