ਮਾਸਟਰ ਰਵੀ ਕੁਮਾਰ ਮੰਗਲਾ

ਸ਼ਬਦਾਂ ਦੇ ਸਾਗਰ ਚੋਂ ਲੋਟਾ ਭਰ ਲੈਦਾ ਹਾਂ ।
ਕਾਗਜ ਦੀ ਕਿਸ਼ਤੀ ਵਿਚ ਬਹਿ ਕੇ ਡਰਦਾ ਮਾਰਾ ,
ਸਾਹਾਂ ਦੇ ਦਰਿਆ ਨੁੂੰ ਯਾਰੋ! ਤਰ ਲੈਂਦਾ ਹਾਂ ।
ਜੀਵਨ ਦੇ ਦਿਨ ਚਾਰ ਜਵਾਨੀ ਦੋ ਦਿਨ ਦੀ ਹੈ ,
ਯਾਰਾਂ ਦੇ ਘਰ ਬੈਠ ਕਲੋਲਾਂ ਕਰ ਲੈਂਦਾ ਹਾਂ ।
ਬੰਦਾ ਦਿਲ ਦਾ ਮਾੜਾ ਭਾਵੇਂ ਹਾਂ ਮੈ ਯਾਰੋ ,
ਦੀਨਦੁਖੀ ਦੇ ਸਭ ਦੁਖੜੇ ਮੈ ਹਰ ਲੈਂਦਾ ਹਾਂ ।
ਦੋਸਤ ਮਿਤਰਾ ਦੇ ਲਈ ਹਾਜਰ ਹਰ ਵੇਲੇ ਮੈ ,
ਦੁਸ਼ਮਣ ਦੇ ਲਈ ਕੱਫਨ ਸਿਰ ਤੇ ਧਰ ਲੈਦਾ ਹਾਂ ।
ਜਨਤਾ ਸਾਰੀ ਧਨ ਬੇਗਾਨਾ ਲੁਟ ਲੈਦੀ ਹੈ ,
ਮੌਕਾ ਮਿਲਦੇ ਮੈ ਵੀ ਜੇਬਾ ਭਰ ਲੈਂਦਾ ਹਾਂ ।
ਸਾਰੇ ਵਿੱਚ ਤਕਲੀਫ਼ ਰਵੀ ਘਬਰਾ ਜਾਂਦੇ ਨੇ ,
ਮੈ ਤਕਲੀਫਾਂ ਨੁੂੰ ਹੱਸ ਹੱਸ ਕੇ ਜਰ ਲੈਂਦਾ ਹਾਂ ।
ਮਾਸਟਰ ਰਵੀ ਕੁਮਾਰ ਮੰਗਲਾ
ਫੋਨ ਨੰਬਰ 9464575731






