16.6 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਗੁਰਦੁਆਰਾ ਹਜੂਰ ਸਾਹਿਬ ਮੀਟਿੰਗ ਕਰਕੇ 28 ਸਤੰਬਰ...

ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਗੁਰਦੁਆਰਾ ਹਜੂਰ ਸਾਹਿਬ ਮੀਟਿੰਗ ਕਰਕੇ 28 ਸਤੰਬਰ ਤੋਂ D.C. ਦਫ਼ਤਰ ਮੋਗਾ ਵਿਖੇ ਲੱਗਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਕੀਤੀਆਂ ਤੇਜ਼ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ 30 ਸਤੰਬਰ ਤੋਂ ਮੋਰਚਾ ਰੇਲ ਮਾਰਗਾਂ ਉੱਤੇ ਤਬਦੀਲ ਕਰਨ ਦਾ ਕੀਤਾ ਅੈਲਾਨ ।।

ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਗੁਰਦੁਆਰਾ ਹਜੂਰ ਸਾਹਿਬ ਧਰਮਕੋਟ ਵਿਖੇ ਮੀਟਿੰਗ ਕੀਤੀ ਮੀਟਿੰਗ ਦੀ ਪ੍ਰਧਾਨਗੀ ਜ਼ੋਨ ਪ੍ਰਧਾਨ ਹਰਬੰਸ ਸਿੰਘ ਤੇ ਜ਼ੋਨ ਖਜ਼ਾਨਚੀ ਗੁਰਦੇਵ ਸਿੰਘ ਸ਼ਾਹਵਾਲਾ ਨੇ ਕੀਤੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਫੈਸਲਾ ਕੀਤਾ ਕਿ ਕਿਸਾਨੀ ਮੰਗਾਂ ਦੇ ਹੱਲ ਲਈ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ 28 ਸਤੰਬਰ ਨੂੰ ਡੀ. ਸੀ. ਦਫਤਰਾਂ ਅੱਗੇ ਲੱਗਣ ਵਾਲੇ ਪੱਕੇ ਮੋਰਚੇ ਵਿਚ ਮੋਗਾ ਦੇ ਡੀ ਸੀ ਦਫਤਰ ਅੱਗੇ ਸ਼ਮੂਲੀਅਤ ਕੀਤੀ ਜਾਵੇਗੀ ਤੇ ਪਿੰਡ ਪਿੰਡ ਮੀਟਿੰਗਾਂ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੀ ਵੱਡੀ ਲਾਮਬੰਦੀ ਕੀਤੀ ਜਾਵੇਗੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਸੂਬਾ ਕੋਰ ਕਮੇਟੀ ਮੈਂਬਰ ਰਾਣਾ ਰਣਵੀਰ ਸਿੰਘ ਠੱਠਾ ਨੇ ਐਲਾਨ ਕੀਤਾ ਕਿ ਜੇਕਰ ਮਸਲਿਆਂ ਦਾ ਹੱਲ ਨਾ ਹੋਇਆ ਤਾਂ 30 ਸਤੰਬਰ ਤੋਂ ਪੱਕਾ ਮੋਰਚਾ ਰੇਲ ਮਾਰਗਾਂ ਉੱਤੇ ਤਬਦੀਲ ਕਰ ਦਿੱਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਖਰੀਦ ਫ਼ਰਦਾਂ ਲੈਣ ਦੀ ਲਾਈ ਸ਼ਰਤ ਤੇ ਹੋਰ ਸਪੈਸੀਫਿਕੇਸ਼ਨਾਂ ਸਖ਼ਤ ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ , ਕਿਸਾਨ ਕਿਸੇ ਵੀ ਕੀਮਤ ਉੱਤੇ ਫਰਦਾ ਨਹੀਂ ਦੇਣਗੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਦਿੱਲੀ ਦੇ ਮੋਰਚੇ ਦੇ ਸ਼ਹੀਦ ਪਰਿਵਾਰਾਂ ਦੇ ਇਕ ਜੀਅ ਨੂੰ ਨੌਕਰੀ ਅਤੇ ਪੰਜ ਲੱਖ ਦਾ ਮੁਆਵਜ਼ਾ ਤੇ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ , ਮੰਨੀਆਂ ਹੋਈਆਂ ਮੰਗਾਂ ਪੰਜਾਬ ਸਰਕਾਰ ਲਾਗੂ ਕਰੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਚੋਣ ਵਾਅਦੇ ਅਨੁਸਾਰ ਰੱਦ ਕੀਤਾ ਜਾਵੇ , ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਬਿਜਲੀ ਦੇ ਬਿੱਲ ਬਕਾਏ ਖਤਮ ਕੀਤੇ ਜਾਣ ਤੇ ਪੰਜਾਬ ਮਾਰੂ ਬਿਜਲੀ ਸਮਝੌਤੇ ਰੱਦ ਕੀਤੇ ਜਾਣ , ਤਾਰ ਪਾਰਲੀਆਂ ਜ਼ਮੀਨਾਂ ਦਾ ਪਿਛਲੇ ਸਾਲਾਂ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ ਤੇ ਪਿਛਲੇ ਸਾਲਾਂ ਦਾ ਫਸਲਾਂ ਦਾ ਗਡ਼੍ਹੇਮਾਰੀ ਦਾ ਮੁਆਵਜਾ ਦਿੱਤਾ ਜਾਵੇ ਮੀਟਿੰਗ ਨੂੰ ਜਗਜੀਤ ਸਿੰਘ , ਵੀਰ ਸਿੰਘ ਖੋਸਾ,ਗੁਰਮੇਜ ਸਿੰਘ ਦਾਨੇਵਾਲਾ,ਦਿਆਲ ਸਿੰਘ ਧੱਲੇਕੇ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆਂ, ਕੁਲਵਿੰਦਰ ਸਿੰਘ ਦੌਲੇਵਾਲਾ, ਪ੍ਰਮਜੀਤ ਸਿੰਘ ਗੁਰਮੇਲ ਸਿੰਘ ਲੋਹਗੜ੍ਹ ਨਰਿੰਦਰ ਸਿੰਘ ਸ਼ੇਰਪੁਰ, ਨਿਸ਼ਾਨ ਸਿੰਘ ਸੈਦੇਸ਼ਾਹ,ਰਜਿੰਦਰ ਸਿੰਘ ਖਹਿਰਾ ਮਸੀਤਾਂ, ਚਰਨ ਸਿੰਘ ਚੀਮਾ,ਸੱਤਪਾਲ ਸਿੰਘ ਫਤਿਹਗੜ੍ਹ ਸਾਰਜ ਸਿੰਘ ਬ੍ਰਾਹਮਕੇ, ਹਰਦੇਵ ਸਿੰਘ ਕਸ਼ਮੀਰ ਸਿੰਘ ਕੋਟ ਈਸੇ ਖਾਂ ਤੇ ਗੁਰਭੇਜ ਸਿੰਘ ਗਹਿਲੀਵਾਲਾ ਨੇ ਵੀ ਸੰਬੋਧਨ ਕੀਤਾ

Today Now News

RELATED ARTICLES
- Advertisment -

POPULAR POSTS