-ਸਾਹਮਣੇ ਲੱਗਿਆ ਮਟਰੀਅਲ ਦਿੱਖ ਰਿਹਾ ਹੈ, ਉਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ : ਈਓ
-ਵਿਧਾਇਕ ਸੌਂਦ ਤੇ ਈਓ ਨੇ ਲਾਇਨੋਂ ਪਾਰ ਇਨਾਕੇ ਦਾ ਦੌਰਾ
ਖੰਨਾ, 31 ਮਾਰਚ (ਪਰਮਜੀਤ ਸਿੰਘ ਧੀਮਾਨ )- ਮੈਨੂੰ ਤਾਂ ਲੱਗਦਾ ਏ ਇਹ ਪਹਿਲੀ ਵਾਰੀ ਹੋਇਆ ਹੋਵੇਗਾ ਕਿ ਇੱਕ ਐਮ. ਐਲ. ਏ. ਆਪਣੀ ਟੀਮ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਟੀਮ ਨੂੰ ਲੈ ਕੇ ਆਇਆ ਹੋਵੇ ਅਤੇ ਦਿਖਾਉਂਦਾ ਹੋਵੇ ਕਿ ਇਹਦਾ ਹੱਲ ਕੱਢ ਕੇ ਦੱਸੋ, ਇਸ ਮੌਕੇ ਵਿਧਾਇਕ ਸੌਂਦ ਨੇ ਕਿਹਾ ਕਿ ਜੇਕਰ ਲੋਕਾਂ ਨੇ ਉਸਨੂੰ ਚੁਣ ਕੇ ਭੇਜਿਆ ਹੈ ਤਾਂ ਸਭ ਤੋਂ ਪਹਿਲਾਂ ਮੇਰਾ ਫਰਜ਼ ਹੈ ਕਿ ਉਨ੍ਹਾਂ ਗਲੀਆਂ ਵਿਚ ਘੁੰਮ ਕੇ ਸਾਰਾ ਕੁੱਝ ਦੇਖਕੇ ਹੱਲ ਕਰਵਾਵਾਂ, ਇਹ ਸਾਡੇ ਸਿਰ ’ਤੇ ਵੱਡੀ ਜਿੰਮੇਵਾਰੀ ਹੈ। ਇਸ ਮੌਕੇ ਵਿਧਾਇਕ ਸੌਂਦ ਨੇ ਕਿਹਾ ਕਿ ਉਸ ਨੂੰ ਠੇਕੇਦਾਰ ਤੱਕ ਕੋਈ ਮਤਲਬ ਨਹੀਂ, ਉਹ ਤਾਂ ਅਫਸਰ ਨੇ ਦੇਖਣਾ ਹੈ, ਉਸ ਨੇ ਅਫਸਰ ਤੋਂ ਜੁਆਬ ਲੈਣਾ ਹੈ, ਪੁੱਛਣਾ ਹੈ, ਕੰਮ ਕੀ ਕੀਤਾ ਹੈ। ਇਹ ਅਫ਼ਸਰ ਜੁਆਬ ਦੇਹ ਹੋਵੇਗਾ, ਅਫਸਰ ਨੇ ਜਿਹੜੇ ਠੇਕੇਦਾਰ ਨੇ ਟੈਂਡਰ ਲਿਆ ਹੈ, ਉਸ ਤੋਂ ਜੁਆਬ ਮੰਗਣਾ ਹੈ ਕਿ ਠੇਕੇਦਾਰ ਨੇ ਕੰਮ ਕਿਉਂ ਨਹੀਂ ਕੀਤਾ।

ਇਸ ਮੌਕੇ ਲੋਕਾਂ ਨੇ ਕਿਹਾ ਕਿ ਬਹੁਤ ਹੀ ਘਟੀਆ ਮੈਟੀਰੀਅਲ ਲਗਾਇਆ ਜਾ ਰਿਹਾ ਹੈ, ਇਸ ਤੇ ਈਓ ਚਰਨਜੀਤ ਸਿੰਘ ਉੱਭੀ ਨੇ ਕਿਹਾ ਕਿ ਸਾਹਮਣੇ ਹੈ ਜੋ ਲੱਗਾ ਹੋਇਆ ਹੈ ਦਿੱਖ ਰਿਹਾ ਹੈ, ਉਸਦੀ ਉੱਚ ਪੱਧਰੀ ਜਾਂਚ ਕਰਵਾਈ ਜਾ ਸਕਦੀ ਹੈ।
ਖੰਨਾ ਸ਼ਹਿਰ ਦੇ ਰੇਲਵੇ ਲਾਈਨਪਾਰ ਇਲਾਕੇ ਵਿੱਚ ਜਿੱਥੇ ਲੋਕਾਂ ਦੀ ਜਿੰਦਗੀ ਨਰਕ ਬਣੀ ਹੋਈ ਹੈ ਅਤੇ ਆਪਣੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਅੱਜ ਹਲਕਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਲਾਈਨੋਪਾਰ ਇਲਾਕੇ ਦਾ ਹਾਲ ਆਪਣੀ ਟੀਮ ਅਤੇ ਨਗਰ ਕੌਂਸਲ ਦੇ ਈਓ ਅਤੇ ਅਧਿਕਾਰੀਆਂ ਦੀ ਟੀਮ ਨਾਲ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਹੁਣ ਤੱਕ ਦੀਆਂ ਪੁਰਾਣੀਆਂ ਸਰਕਾਰਾਂ ਨੇ ਇਲਾਕਾ ’ਚ ਨਰਕ ਬਣਾ ਕੇ ਰੱਖ ਦਿੱਤਾ ਹੈ, ਸਾਰਾ ਗੰਦ ਪਾ ਕੇ ਰੱਖ ਦਿੱਤਾ। ਲਾਇਨੋ ਪਾਰ ਇਲਾਕੇ ਵਿਚ ਅੱਜ ਲੋਕਾਂ ਦੀਆਂ ਸਮੱਸਿਆਵਾਂ ਤਕਲੀਫ਼ਾਂ ਨੂੰ ਜਾਨਣ ਲਈ ਵਿਧਾਇਕ ਸੌਂਦ ਨੇ ਰੇਲਵੇ ਲਾਈਨ ਪਾਰ ਇਲਾਕੇ ਦਾ ਨਗਰ ਕੌਂਸਲ ਦੇ ਈਓ ਦੀ ਟੀਮ ਨਾਲ ਪੈਦਲ ਚੱਲ ਕੇ ਦੌਰਾ ਕੀਤਾ, ਉੱਥੇ ਉਨ੍ਹਾਂ ਨੂੰ ਲੋਕਾਂ ਨੇ ਆਪਣੇ ਦੁਖੜੇ ਸਣਾਉਂਦੇ ਹੋਏ ਕਿਹਾ ਕਿ ਦੇਖੋ ਐਮਐਲਏ ਸੌਂਦ ਜੀ ਜਦੋਂ ਗਲੀਆਂ ਦੇ ਸੜਕਾਂ ਦੇ ਟੈਂਡਰ ਲੱਗੇਂ ਹੋਏ ਹਨ, ਫਿਰ ਅੜਚਨ ਕੀ ਹੈ, ਠੇਕੇਦਾਰ ਨੂੰ ਕਿਉਂ ਨਹੀਂ ਬਣਾ ਰਿਹਾ, ਇਸ ਮੌਕੇ ਨਾਲ ਪਹੁੰਚੇ ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ, ਜੇ ਈ ਗਾਬਾ, ਰਾਜੇਸ਼ ਰੈਨ ਨੂੰ ਜਦੋ ਵਿਧਾਇਕ ਸੌਂਦ ਨੇ ਪੁੱਛਿਆ ਕਿ ਲੋਕਾਂ ਨੂੰ ਐਨੀ ਵੱਡੀ ਸਮੱਸਿਆ ਹੈ ਕੀ ਕਾਰਨ ਹੈ, ਕੰਮ ਕਿਉਂ ਨਹੀਂ ਹੋ ਰਿਹਾ ਤਾਂ ਇਸ ਤੇ ਈਓ ਚਰਨਜੀਤ ਸਿੰਘ ਅਤੇ ਜੇ ਈ ਗਾਬਾ ਨੇ ਉਨ੍ਹਾਂ ਨੂੰ ਕਿਹਾ ਕਿ ਅੱਧਾ ਕੰਮ ਇੰਪਰੂਵਮੈਂਟ ਟਰੱਸਟ ਕੋਲ ਹੈ ਅਤੇ ਅੱਧਾ ਕਮੇਟੀ ਕੋਲ ਹੈ, ਉਨ੍ਹਾਂ ਦਾ ਜੁਆਬ ਸੀ ਕਿ ਇਨ੍ਹਾਂ ਦੇ ਆਪਸੀ ਤਾਲਮੇਲ ਵਿਚ ਕਮੀ ਹੈ, ਇਸ ’ਤੇ ਤਨਪ੍ਰੀਤ ਸਿੰਘ ਸੌਂਦ ਕਿਹਾ ਕਿ ਕੱਲ ਤੋਂ ਟਰਸਟ ਵਿੱਚ ਉਹ ਬੈਠਣਗੇ।
ਇਸ ਮੌਕੇ ਵਿਧਾਇਕ ਸੌਂਦ ਨੇ ਕਿਹਾ ਕਿ ਕੁੱਝ ਸਮੱਸਿਆਵਾਂ ਅਜਿਹੀਆਂ ਹਨ ਜੋ ਮੌਕੇ ’ਤੇ ਹੱਲ ਹੋਣ ਵਾਲੀਆਂ ਹਨ ਜਿਵੇਂ ਗਲੀਆਂ ਦੀਆਂ ਲਾਈਟਾਂ, ਗਲੀਆਂ, ਸੜਕਾਂ ਖਿਲਰੀਆਂ ਇੱਟਾਂ, ਰੇਤਾ ਆਦਿ ਅੱਜ ਹੀ ਚੁੱਕਵਾ ਦਿੰਦੇ ਹਾਂ। ਇਸ ਮੌਕੇ ਰਾਜਬੀਰ ਸ਼ਰਮਾ, ਗੁਰਦੀਪ ਸਿੰਘ ਦੀਪੂ, ਜਗਤਾਰ ਸਿੰਘ ਰਤਨਹੇੜੀ, ਮਹੇਸ਼ ਕੁਮਾਰ, ਜਸਵਿੰਦਰ ਸਿੰਘ ਬਿਲਿੰਗ, ਗੁਰਵਿੰਦਰ ਸਿੰਘ, ਗੁਰਮੇਲ ਸਿੰਘ ਕਾਲਾ ਅਤੇ ਦੁਕਾਨਦਾਰ, ਮੁਹੱਲਾ ਨਿਵਾਸੀ ਹਾਜਰ ਸਨ



