
ਮਲੋਟ : ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਵਫ਼ਾਦਾਰ ਸਿਪਾਹੀ ਸਵਰਗੀ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਪਹਿਲੀ ਬਰਸੀ ਮੌਕੇ ਪਿੰਡ ਕੋਲਿਆਂਵਾਲੀ ਵਾਲੀ ਵਿਖੇ ਇਲਾਕੇ ਦੀਆਂ ਸੰਗਤਾਂ ਤੋ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਸੇਸ਼ ਤੌਰ ਉੱਤੇ ਪੁੱਜੇ। ਜਥੇਦਾਰ ਦਿਆਲ ਨੂੰ ਸ਼ਰਧਾਂਜਲੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਚਲੇ ਜਾਣ ਨਾਲ ਨਾ ਪੁਰਾ ਹੋਣ ਵਾਲਾ ਘਾਟਾ ਪਿਆ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਜਥੇਦਾਰ ਦਿਆਲ ਸਿੰਘ ਪਾਰਟੀ ਦੇ ਵਫ਼ਾਦਰ ਸਿਪਾਹੀ ਸਨ, ਜਿੰਨਾ ਦੇ ਚਲੇ ਜਾਣ ਨਾਲ ਪਾਰਟੀ ਨੂੰ ਘਾਟਾ ਪਿਆ ਹੈ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਦੁਸ਼ਮਣ ਲੋਕ ਸਿੱਖੀ ਨੂੰ ਖ਼ਤਮ ਕਰਨ ਤੇ ਤੁਲੇ ਹੋਏ ਹਨ। ਇਸ ਲਈ ਸਿੱਖੀ ਨੂੰ ਬਚਾਉਣ ਦੀ ਜ਼ਰੂਰਤ ਹੈ। ਇਸੇ ਤਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਸਿੱਖੀ ਨੂੰ ਕਾਮਯਾਬ ਰੱਖਣ ਦੀ ਅਪੀਲ ਕੀਤੀ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਦੇ ਸ਼ਬਦੀ ਹਮਲੇ ਕਰਦੇ ਹੋਏ ਇੱਕ ਦੁਸ਼ਮਣ ਪਾਰਟੀ ਦੱਸਦੇ ਕਿਹਾ ਕਿ ਇਸ ਨੇ ਸਿੱਖਾਂ ਦਾ ਏਨਾ ਨੁਕਸਾਨ ਕੀਤਾ ਕਿ ਉਨਾ ਅਗ੍ਰੇਜਾਂ ਨੇ ਵੀ ਨਹੀਂ ਕੀਤਾ ਸੀ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦਿਲੀ ਵਿਚ ਬੈਠ ਕੇ ਧੂੰਏਂ ਦਾ ਜ਼ਿੰਮੇਵਾਰ ਪੰਜਾਬ ਨੂੰ ਮੰਨ ਰਹੀ ਹੈ, ਜੋ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ । ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਹੈ, ਜਿਸ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਭਲਾ ਸੋਚਿਆ।
ਉਨ੍ਹਾਂ ਡੀ ਏ ਪੀ ਕਮੀ ਤੇ ਬੋਲਦੇ ਕਿਹਾ ਕਿ ਕੇਂਦਰ ਨੂੰ ਇਸ ਦੇ ਪਹਿਲੇ ਪ੍ਰਬੰਧ ਕਰਨੇ ਚਾਹੀਦੇ ਸਨ ਹੁਣ ਕੇ ਬਿਜਾਈ ਲੇਟ ਹੁੰਦੀ ਹੈ ਤਾਂ ਕਿਸਾਨ ਦੀ ਫ਼ਸਲ ਦਾ ਝਾੜ ਵੀ ਘੱਟ ਹੋਵੇਗਾ ,ਜਿਸ ਨਾਲ ਕਿਸਾਨ ਦਾ ਨੁਕਸਾਨ ਹੈ। ਪੁੱਛੇ ਜਾਣ ਤੇ ਕੇ ਤੁਸੀਂ ਇਸ ਵਾਰ ਚੋਣ ਮੈਦਾਨ ਵਿਚ ਆ ਰਹੇ ਹੋ ਤਾਂ ਉਨ੍ਹਾਂ ਕਿਹਾ ਕਿ ਮੇਰਾ ਅਜੇ ਕੋਈ ਇਰਾਦਾ ਨਹੀਂ ਬਾਕੀ ਪਾਰਟੀ ਤੇ ਵਰਕਰਾ ਨੇ ਫ਼ੈਸਲਾ ਕਰਨਾ ।



