
ਬਰਨਾਲਾ, 31 ,ਜੁਲਾਈ / ਕਰਨਪ੍ਰੀਤ ਧੰਦਰਾਲ /-ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡਿਆ ਤੇ ਚੱਲ ਰਹੇ ਘਮਸਾਨ ਜਿਸ ਵਿੱਚ ਟਰਾਂਸਪੋਟਰ ਤੇ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ, ਵਲੋਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਸਿਆਸੀ ਆਕਾ ਮੰਨਦੇ ਹੋਏ ਬਰਨਾਲਾ ਸ਼ਹਿਰ ਅੰਦਰ ਪੋਸਟਰ ਫਲੈਕਸਾਂ ਤੇ ਆਪਣੀ ਤੇ ਆਪਣੇ ਸਮੱਰਥਕਾਂ ਦੀ ਫੋਟੋ ਲਗਾਕੇ ਫਲੈਕਸ ਬੋਰਡ ਲਗਵਾਏ ਸਨ ਪਰੰਤੂ ਨਵਜੋਤ ਸਿੱਧੂ ਵਾਲੇ ਲਗਵਾਏ ਇਹ ਫਲੈਕਸ ਬੋਰਡ ਕਿਸੇ ਸਰਾਰਤੀ ਅਨਸਰਾਂ ਵਲੋਂ ਫਾੜ ਕੇ ਸੁੱਟ ਦਿੱਤੇ ਜਿਸ ਨੂੰ ਲੈ ਕੇ ਮਾਮਲਾ ਭਖਿਆ ਹੋਇਆ ਹੈ ! ਕਾਲੇ ਦੇ ਨੇੜਲੇ ਸਾਥੀ ਕਾਂਗਰਸੀ ਆਗੂ ਮਹੇਸ਼ ਲੋਟਾ ਵਲੋਂ ਵੀ ਪੋਸਟਾਂ ਪਾ ਕੇ ਗੁੱਸਾ ਜਾਹਿਰ ਕੀਤਾ ਜਾ ਰਿਹਾ ਹੈ ! ਦੱਸਣਯੌਗ ਹੈ ਕਿ ਕੁਲਦੀਪ ਸਿੰਘ ਕਾਲਾ ਢਿੱਲੋਂ ਹਲਕਾ ਭਦੋੜ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਤੇ ਹੁਣ ਕਾਂਗਰਸ ਤੋਂ ਪਿਰਮਲ ਸਿੰਘ ਧੌਲਾ ਨੂੰ ਪਰਮੋਟ ਕਰ ਰਹੇ ਹਨ ਜੋ ਕਿ ਪਿਛਲੀ ਦਿਨੀ ਕਾਂਗਰਸ ਚ ਸ਼ਾਮਲ ਹੋਏ ਸਨ।
ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪਿਰਮਲ ਸਿੰਘ ਧੌਲਾ ਦੀ ਫਿਰ ਤੋ ਹਲਕਾ ਭਦੋੜ ਅੰਦਰ ਹਵਾ ਬਣਾ ਦਿੱਤੀ ਹੈ, ਤੇ ਨਾਲ ਦੀ ਨਾਲ ਰੁੱਸੇ ਕਾਂਗਰਸੀਆਂ ਨੂੰ ਮਨਾਉਂਦੇ ਕਾਲਾ ਢਿੱਲੋਂ ਬਰਨਾਲਾ ਹਲਕੇ ਤੇ ਖੁਦ ਦੀ ਦਾਅਵੇਦਾਰੀ ਜਤਾਂਓਦੇ ਹੋਏ ਪਿੰਡਾਂ ਤੇ ਸ਼ਹਿਰਾਂ ਚ ਧੂੰਆਂਧਾਰ ਸਰਗਰਮੀਆਂ ਕਰ ਰਹੇ ਹਨ। ਚੱਲ ਰਹੀ ਚਰਚਾ ਤਹਿਤ ਇਹ ਪੁਛੇ ਜਾਣ ਤੇ ਕਿ ਕਿਤੇ ਆਪ ਖੁਦ ਪੋਸਟਰ ਫੜਵਾ ਕੇ ਵਾਹ ਵਾਹ ਖੱਟਣਾ ਤਾਂ ਨਹੀਂ ਸੰਬੰਧੀ ਕਾਲਾ ਢਿੱਲੋਂ ਖੁੱਲ ਕੇ ਕਹਿੰਦੇ ਹਨ ਕਿ ਢਿੱਲੋਂ ਪਰਿਵਾਰ ਦੇ ਚਿਰਾਗ ਮਰਹੂਮ ਸ਼ੀਰਾ ਢਿੱਲੋਂ ਮਰਦੇ ਦਮ ਤਕ ਕਾਂਗਰਸ ਪਾਰਟੀ ਦਾ ਵਫ਼ਾਦਾਰ ਸਿਪਾਹੀ ਰਿਹਾ ਤੇ ਉਸ ਉਪਰੰਤ ਸ਼ੀਰੇ ਵੀਰ ਦੀ ਰਾਜਨੀਤਕ ਵਿਰਾਸਤ ਸਾਂਭਦਿਆਂ ਕਾਲਾ ਢਿੱਲੋਂ ਨੂੰ ਵਰਕਰਾਂ,ਸਮੱਰਥਕਾਂ ਅਤੇ ਆਹੁਦੇਦਾਰਾਂ ਦੇ ਮਾਨ ਸਨਮਾਨ ਨੂੰ ਬਹਾਲ ਕਰਵਾਓਣ ਲਈ ਖੁਦ ਝੰਡਾ ਬੁਲੰਦ ਕਰਨਾ ਪਿਆ, ਓਨਾਂ ਨੂੰ ਹਲਕਾ ਬਰਨਾਲਾ ਦੇ ਲੋਕਾਂ ਦਾ ਬੇਤਹਾਸ਼ਾ ਪਿਆਰ ਮਿਲ ਰਿਹਾ ਹੈ । ਓਨਾਂ ਕਿਹਾ ਕਿ ਪੋਸਟਰ ਫਲੈਕਸਾਂ ਤੋਂ ਚਾਰ ਫੋਟੋਆਂ ਫਾੜਨ ਵਾਲੇ ਕਾਲੇ ਦੇ ਵਿਰੋਧੀ ਕਾਲੇ ਨੂੰ ਲੋਕਾਂ ਦੇ ਦਿਲਾਂ ਚੋਂ ਕਿਵੇਂ ਕੱਢਣਗੇ ਕਾਲਾ ਢਿੱਲੋਂ ਨੇ ਸੋਸ਼ਲ ਮੀਡਿਆ ਤੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦੀ ਮਜਬੂਤੀ ਲਈ ,ਹਰ ਘਰ ਜਾਵਾਂਗਾ ਹਰ ਨਿਰਾਸ਼ ਬੈਠੇ ਵਰਕਰ ਨੂੰ ਬਾਂਹੋ ਫੜ ਕੇ ਨਾਲ ਲੈ ਕੇ ਆਵਾਂਗਾ ।ਉਹਨਾਂ ਕਿਹਾ ਕਿ ਹੁਣ ਪੰਜਾਬ ਚ ਆਪ ਤੇ ਅਕਾਲੀਦਲ ਦਾ ਕੋਈ ਵਜੂਦ ਨਹੀਂ ਕਾਂਗਰਸ ਪਾਰਟੀ ਦੁਬਾਰਾ 2022 ਚ ਸਰਕਾਰ ਬਣਾਵੇਗੀ ਤੇ ਬਰਨਾਲਾ ਜਿਲੇ ਦੀਆਂ ਤਿੰਨੋ ਸੀਟਾਂ ਜਿੱਤ ਕੇ ਹਾਈਕਮਾਨ ਦੀ ਝੋਲੀ ਪਾਵਾਂਗੇ ,ਪੋਸਟਰਾਂ ਸੰਬੰਧੀ ਜਲਦੀ ਹੀ ਸਾਰਾ ਮਾਮਲਾ ਪਾਰਟੀ ਪ੍ਰਧਾਨ ਦੇ ਧਿਆਨ ਚ ਲਿਆਵਾਗੇ



