16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪਤੀ ਅੱਖਾਂ ਤੋਂ ਅੰਨ੍ਹਾ ਪਤਨੀ ਦਾ ਗਲਿਆ ਪੈਰ ਇਲਾਜ ਦੁੱਖੋਂ ਦੋਵੇਂ...

ਪਤੀ ਅੱਖਾਂ ਤੋਂ ਅੰਨ੍ਹਾ ਪਤਨੀ ਦਾ ਗਲਿਆ ਪੈਰ ਇਲਾਜ ਦੁੱਖੋਂ ਦੋਵੇਂ ਜੀਆਂ ਦਾ ਮੰਜੇ ਤੇ ਰਿੜਕ ਰਿੜਕ ਹੋਇਆ ਬੁਰਾ ਹਾਲ

ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੈਦੋ ਤੋਂ ਪੀੜਿਤ ਪਰਿਵਾਰ ਨੇ ਸਮਾਜ ਸੇਵੀਆਂ ਨੂੰ ਇਲਾਜ ਕਰਾਉਣ ਦੀ ਲਾਈ ਗੁਹਾਰ

ਤਰਨਤਾਰਨ (ਰਿੰਪਲ ਗੋਲਣ) : ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸੈਦੋ ਤੋਂ ਕਈ ਮਹੀਨਿਆਂ ਤੋਂ ਮੰਜੇ ਤੇ ਰਿੜਕ ਰਹੇ ਪਤੀ ਪਤਨੀ ਨੇ ਸਮਾਜ ਸੇਵੀਆਂ ਤੋਂ ਲਾਈ ਇਲਾਜ ਕਰਵਾਉਣ ਦੀ ਗੁਹਾਰ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਨ ਲਈ ਬਾਹਰ ਗਿਆ ਹੋਇਆ ਸੀ ਤਾਂ ਇਸ ਦੌਰਾਨ ਉਸ ਦੀਆਂ ਅੱਖਾਂ ਵਿੱਚ ਕੁਝ ਪੈ ਗਿਆ ਜਿਸ ਕਾਰਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਜਿਸਦਾ ਉਸਨੇ ਕਾਫ਼ੀ ਇਲਾਜ ਕਰਵਾਇਆ ਪਰ ਅੱਖਾਂ ਦੀ ਰੌਸ਼ਨੀ ਵਾਪਸ ਨਹੀਂ ਆਈ ਉਸ ਨੇ ਦੱਸਿਆ ਕਿ ਉਹ ਕਈ ਮਹੀਨਿਆਂ ਤੋਂ ਪੈਸਿਆਂ ਦੁੱਖੋਂ ਇਲਾਜ ਕਰਵਾਉਣ ਤੋਂ ਅਸਮਰਥ ਹੈ ਅਤੇ ਇਸੇ ਤਰ੍ਹਾਂ ਹੀ ਮੰਜੇ ਤੇ ਰਿੜਕ ਰਿਹਾ ਹੈ ਉਧਰ ਜਦ ਕਸ਼ਮੀਰ ਸਿੰਘ ਦੀ ਪਤਨੀ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਮਨਜੀਤ ਕੌਰ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਆਪਣੇ ਪਤੀ ਦੀਆਂ ਅੱਖਾਂ ਖਰਾਬ ਹੋਣ ਤੋਂ ਬਾਅਦ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਮਸਾਂ ਚਲਾਉਂਦੀ ਸੀ ਤਾਂ ਇੱਕ ਦਿਨ ਅਚਾਨਕ ਉਸ ਦੇ ਪੈਰ ਤੇ ਕੱਖ ਲੱਗ ਗਿਆ ਜਿਸ ਕਾਰਨ ਉਸ ਦਾ ਪੈਰ ਬੁਰੀ ਤਰ੍ਹਾਂ ਨਾਲ ਗਲ ਗਿਆ ਉਸ ਨੇ ਕਿਹਾ ਕਿ ਇਲਾਜ ਕਰਵਾਉਂਦੇ ਕਰਵਾਉਂਦੇ ਉਸ ਦਾ ਸਾਰਾ ਕੁਝ ਵਿੱਕ ਗਿਆ ਪਰ ਉਸ ਦਾ ਪੈਰ ਠੀਕ ਨਹੀਂ ਹੋਇਆ ਅਤੇ ਉਹ ਉਦੋਂ ਤੋਂ ਹੀ ਮੰਜੇ ਤੇ ਰਿੜਕ ਰਹੀ ਹੈ ਪੀਡ਼ਤ ਪਰਿਵਾਰ ਨੇ ਦੱਸਿਆ ਕਿ ਜੇ ਉਸ ਦੇ ਘਰ ਦੇ ਗੁਜ਼ਾਰੇ ਦੀ ਗੱਲ ਕੀਤੀ ਜਾਵੇ ਤਾਂ ਗੁਆਂਢ ਵਿੱਚ ਰਹਿੰਦੇ ਲੋਕ ਕੋਈ ਉਨ੍ਹਾਂ ਨੂੰ ਤਰਸ ਦੇ ਆਧਾਰ ਤੇ ਰੋਟੀ ਪਾਣੀ ਦੇ ਜਾਂਦਾ ਹੈ ਪੀਡ਼ਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਗੁਹਾਰ ਲਾਈ ਕਿ ਉਨ੍ਹਾਂ ਦਾ ਇਲਾਜ ਕਰਵਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਦੋ ਵਕਤ ਦੀ ਰੋਟੀ ਕਮਾ ਕੇ ਖਾ ਸਕਣ

ਉੱਧਰ ਇਸ ਪੀਡ਼ਤ ਪਰਿਵਾਰ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮੱਲ ਸਿੰਘ ਨੇ ਦੱਸਿਆ ਕਿ ਇਸ ਪਰਿਵਾਰ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਕਿਉਂਕਿ ਇਹ ਦੋਵੇਂ ਪਤੀ ਪਤਨੀ ਇਲਾਜ ਦੁੱਖੋਂ ਮੰਜੇ ਤੇ ਰਿੜਕ ਰਹੇ ਹਨ ਉਨ੍ਹਾਂ ਨੇ ਸਮਾਜ ਛੇਵੀਆਂ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦਾ ਇਲਾਜ ਜ਼ਰੂਰ ਕਰਵਾ ਦਿੱਤਾ ਜਾਵੇ ਤਾਂ ਜੋ ਇਹ ਪਰਿਵਾਰ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ
ਪੀੜਿਤ ਪਰਿਵਾਰ ਦਾ ਨੰਬਰ 9592102297

Today Now News

RELATED ARTICLES
- Advertisment -

POPULAR POSTS