17.1 C
Chandigarh

TODAY NOW NEWS

Friday, March 20, 2026
Homeਪੰਜਾਬਜਲੰਧਰਪਤਨੀ ਦੇ ਕਲਾਸਮੇਟ ਦੀ ਸ਼ਰਾਰਤ ਦਾ ਬਾਦਲ ਲੈਣ ਲਈ ਪਤੀ ਕਰ ਰਿਹਾ...

ਪਤਨੀ ਦੇ ਕਲਾਸਮੇਟ ਦੀ ਸ਼ਰਾਰਤ ਦਾ ਬਾਦਲ ਲੈਣ ਲਈ ਪਤੀ ਕਰ ਰਿਹਾ ਪਤਨੀ ਨੂੰ ਦਾਜ ਲਈ ਪਰੇਸ਼ਾਨ

ਵਿਆਹ ਦੌਰਾਨ ਪਤਨੀ ਦੇ ਕਲਾਸਮੇਟ ਨੇ ਛੇੜਿਆ ਸੀ ਪਤੀ ਦੇ ਮਾਮੇ ਦੀ ਕੁੜੀ ਨੂੰ

ਜਲੰਧਰ (ਬਿਊਰੋ) : ਪਤੀ-ਪਤਨੀ ਵਿਚਕਾਰ ਝਗੜੇ ਚਲਦੇ ਰਹਿੰਦੇ ਹਨ ਤੇ ਕਈ ਵਾਰ ਝਗੜੇ ਗੰਭੀਰ ਰੂਪ ਧਾਰਨ ਕਰਕੇ ਤਲਾਕ ਤਕ ਲੈ ਆਉਂਦੇ ਹਨ ਪਰ ਹਰ ਇੱਕ ਝਗੜੇ ਪਿੱਛੇ ਕੋਈ ਛੋਟਾ ਵੱਡਾ ਕਰਨ ਹੁੰਦਾ ਹੈ । ਜਲੰਧਰ ’ਚ ਇਕ ਪਤੀ ਸਿਰਫ਼ ਇਸ ਲਈ ਨਵੀਂ ਵਿਆਹੀ ਪਤਨੀ ਨੂੰ ਦਾਜ ਲਈ ਪਰੇਸ਼ਾਨ ਕਰਨ ਲੱਗਿਆ ਕਿਉਂਕਿ ਪਤਨੀ ਦੇ ਇਕ ਦੋਸਤ ਨੇ ਵਿਆਹ ਦੌਰਾਨ ਉਸ ਦੀ ਭੈਣ ਨੂੰ ਛੇੜ ਦਿੱਤਾ ਸੀ। ਵਿਆਹ ਤੋਂ ਬਅਦ ਹੀ ਇਸ ਗੱਲ ਨੂੰ ਲੈ ਕੇ ਉਹ ਲਗਾਤਾਰ ਪਤਨੀ ਨੂੰ ਪਰੇਸ਼ਾਨ ਕਰਦਾ ਰਿਹਾ। ਮਾਮਲਾ ਭੋਗਪੁਰ ਦਾ ਹੈ। ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਕੇਸ ਦਰਜ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ, ਭੋਗਪੁਰ ਦੀ ਰਹਿਦ ਵਾਲੀ ਲਵਪ੍ਰੀਤ ਕੌਰ ਦਾ ਵਿਆਹ ਇਕ ਸਾਲ ਪਹਿਲਾਂ ਫਗਵਾੜਾ ਦੇ ਹਰਜੀਤ ਕੁਮਾਰ ਨਾਲ ਹੋਇਆ ਸੀ। ਵਿਆਹ ਵਾਲੇ ਦਿਨ ਲਵਪ੍ਰੀਤ ਦੇ ਇਕ ਕਲਾਸਮੇਟ ਪੀਯੂਸ਼ ਅਰੋੜਾ ਨੇ ਲਾੜੇ ਦੀ ਮਮੇਰੀ ਭੈਣ ਨਾਲ ਛੇੜਖ਼ਾਨੀ ਕਰ ਦਿੱਤੀ ਸੀ। ਮਾਮਲੇ ’ਚ ਹਰਜੀਤ ਨੇ ਪੀਯੂਸ਼ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਸੀ।

ਪੁਲਿਸ ਦੀ ਮੰਨੀਏ ਤਾਂ ਵਿਆਹ ਸਮਾਰੋਹ ’ਚ ਹੋਈ ਛੇੜਖ਼ਾਲੀ ਦੀ ਘਟਨਾ ਤੋਂ ਬਾਅਦ ਹੀ ਪਤੀ-ਪਤਨੀ ’ਚ ਮਨਮੁਟਾਵ ਸ਼ੁਰੂ ਹੋ ਗਿਆ ਸੀ। ਮੁਲਜ਼ਮ ਹਰਜੀਤ ਨੇ ਲਵਪ੍ਰੀਤ ਨੂੰ ਦਾਜ ਲਈ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਲਵਪ੍ਰੀਤ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ। ਅਖੀਰ ਦੋਵਾਂ ਦਾ ਰਿਸ਼ਤਾ ਟੁੱਟ ਗਿਆ। ਪੁਲਿਸ ਨੇ ਮੁਲਜ਼ਮ ਪਤੀ ਖ਼ਿਲਾਫ਼ ਮਹਿਲਾ ਨੂੰ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ।

Today Now News

RELATED ARTICLES
- Advertisment -

POPULAR POSTS