17.4 C
Chandigarh

TODAY NOW NEWS

Friday, March 20, 2026
HomePOLITICSਸੋਨੀਆ ਮਾਨ ਨੇ ਕਿਸੇ ਵੀ ਸਿਆਸੀ ਪਾਰਟੀ ‘ਚ ਜਾਣ ਤੋਂ ਪਿਛਾਂਹ ਖਿੱਚੇ...

ਸੋਨੀਆ ਮਾਨ ਨੇ ਕਿਸੇ ਵੀ ਸਿਆਸੀ ਪਾਰਟੀ ‘ਚ ਜਾਣ ਤੋਂ ਪਿਛਾਂਹ ਖਿੱਚੇ ਪੈਰ, ਕਿਹਾ- ‘ਮੈਂ ਗਦਾਰ ਨਹੀਂ’

ਪੰਜਾਬੀ ਅਦਾਕਾਰ ਸੋਨੀਆ ਮਾਨ ਦੀਆਂ ਸਿਆਸਤ ਵਿੱਚ ਜਾਣ ਦੀਆਂ ਖ਼ਬਰਾਂ ਨੇ ਤੂਲ ਫੜੀ ਹੋਈ ਸੀ ਅਤੇ ਸੋਸ਼ਲ ਮੀਡੀਆ ‘ਤੇ ਲਗਾਤਾਰ ਸੋਨੀਆ ਮਾਨ ਦੀ ਕਿਰਕਿਰੀ ਹੋ ਰਹੀ ਸੀ। ਜਿੱਥੇ ਚਰਚਾਵਾਂ ਸਨ ਕਿ ਅੱਜ ਸੋਨੀਆ ਮਾਨ ਸਿਆਸਤ ਵਿੱਚ ਕਦਮ ਰੱਖੇਗੀ, ਉਥੇ ਹੀ ਸੋਨੀਆ ਮਾਨ ਦਾ ਲਿਖਤੀ ਬਿਆਨ ਸਾਹਮਣੇ ਆਇਆ ਹੈ। ਜਿਸ ਵਿਚ ਸੋਨੀਆ ਨੇ ਇਨ੍ਹਾਂ ਖਬਰਾਂ ਨੂੰ ਅਫ਼ਵਾਹ ਦੱਸਿਆ ਅਤੇ ਅੱਜ ਦੀ ਤਰੀਕ ਤੱਕ ਕਿਸੇ ਵੀ ਰਾਜਨੀਤਿਕ ਜਥੇਬੰਦੀ ਵਿਚ ਜਾਣ ਤੋਂ ਕਿਨਾਰਾ ਕੀਤਾ ਹੈ। ਸੋਨੀਆ ਨੇ ਲਿਖਤੀ ਬਿਆਨ ਵਿਚ ਕਿਸੇ ਵੀ ਰਾਜਨੀਤਕ ਪਾਰਟੀ ਵਿੱਚ ਜਾਣ ਤੋਂ ਇਨਕਾਰ ਕੀਤਾ ਹੈ।

ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਮੋਰਚੇ ਵਿੱਚ ਸ਼ੁਰੂ ਤੋਂ ਡਟੀ ਅਦਾਕਾਰ ਸੋਨੀਆ ਮਾਨ ਦੇ ਸਿਆਸਤ ਵਿੱਚ ਕਦਮ ਰੱਖੇ ਜਾਣ ਦੇ ਖਦਸ਼ੇ ਤੋਂ ਬਾਅਦ ਸ਼ੋਸਲ ਮੀਡੀਆ ‘ਤੇ ਉਨ੍ਹਾਂ ਦੀ ਇੱਕ ਪੁਰਾਣੀ ਵੀਡੀਓ ਧੜੱਲੇ ਨਾਲ ਵਾਇਰਲ ਹੋਣ ਲੱਗੀ ਸੀ। ਇਸ ਵੀਡੀਓ ਵਿੱਚ ਸੋਨੀਆ ਮਾਨ ਇੱਕ ਸਟੇਜ ਤੋਂ ਲੋਕਾਂ ਨੂੰ ਸਪਸ਼ੱਟ ਕਹਿ ਰਹੀ ਹੈ ਕਿ “ਜੇਕਰ ਮੈਂ ਸਿਆਸੀ ਪਾਰਟੀ ‘ਚ ਜਾਂਦੀ ਹਾਂ ਤਾਂ ਮੈਂ ਕਿਸਾਨੀ ਮੋਰਚੇ ਲਈ ਗੱਦਾਰ ਹੋਵਾਂਗੀ”ਆਪਣੇ ਲਿਖਤੀ ਬਿਆਨ ਵਿਚ ਸੋਨੀਆ ਮਾਨ ਨੇ ਲਿਖਿਆ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਇਸਤਰੀ ਜਾਤੀ ਨੂੰ ਮਾਣ ਸਨਮਾਨ ਦਾ ਦਰਜਾ ਦਿੰਦਿਆਂ ਰਾਜਿਆਂ, ਮਹਾਰਾਜਿਆਂ ਤੇ ਗੁਰੂਆਂ, ਪੀਰਾਂ ਦੀ ਜਨਣੀ ਕਹਿ ਕੇ ਸਤਿਕਾਰਿਆ ਸੀ । ਅਜੋਕੇ ਸਮੇਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਦੁਹਾਈ ਦੇਣ ਵਾਲੇ ਲੋਕਾਂ ਨੇ ਅੱਜ ਆਪਣੀ ਘਟੀਆ ਰਾਜਨੀਤੀ ਅਤੇ ਨਿੱਜੀ ਸਵਾਰਥ ਦੀ ਖ਼ਾਤਰ ਕੁਝ ਅਖ਼ਬਾਰੀ ਖ਼ਬਰਾਂ ਅਫਵਾਹਾਂ ਨੂੰ ਆਧਾਰ ਬਣਾ ਕੇ ਮੈਨੂੰ ਭੰਡਣ ਅਤੇ ਨੀਵਾਂ ਦਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ। ਨੀਵੇਂ ਪੱਧਰ ਦੀ ਰਾਜਨੀਤੀ ਤੇ ਸ਼ਬਦਾਵਲੀ ਵਰਤੀ । ਇਸ ਪਵਿੱਤਰ ਕਿਸਾਨੀ ਨੂੰ ਢਾਲ ਬਣਾ ਕੇ ਆਪਣੀਆਂ ਦੁਸ਼ਮਣੀਆਂ ਕੱਢਣ ਦੀ ਖਾਤਰ ਮੇਰੇ ਉਪਰ ਨਿੱਜੀ ਹਮਲੇ ਕੀਤੇ ਉਸ ਨੇ ਜਿਥੇ ਮੇਰੇ ਦਿਲ ਨੂੰ ਝੰਜੋੜਿਆ ਉਥੇ ਸਮਾਜ ਦੀ ਉਹ ਤਸਵੀਰ ਪੇਸ਼ ਕੀਤੀ ਜਿਸ ਸਮਾਜ ਲਈ ਮੈਂ ਆਪਣੇ ਕਾਰੋਬਾਰ ਦਾ ਤਿਆਗ ਕੀਤਾ, ਆਪਣੇ ਕੈਰੀਅਰ ਨੂੰ ਦਾਅ ‘ਤੇ ਲਗਾਇਆ।

ਉਹ ਪਵਿੱਤਰ ਕਿਸਾਨੀ ਮੋਰਚਾ ਜਿਸ ਨੂੰ ਕਾਮਯਾਬ ਕਰਨ ਲਈ ਮੈਂ ਦਿਨ ਰਾਤ ਇੱਕ ਕੀਤਾ। ਆਪਣੀਆਂ ਨਿੱਜੀ ਰੰਜਿਸ਼ਾਂ ਤੇ ਚੌਧਰ ਦੀ ਖਾਤਰ ਆਪਣੀ ਬੇਟੀ ਤੇ ਭੈਣ ਦਾ ਦਰਜਾ ਦੇਣ ਵਾਲਿਆਂ ਨੇ ਚੰਦ ਮਿੰਟਾਂ ਵਿੱਚ ਮੈਨੂੰ ਗੱਦਾਰ ਦਾ ਤਮਗਾ ਦੇ ਦਿੱਤਾ।ਮੈਂ ਪਿੰਡ-ਪਿੰਡ, ਗਲੀ ਗਲੀ ਕਿਸਾਨੀ ਬਿੱਲਾਂ ਦੇ ਹੱਕ ਵਿਚ ਘਰ ਘਰ ਜਾ ਕੇ ਦਰਵਾਜ਼ਾ ਖੜਕਾਇਆ। ਹਰ ਪਿੰਡ ਵਿਚ ਕਿਸਾਨੀ ਦੇ ਹੱਕ ਵਿੱਚ ਤੰਬੂ ਲਗਾਉਣ ਦਾ ਹੋਕਾ ਦਿੱਤਾ । ਹਰਿਆਣਾ , ਰਾਜਸਥਾਨ ਯੂ.ਪੀ, ਲਖੀਮਪੁਰ ਖੀਰੀ ਮੈਂ ਨਿੱਜੀ ਹਿੱਤਾਂ ਦੀ ਖਾਤਰ ਨਹੀਂ ਸਗੋਂ ਸਮਾਜ ਦੇ ਲੋਕਾਂ ਲਈ ਗਈ ਸੀ। ਲਖੀਮਪੁਰ ਖੀਰੀ ਵਿਚ ਪੰਜ ਜ਼ਿਲਿਆਂ ਦੀ ਪੁਲਸ ਨੇ ਮੈਨੂੰ ਘੇਰਾ ਪਾਇਆ। ਮੈਨੂੰ ਜ਼ਬਰਦਸਤੀ ਗ੍ਰਿਫਤਾਰ ਕੀਤਾ ਪਰ ਕਿਸੇ ਵੀ ਕਿਸਾਨ ਜਥੇਬੰਦੀ ਅਤੇ ਵੀਰ ਨੇ ਮੇਰਾ ਸਾਥ ਨਹੀਂ ਦਿੱਤਾ । ਮੇਰੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ ਕਿਸੇ ਵੀ ਕਿਸਾਨ ਨੇਤਾ ਨੇ ਸਟੇਜ ਮੇਰੇ ਨਾਲ ਵਾਪਰੀ ਘਟਨਾ ਦੀ ਨਿੰਦਾ ਨਹੀਂ ਕੀਤੀ। ਇਕ ਔਰਤ ਹੋਣ ਦੇ ਨਾਤੇ ਮੈਂ ਇਕੱਲੀ ਨੇ ਲੜਾਈ ਆਪਣੇ ਦਮ ‘ਤੇ ਲੜੀ। ਲਖੀਮਪੁਰ ਘਟਨਾ ਦਾ ਇਨਾਮ ਕਿਸਾਨੀ ਮੋਰਚੇ ਵੱਲੋਂ ਮੈਨੂੰ ਇਹ ਦਿੱਤਾ ਗਿਆ ਕਿ ਮੈਨੂੰ ਕਿਸਾਨੀ ਮੋਰਚੇ ਦੀ ਸਟੇਜ ਉਪਰੋਂ ਬੋਲਣ ਲਈ ਇਜਾਜ਼ਤ ਨਹੀਂ ਮਿਲੀ। ਸੋਸ਼ਲ ਮੀਡੀਆ ‘ਤੇ ਆਪਣੀ ਝੂਠੀ ਵਾਹ ਵਾਹ ਖੱਟਣ ਵਾਲਿਆਂ ਨੇ ਉਸ ਵਕਤ ਇੱਕ ਵੀ ਸ਼ਬਦ ਮੇਰੇ ਹੱਕ ਵਿੱਚ ਨਹੀਂ ਬੋਲਿਆ ਜਾਂ ਲਿਖਿਆ। ਮੈਂ ਅੱਜ ਦੀ ਤਰੀਕ ਵਿੱਚ ਕਿਸੇ ਵੀ ਰਾਜਨੀਤਿਕ ਸੰਸਥਾ ਜਥੇਬੰਦੀ ਨਾਲ ਨਹੀਂ ਜੁੜੀ।

Today Now News

RELATED ARTICLES
- Advertisment -

POPULAR POSTS