ਆਪਣੇ ਆਪ ਨੂੰ ਪੱਤਰਕਾਰ ਦੱਸਦੇ ਸਨ ਦੋਨੋ ਆਰੋਪੀ ।

ਹੁਸ਼ਿਆਰਪੁਰ (ਬਿਊਰੋ) : ਜਾਣਕਾਰੀ ਦਿੰਦੇ ਹੋਏ ਐੱਸਐੱਚਓ ਥਾਣਾ ਸਿਟੀ ਗੋਬਿੰਦਰ ਕੁਮਾਰ ਨੇ ਦੱਸਿਆ ਕਿ ਸਬ ਇੰਸਪੈਕਟਰ ਪਰਦੀਪ ਕੁਮਾਰ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਧੋਬੀ ਘਾਟ ਤੋਂ ਸੂਰਜ ਨਗਰ ਵੱਲ ਜਾ ਰਹੇ ਸਨ ਕਿ ਦਫਤਰ ਨਗਰ ਨਿਗਮ ਸਾਹਮਣੇ ਦੋ ਬਿਹਾਰੀ ਦਿਖ ਵਾਲੇ ਵਿਅਕਤੀਆਂ ਨੂੰ ਸ਼ੱਕ ਦੀ ਬਿਨਾਹ ‘ਤੇ ਰੋਕ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਨਾਮ ਅਬਰਾਰ ਅਹਿਮਦ ਤੇ ਡਾਲ ਚੰਦ ਦੱਸਿਆ । ਅਬਰਾਰ ਅਹਿਮਦ ਨੇ ਆਪਣੇ ਆਪ ਨੂੰ ਫਾਸਟ ਵੇਅ ਚੈਨਲ ਦਾ ਪੱਤਰਕਾਰ ਦੱਸਿਆ । ਪੁਲਿਸ ਵਲੋਂ ਲਈ ਤਲਾਸ਼ੀ ਦੌਰਾਨ ਅਬਰਾਰ ਅਹਿਮਦ ਤੇ ਡਾਲ ਰਾਮ ਕੋਲੋਂ 600 ਗ੍ਰਾਮ ਅਫੀਮ ਬਰਾਮਦ ਹੋਈ । ਸਿਟੀ ਪੁਲਿਸ ਵਲੋਂ ਦੋਵੇਂ ਵਿਅਕਤੀਆਂ ਨੂੰ ਸਮੇਤ ਅਫੀਮ ਗ੍ਰਿਫਤਾਰ ਕਰ ਕੇ ਥਾਣਾ ਸਿਟੀ ਲਿਆਂਦਾ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।
ਧਿਆਨ ਦੇਣ ਯੋਗ ਹੈ ਕਿ ਪੰਜਾਬ ਵਿਚ ਪੁਲਿਸ ਮਹਿਕਮੇ ਵੱਲੋਂ ਨਸ਼ਿਆਂ ਵਿਰੁੱਧ ਨਕੇਲ ਕੱਸਣ ਲਈ ਚੱਲ ਰਹੀ ਮੁਹਿੰਮ ਵਿਚ ਪੰਜਾਬ ਪੁਲਿਸ ਨੂੰ ਨਿੱਤ ਨਵੀ ਕਾਮਯਾਬੀ ਹਾਸਿਲ ਹੋ ਰਹੀ ਹੈ ।






