ਜੇਕਰ ਲੋਕ ਸੱਚ ਮੁੱਚ ਕਾਂਗਰਸ ਆਕਾਲੀ ਤੋਂ ਦੁਖੀ ਹਨ ਤਾਂ ਤੀਸਰੀ ਧਿਰ ਆਮ ਆਦਮੀ ਪਾਰਟੀ ਹੈ ।

ਇਹ ਕਿਵੇਂ ਆਸਾਨ ਹੋ ਸਕਦਾ ਏ ਜੇਕਰ ਲੋਕ ਚੇਹਰਾ ਵੇਖ ਵੋਟ ਪਾਉਣ ਤਾਂ ਇਹ ਪਾਰਟੀ ਕਦੇ ਸਰਕਾਰ ਨਹੀਂ ਬਣਾ ਸਕਦੀ ਜੇਕਰ ਪਾਰਟੀ ਦੇ ਸਿੰਬਲ ਤੇ ਵੋਟ ਪਵੇ ਤਾਂ ਇਹ ਮੁਸ਼ਕਲ ਰਾਸਤਾ ਆਸਾਨ ਹੋ ਸਕਦਾ ਹੈ ।
ਹੁਣ ਜੇ ਗੱਲ ਕਰੀਏ ਤਾਂ ਹਰ ਇਕ ਹਲਕੇ ਵਿੱਚ 10 ਤੋਂ ਵੱਧ ਲੋਕ ਸੀਟ ਦੇ ਚਾਹਵਾਨ ਹਨ ਪਰ ਸੀਟ ਤਾਂ ਇਕ ਨੂੰ ਹੀ ਮਿਲਣੀ ਏ ਇਥੇ ਆ ਕੇ ਪਾਰਟੀ ਵਿੱਚ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ।
ਇਸ ਦਾ ਤਰੀਕਾ ਇਹ ਹੈ ਕਿ ਇਕ ਟੀਮ ਸੀਨੀਅਰ ਆਗੂ ਬਣਾਉਣ ਜ਼ੋ ਦਾਵੇਦਾਰ ਸੱਜਣਾਂ ਨੂੰ ਇਕ ਮੰਚ ਤੇ ਖੜਾ ਕਰ ਇਕ ਤਰ੍ਹਾਂ ਦਾ ਵਿਸ਼ਵਾਸ ਵਿੱਚ ਲਵੇ ਕਿ ਸੀਟ ਜਿਸ ਨੂੰ ਮਰਜ਼ੀ ਮਿਲੇ ਇਹ ਸਾਰੇ ਵਰਕਰ ਉਸ ਦੇ ਨਾਲ ਖੜੇ ਹੋਣਗੇ । ਜੇਕਰ ਇਹ ਸੰਭਵ ਹੋ ਜਾਵੇ ਤਾਂ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ । ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭੁੱਲ ਜਾਵੋ ਇੰਨਕਲਾਬ ਨੂੰ।
ਬੜੀ ਵੱਡੀ ਚੁਣੌਤੀ ਹੈ ਕੇਜਰੀਵਾਲ ਦੇ ਲਈ ਸਾਰੇ ਵਰਕਰਾਂ ਨੂੰ ਕਿਵੇਂ ਵਿਸ਼ਵਾਸ ਵਿੱਚ ਲੈਣਾ ਹੈ ਤੇ ਬਣਦਾ ਸਤਿਕਾਰ ਦੇਣਾ ਏ ।ਪਰ ਜੇਕਰ ਸਾਰੇ ਇਕ ਨਹੀਂ ਹੁੰਦੇ ਤਾਂ ਆਉਣਾ ਸਮਾਂ ਇਨਾਂ ਲਾਲਚੀ ਲੋਕਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ । ਹੁਣ ਨਹੀਂ ਤਾਂ ਕਦੇ ਵੀ ਨਹੀਂ ।
ਗੁਰਦਿਆਲ ਸਿੰਘ ਸੁਰਸਿੰਘ ਤਰਨਤਾਰਨ 9814123358
9779607720






