16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੈਂਕੜੇ ਕਿਸਾਨ ਮਰਦ ਔਰਤਾਂ ਨੇ ਮਾਨਸਾ ਵਿਖੇ ਰੋਸ ਭਰਪੂਰ ਰੈਲੀ ਕਰਨ ਉਪਰੰਤ...

ਸੈਂਕੜੇ ਕਿਸਾਨ ਮਰਦ ਔਰਤਾਂ ਨੇ ਮਾਨਸਾ ਵਿਖੇ ਰੋਸ ਭਰਪੂਰ ਰੈਲੀ ਕਰਨ ਉਪਰੰਤ ਗੁਰਦੁਆਰਾ ਚੌਕ ਤੱਕ ਭਾਰੀ ਪ੍ਰਦਰਸ਼ਨ ਕੀਤਾ

ਮਾਮਲਾ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੁਝ ਕੁ ਮੁੱਠੀ ਭਰ ਲੋਕਾਂ ਵੱਲੋਂ ਕਿਸਾਨ ਆਗੂ ਮਨਜੀਤ ਧਨੇਰ ਦੇ ਪੋਸਟਰ ਸਾੜਨ ਦਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲਵੇ ਪਾਰਕ ਵਿਚ ਧਰਨਾ 229ਵੇ ਅੱਜ ਸੈਂਕੜੇ ਕਿਸਾਨ ਮਰਦ ਔਰਤਾਂ ਨੇ ਮਾਨਸਾ ਵਿਖੇ ਰੋਸ ਭਰਪੂਰ ਰੈਲੀ ਕਰਨ ਉਪਰੰਤ ਗੁਰਦੁਆਰਾ ਚੌਕ ਤੱਕ ਭਾਰੀ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਪਿਛਲੇ ਦਿਨੀਂ ਅਕਾਲੀ ਦਲ ਦੇ ਕੁਝ ਕੁ ਮੁੱਠੀ ਭਰ ਲੋਕਾਂ ਵੱਲੋਂ ਕਿਸਾਨ ਆਗੂ ਮਨਜੀਤ ਧਨੇਰ ਦੇ ਪੋਸਟਰ ਸਾੜਨ ਦੀ ਘਟਨਾ ਦੇ ਵਿਰੋਧ ਵਿੱਚ ਕੀਤਾ ਗਿਆ ਇਸ ਸਮੇਂ ਆਗੂ ਇਨਕਲਾਬੀ ਕੇਂਦਰ ਦੇ ਆਗੂ ਨਾਰਾਇਣ ਦੱਤ ਵਿਸੇਸ਼ ਤੌਰ ਤੇ ਪਹੁੰਚੇ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਕਿਸ਼ਨਗਡ਼੍ਹ ਬੀ ਕੇ ਯੂ ਮਾਨਸਾ ਦੇ ਤੇਜ ਸਿੰਘ ਚਕੇਰੀਆਂ ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਕਿਸਾਨ ਅੰਦੋਲਨ ਦੇ ਪ੍ਰਮੁੱਖ ਆਗੂਆਂ ਦਾ ਝੂਠਾ ਭੰਡੀ ਪ੍ਰਚਾਰ ਕਾਰਨ ਤੋਂ ਸਿਵਾਏ ਕੁਝ ਨਹੀਂ ਹਨ ਵਰਨਣਯੋਗ ਹੈ ਕਿ ਇਕ ਕਿਸਾਨ ਕਾਨਫਰੰਸ ਦੌਰਾਨ ਮਨਜੀਤ ਧਨੇਰ ਨੇ ਪਿਛਲੇ ਦਿਨੀਂ ਅਕਾਲੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੀ ਕੀਤੀ ਵਕਾਲਤ ਅਤੇ ਭਾਜਪਾ ਨਾਲ ਗੂੜ੍ਹੇ ਰਿਸ਼ਤੇ ਨੂੰ ਸਿਆਸੀ ਟਿੱਪਣੀ ਕਾਰਕੇ ਪਰਿਭਾਸ਼ਤ ਕੀਤਾ ਸੀ ਜਿਸ ਨੂੰ ਆਧਾਰ ਬਣਾ ਕੇ ਇਹ ਅਕਾਲੀ ਕਿਸਾਨ ਆਗੂ ਦੇ ਪੁਤਲੇ ਸਾੜਨ ਤਕ ਚਲੇ ਗਏ ਇਹ ਹਰਕਤ ਇਨ੍ਹਾਂ ਦਾ ਕੇਂਦਰੀ ਹਕੂਮਤ ਨਾਲ ਗੂੜ੍ਹਾ ਸਬੰਧ ਅਤੇ ਕਿਸਾਨ ਅੰਦੋਲਨ ਨਾਲ ਗੂੜ੍ਹੀ ਦੁਸ਼ਮਣੀ ਕਮਾਉਣ ਵਾਲਾ ਹੈ ਮਨਜੀਤ ਧਨੇਰ ਸਿਰਫ ਕਿਸਾਨ ਨੁਮਾਇੰਦਾ ਹੀ ਨਹੀਂ ਪੰਜਾਬ ਦੀ ਧਰਤੀ ਤੇ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨ ਬਦਲੇ ਝੂਠੀ ਉਮਰ ਕੈਦ ਦਾ ਸਾਹਮਣਾ ਕਰਨ ਵਾਲਾ ਕਿਰਨਜੀਤ ਕਾਂਡ ਐਕਸ਼ਨ ਕਮੇਟੀ ਦਾ ਪ੍ਰਮੁੱਖ ਆਗੂ ਹੈ ਤੇ ਕੁਰਬਾਨੀ ਦਾ ਮਾਂਜਸਮਾਂ ਹੈ ਅਜਿਹੀਆਂ ਹਰਕਤਾਂ ਉਸ ਨੂੰ ਬਦਨਾਮ ਨਹੀਂ ਕਰ ਸਕਦੀਆਂ ਚੌਕ ਵਿਖੇ ਆਗੂਆਂ ਨੇ ਇਨ੍ਹਾਂ ਅਨਸਰਾਂ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੰਦਿਆਂ ਤੁਹਾਡਾ ਇਹ ਕਾਰਾ ਬਰਦਾਸ਼ਤ ਯੋਗ ਨਹੀਂ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਭੈਣੀਬਾਘਾ ਇਕਬਾਲ ਸਿੰਘ ਮਾਨਸਾ ਬਲਵਿੰਦਰ ਸ਼ਰਮਾ ਖਿਆਲਾ ਮੇਜਰ ਸਿੰਘ ਦੂਲੋਵਾਲ ਕੁਲਵਿੰਦਰ ਉਡਤ ਜਗਦੇਵ ਭੋਪਾਲ ਗੁਰਜੰਟ ਸਿੰਘ ਮਾਨਸਾ ਸੋਮ ਦੱਤ ਸ਼ਰਮਾ ਰਤਨ ਭੋਲਾ ਜਸਵੰਤ ਜਵਾਹਰਕੇ ਹਰਬੰਸ ਸਿੰਘ ਟਾਂਡੀਆਂ ਸੱਤਪਾਲ ਵਰ੍ਹੇ ਰਾਜ ਅਕਲੀਆ ਮਨਜੀਤ ਉੱਲਕ ਮੱਖਣ ਭੈਣੀਬਾਘਾ ਹਰਦੇਵ ਰਾਠੀ ਆਦਿ ਕਿਸਾਨ ਆਗੂ ਹਾਜ਼ਰ ਸਨ ?

Today Now News

RELATED ARTICLES
- Advertisment -

POPULAR POSTS