ਪਰਿਵਾਰ ਨੇ ਸਭ ਬੰਧਕਾ ਹਟਾ ਕੇ ਲਾਸ਼ ਨੂੰ ਆਮ ਲੋਕਾਂ ਦੇ ਦਰਸ਼ਨਾ ਲਈ ਖੁੱਲਾਂ ਰੱਖਿਆ।
ਮਾਮਲਾ ਭਾਰਤੀ ਕਿਸਾਨ ਯੂਨੀਅਨ ਕਾਂਤੀਕਾਰੀ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਸੋਢੀ ਨਗਰ ਦੀ ਮੌਤ ਦਾ ।

ਫਿਰੋਜ਼ਪੁਰ (ਦਵਿੰਦਰ ਸਿੰਘ ਛਾਬੜਾ) : ਬੀਤੇ ਦਿਨ ਇੱਥੋਂ ਥੋੜੀ ਦੂਰ ਪਿੰਡ ਸੋਢੀ ਨਗਰ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਸੋਢੀਨਗਰ ਦੀ ਮੈਡੀਕਲ ਕਾਲਜ਼ ਫਰੀਦਕੌਟ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ । ਪਰ ਹਸਪਤਾਲ ਦੇ ਪ੍ਰਸ਼ਾਸਨ ਨੇ ਇਸ ਮੌਤ ਨੂੰ ਕੋਰੋਨਾ ਕੋਟੇ ਵਿੱਚ ਪਾ ਕੇ ਇਸ ਦੀ ਲਾਸ਼ ਨੂੰ ਪੀ ਪੀ ਈ ਕਿੱਟ ਵਿੱਚ ਪੈਕ ਕਰਕੇ ਪਿੰਡ ਸੋਢੀਨਗਰ ਦੀ ਸ਼ਮਸ਼ਾਨ ਭੂਮੀ ਵਿੱਚ ਭੇਜ ਦਿੱਤਾ। ਜਰਨੈਲ ਸਿੰਘ ਦੀ ਲਾਸ਼ ਨੂੰ ਪੂਰੀ ਤਰ੍ਹਾਂ ਨਾਲ ਪੀ ਪੀ ਈ ਕਿੱਟ ਵਿੱਚ ਬੰਦ ਕੀਤਾ ਹੋਇਆ ਸੀ ਤੇ ਸੰਸਕਾਰ ਲਈ ਫਿਰੋਜ਼ਸਾਹ ਸਿਵਲ ਹਸਤਾਲ ਦੀ ਟੀਮ ਵੀ ਪੁੱਜੀ ਹੋਈ ਸੀ। ਕਿਸਾਨ ਆਗੂ ਦੇ ਅੰਤਮ ਸੰਸਕਾਰ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਆਮ ਲੋਕ ਪੁੱਜੇ ਹੋਏ ਸਨ। ਮੌਕੇ ਪਰਿਵਾਰਕ ਮੈਂਬਰਾਂ ਨੇ ਸੰਕਾਂ ਜਾਹਿਰ ਕੀਤੀ ਕਿ ਮੌਤ ਕੋਰੋਨਾ ਨਾਲ ਨਹੀਂ ਹੋਈ ਇਸ ਲਈ ਲਾਸ਼ ਦੇ ਅੰਤਿਮ ਦਰਸ਼ਨ ਕਰਵਾਏ ਜਾਣ ਪਰ ਲਾਸ਼ ਲੈ ਕੇ ਆਈ ਸਸਕਾਰ ਕਰਨ ਵਾਲੀ ਟੀਮ ਇਸ ਲਈ ਰਾਜ਼ੀ ਨਾ ਹੋਈ ਤਾਂ ਭਾਰਤੀ ਕਿਸਾਨ ਯੂਨੀਅਨ ਕਾਂਤੀਕਾਰੀ ਪੰਜਾਬ ਦੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਅੱਗੇ ਹੋ ਕੇ ਪਰਿਵਾਰ ਦੀ ਸਹਿਮਤੀ ਨਾਲ ਲਾਸ਼ ਦੀ ਪੀ ਪੀ ਈ ਕਿਟ ਨੂੰ ਹਟਾਂ ਦਿੱਤਾ ਗਿਆ ਤੇ ਕਿਸਾਨ ਆਗੂ ਦੀ ਲਾਸ਼ ਨੂੰ ਅੰਤਿਮ ਦਰਸ਼ਨਾ ਲਈ ਸਭ ਅੱਗੇ ਰੱਖ ਦਿੱਤਾ । ਇਸ ਤਰ੍ਹਾਂ ਕਿਸਾਨ ਆਗੂਆਂ ਅਤੇ ਪਰਿਵਾਰਕ ਮੈਂਬਰਾਂ ਨੇ ਆਪਣੇ ਤੌਰ ਤੇ ਧਾਰਮਿਕ ਰਸਮਾਂ ਮੁਤਾਬਕ ਲਾਸ਼ ਦਾ ਅੰਤਿਮ ਸੰਸਕਾਰ ਕੀਤਾ। ਕਿਸਾਨ ਆਗੂ ਬਲਦੇਵ ਸਿੰਘ ਜ਼ੀਰਾ ਨੇ ਦੱਸਿਆ ਕਿ ਕੋਰੋਨਾ ਦਾ ਬਹਾਨਾ ਬਣਾ ਕੇ ਸਰਕਾਰ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣਾ ਚਾਹੁੰਦੀ ਹੈ ਤੇ ਕੌਰੋਨਾ ਦਾ ਬਹਾਨਾ ਬਣਾ ਕੇ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੋਲ ਬਨਾਉਣਾ ਚਾਹੁੰਦੀ ਹੈ। ਇਸ ਮੌਕੇ ਤੇ ਲਖਵੀਰ ਸਿੰਘ ਸਰਪੰਚ, ਮਹਿੰਦਰ ਸਿੰਘ ਸਾਬਕਾ ਸਰਪੰਚ,ਅਵਤਾਰ ਸਿੰਘ ਫੇਰੋਕੇ ਜਿਲ੍ਹਾ ਪ੍ਰਧਾਨ, ਸੁਖਵੀਰ ਸਿੰਘ ਬੱਲ, ਹਰਜਿੰਦਰ ਸਿੰਘ ਕਤਨਾ ਸਮਾਜ ਸੇਵੀ, ਲਖਵਿੰਦਰ ਸਿੰਘ ਕਰਮੂਵਾਲਾ , ਬਲਦੇਵ ਸਿੰਘ ਜੰਬਲ ਕਰਮੂਵਾਲਾ, ਜਸਵੀਰ ਸਿੰਘ ਪੰਚ , ਸੁਖਦੇਵ ਸਿੰਘ ਢਿੱਲੋਂ,ਹਰਮੀਤ ਸਿੰਘ ਨੀਤ, ਦਵਿੰਦਰ ਕੁਮਾਰ ਪੱਪੂ ਸਾਬਕਾ ਪੰਚ, ਜਸਵੀਰ ਸਿੰਘ ਜੋਹਲ ਬਸਤੀ ਧੱਲੇ ਕੀ, ਕੁਲਵੰਤ ਸਿੰਘ ਸਰਪੰਚ ਮੋਚਨ , ਨਰਾਇਣ ਸਿੰਘ ਪੰਚ ਸ਼ਾਮ ਸਿੰਘ ਸਰਪੰਚ ਤੱਖਤੂਵਾਲਾ, ਨਰੇਸ਼ ਕੁਮਾਰ,ਮੇਜਰ ਸਿੰਘ,ਬਲਵਿੰਦਰ ਸਿੰਘ ਪੰਚ, ਅਜੀਤ ਸਿੰਘ ਪੰਜਾਬ ਪੁਲਸ, ਦਵਿੰਦਰ ਸਿੰਘ ਮੰਡ ਸਰਪੰਚ ਧੱਲੇ ਕੀ, ਜਗਸੀਰ ਸਿੰਘ ਸਰਪੰਚ , ਭਗਤ ਸਿੰਘ ਸਰਪੰਚ ਅਤੇ ਹੋਰ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਅਤੇ ਕਿਸਾਨ ਆਗੂ ਵੀ ਮਜੂਦ ਸਨ।





