17.1 C
Chandigarh

TODAY NOW NEWS

Thursday, March 19, 2026
Homeਪੰਜਾਬਹੁਸ਼ਿਆਰਪੁਰਹੁਸ਼ਿਆਰਪੁਰ : ਵਾਰਡ ਨੰਬਰ ਦੱਸ ਤੋਂ ਜੇਤੂ 'ਆਪ' ਪਾਰਟੀ ਦੇ ਉਮੀਦਵਾਰ ਨੇ...

ਹੁਸ਼ਿਆਰਪੁਰ : ਵਾਰਡ ਨੰਬਰ ਦੱਸ ਤੋਂ ਜੇਤੂ ‘ਆਪ’ ਪਾਰਟੀ ਦੇ ਉਮੀਦਵਾਰ ਨੇ ਤਨਖਾਹ ਚੋਂ ਕਰਵਾਏ ਵਾਰਡ ਦੇ ਕੰਮ

ਵਾਰਡ ਵਾਸੀਆਂ ਨਾਲ ਵਾਅਦਾ ਸੀ ਕਿ ਨਗਰ ਨਿਗਮ ਦੀ ਤਨਖ਼ਾਹ ਲੋਕ ਭਲਾਈ ਦੇ ਕੰਮਾਂ ਤੇ ਖਰਚਾਂਗਾ : ਐਮ. ਸੀ.

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਹੁਸ਼ਿਆਰਪੁਰ ਦੇ ਵਾਰਡ ਨੰਬਰ ਦੱਸ ਤੋਂ ਨਗਰ ਨਿਗਮ ਚੋਣਾਂ ਚ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪਾਲ ਸਿੰਘ ਚੇਚੀ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਹੋਇਆਂ ਆਪਣੀ ਤਨਖਾਹ ਚੋਂ ਵਾਰਡ ਦੇ ਜ਼ਰੂਰੀ ਕੰਮ ਕਰਵਾਏ ਗਏ ਇਸ ਤੋਂ ਇਲਾਵਾ ਵਾਰਡ ਦੇ ਇਕ ਵਿਅਕਤੀ ਨੂੰ ਉਹ ਦਵਾਈਆਂ ਵੀ ਲੈ ਕੇ ਦਿੱਤੀਆਂ ਗੱਲਬਾਤ ਦੌਰਾਨ ਜਸਪਾਲ ਸਿੰਘ ਚੇਚੀ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਆਪਣੇ ਵਾਰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿਉਂ ਨਗਰ ਨਿਗਮ ਚੋਂ ਆਉਣ ਵਾਲੀ ਤਨਖ਼ਾਹ ਨੂੰ ਆਪਣੇ ਕੋਲ ਨਹੀਂ ਰੱਖਣਗੇ ਤੇ ਲੋਕ ਭਲਾਈ ਦੇ ਕੰਮਾਂ ਤੇ ਖਰਚ ਕਰਨਗੇ ਤੇ ਆਪਣੇ ਕਹੇ ਬੋਲਾਂ ਮੁਤਾਬਕ ਹੀ ਉਹ ਹੁਣ ਆਪਣੇ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੀਆਂ ਸਰਕਾਰਾਂ ਤੋਂ ਹਰੇਕ ਵਿਅਕਤੀ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਿਆ ਹੈ ਤੇ ਲੋਕ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਨੂੰ ਵੀ ਚੱਲਦਾ ਕਰ ਦੇਣਗੇ ਅਤੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਜਿਸ ਤੋਂ ਬਾਅਦ ਪੰਜਾਬ ਸੂਬਾ ਤਰੱਕੀ ਦੀਆਂ ਨਵੀਂਆਂ ਪੁਲਾਂਘਾਂ ਪੁੱਟੇਗਾ

Today Now News

RELATED ARTICLES
- Advertisment -

POPULAR POSTS