17.4 C
Chandigarh

TODAY NOW NEWS

Friday, March 20, 2026
HomeBREAKING NEWSਚਾਈਨਾ ਡੋਰ ਖਿਲਾਫ਼ ਭੁੱਖ ਹੜਤਾਲ ਲਗਾਤਾਰ ਜਾਰੀ

ਚਾਈਨਾ ਡੋਰ ਖਿਲਾਫ਼ ਭੁੱਖ ਹੜਤਾਲ ਲਗਾਤਾਰ ਜਾਰੀ

ਖੰਨਾ, 4 ਫਰਵਰੀ (ਪਰਮਜੀਤ ਸਿੰਘ ਧੀਮਾਨ) – ਸ਼ਹਿਰ ’ਚ ਸ਼ਰੇਆਮ ਵਿਕ ਰਹੀ ਚਾਈਨਾ ਡੋਰ ਖਿਲਾਫ਼ ਸਮਾਜਸੇਵੀ ਆਗੂਆਂ ਵੱਲੋਂ ਹੰਸ ਰਾਜ ਬਿਰਾਨੀ ਤੇ ਸ਼ਸ਼ੀ ਵਰਧਨ ਦੀ ਅਗਵਾਈ ਹੇਠ ਲਲਹੇੜੀ ਚੌਂਕ ਖੰਨਾ ਵਿਖੇ ਅਰੰਭੀ ਭੁੱਖ ਹੜਤਾਲ ਤੀਜੇ ਦਿਨ ’ਚ ਦਾਖਲ ਹੋਈ। ਚਾਈਨਾ ਡੋਰ ਦੇ ਵਿਰੋਧ ’ਚ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਜੱਥੇਬੰਦੀਆਂ ਨੇ ਅਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਅਨੇਕਾਂ ਵਿਅਕਤੀਆਂ ਅਤੇ ਬੇਜ਼ੁਬਾਨ ਜਾਨਵਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ, ਜਿਸ ਖਿਲਾਫ਼ ਪ੍ਰਸ਼ਾਸ਼ਨ ਵੱਲੋਂ ਸਖ਼ਤੀ ਨਾਲ ਕੋਈ ਕਦਮ ਨਹੀਂ ਉਠਾਏ ਜਾ ਰਹੇ। ਚਾਈਨਾ ਡੋਰ ਵੇਚਣ ਅਤੇ ਖ੍ਰੀਦਣ ਵਾਲਿਆਂ ਖਿਲਾਫ਼ ਸਖਤੀ ਕਾਰਵਾਈ ਕਰਨ ਦੀ ਲੋੜ ਹੈ। ਇਸ ਦੌਰਾਨ ਭਾਈ ਘਨਈਆ ਜੀ ਸੇਵਾ ਸੁਸਾਇਟੀ ਦੀਆਂ ਛੋਟੀਆਂ ਬੱਚੀਆਂ ਨੇ ਹੱਥਾਂ ਵਿਚ ਤਖਤੀਆਂ ਫੜ ਕੇ ਰਾਹਗੀਰਾਂ ਨੂੰ ਚਾਈਨਾਂ ਡੋਰ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਪੁਲਿਸ ਪ੍ਰਸ਼ਾਸ਼ਨਕ ਅਧਿਕਾਰੀਆਂ ਨੇ ਭੁੱਖ ਹੜਤਾਲ ਤੇ ਬੈਠੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਚਾਈਨਾ ਡੋਰ ਖਿਲਾਫ਼ ਮੁਹਿੰਮ ਛੇੜਦੇ ਹੋਏ ਸ਼ਹਿਰ ਵਿਚ ਮੁਨਾਦੀ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸੁਖਵੰਤ ਸਿੰਘ ਟਿੱਲੂ, ਗਗਨਦੀਪ ਸਿੰਘ, ਤਰੁਨਪ੍ਰੀਤ ਸਿੰਘ ਸੌਂਦ, ਗੁਰਪ੍ਰੀਤ ਸਿੰਘ ਭੱਟੀ, ਜਸਵਿੰਦਰ ਸਿਘ, ਰਵਿੰਦਰ ਰੰਗੀ, ਅਭਿਸ਼ੇਕ ਵਰਧਨ, ਨਿਰਮਲ ਸਿੰਘ, ਸੰਜੀਵ ਕੁਮਾਰ, ਚੰਦਨ ਨੇਗੀ, ਸ਼ਿਵ ਸਾਰਦਾ, ਸੰਦੀਪ ਸਿੰਘ, ਦਵਿੰਦਰ ਕੌਰ, ਰਮਨਦੀਪ ਕੌਰ, ਸਿਮਰਨਜੀਤ ਕੌਰ, ਨਵਜੋਤ ਕੌਰ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS