17.1 C
Chandigarh

TODAY NOW NEWS

Thursday, March 19, 2026
Homeਪੰਜਾਬਹੁਸ਼ਿਆਰਪੁਰਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਹੋ ਰਹੀ ਹੱਲਾ ਬੋਲ ਰੈਲੀ ਲਈ...

ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਹੋ ਰਹੀ ਹੱਲਾ ਬੋਲ ਰੈਲੀ ਲਈ ਸੈਂਕੜੇ ਮੁਲਾਜ਼ਮ ਹੁਸ਼ਿਆਰਪੁਰ ਤੋਂ ਰਵਾਨਾ

ਹੁਸ਼ਿਆਰਪੁਰ 29 ਜੁਲਾਈ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅਜ ਸਾਰ੍ਹੇ ਪੰਜਾਬ ਭਰ ਦੇ ਮਨਿਸਟੀਰੀਅਲ ਕਰਮਚਾਰੀ ਸਮੂਹਿਕ ਛੁੱਟੀ ਲੈਕੇ ਪਟਿਆਲਾ ਮਹਾਂਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਹੁਸ਼ਿਆਰਪੁਰ ਮਿਨੀ ਸੈਕਟ੍ਰੀਏਟ ਤੋਂ ਰਵਾਨਾ ਹੋਈ

ਕਰਮਚਾਰੀ ਆਪਣੇ ਨਿੱਜੀ ਵਾਹਨਾਂ ਰਾਹੀਂ ਮਿੱਨੀ ਸਕੱਤਰੇਤ ਹੁਸ਼ਿਆਰਪੁਰ ਤੋਂ ਪਟਿਆਲਾ ਮਹਾਂਰੈਲੀ ਲਈ ਰਵਾਨਾ ਹੋਏ । ਇਹ ਜਾਣਕਾਰੀ ਜਿਲ੍ਹਾ ਪ੍ਰਧਾਨ ਸ਼੍ਰੀ ਅਨੀਰੁਧ ਮੋਦਗਿਲ ਜਨਰਲ ਸਕੱਤਰ ਸ਼੍ਰੀ ਜਸਵੀਰ ਸਿੰਘ ਧਾਮੀ ਵਲੋਂ ਦਿੱਤੀ ਗਈ। ਉਨਾ ਵਲੋਂ ਕਿਹਾ ਗਿਆ ਕਿ ਦਸੂਹਾ ,ਮੁਕੇਰੀਆਂ,ਟਾਂਡਾਂ,ਗੜ੍ਹਸ਼ੰਕਰ ਤੋਂ ਵੀ ਮਨਿਸਟੀਰੀਅਲ ਕਰਮਚਾਰੀ ਮਹਾਂਰੈਲੀ ਲਈ ਰਵਾਨਾ ਹੋਏ ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨ ਲਵੇ ਅਗਰ ਉਹ ਮੰਗਾਂ ਨਹੀਂ ਮੰਨਦੇ ਤਾਂ ਆਉਣ ਵਾਲੇ ਸਮੇਂ ਚ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ

Today Now News

RELATED ARTICLES
- Advertisment -

POPULAR POSTS