16 C
Chandigarh

TODAY NOW NEWS

Friday, March 20, 2026
Homeਪੰਜਾਬਹੁਸ਼ਿਆਰਪੁਰਹੁਸ਼ਿਆਰਪੁਰ ਪੁਲਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਚ ਸਫਲ :...

ਹੁਸ਼ਿਆਰਪੁਰ ਪੁਲਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਚ ਸਫਲ : ਐਸ.ਐਸ.ਪੀ. ਨਵਜੋਤ ਸਿੰਘ ਮਾਹਲ ।

ਅਗਸਤ ਮਹੀਨੇ ਦੌਰਾਨ ਹੁਸ਼ਿਆਰਪੁਰ ਚ ਹੋਇਆਂ ਕੁੱਲ ਦਸ ਲੁੱਟਖੋਹ ਦੀਆਂ ਵਾਰਦਾਤਾਂ ਵਿੱਚੋਂ ਪੰਜ ਵਾਰਦਾਤਾਂ ਨੂੰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ ।

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਹੁਸ਼ਿਆਰਪੁਰ ਪੁਲਸ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਚ ਸਫਲਤਾ ਹਾਸਲ ਕੀਤੀ ਹੈ । ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਚਾਹਲ ਨੇ ਦੱਸਿਆ ਕਿ ਅਗਸਤ ਮਹੀਨੇ ਦੌਰਾਨ ਹੁਸ਼ਿਆਰਪੁਰ ਚ ਕੁੱਲ ਦਸ ਲੁੱਟਖੋਹ ਦੀਆਂ ਵਾਰਦਾਤਾਂ ਹੋਈਆਂ ਸਨ । ਜਿਨ੍ਹਾਂ ਵਿੱਚੋਂ ਪੰਜ ਵਾਰਦਾਤਾਂ ਨੂੰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ ।

ਐੱਸਐੱਸਪੀ ਨਵਜੋਤ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੁੱਲ ਛੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਤਿੰਨ ਸੋਨੇ ਦੀਆਂ ਚੈਨੀਆਂ ਇੱਕ ਸੋਨੇ ਦੀ ਵਾਲੀ ਇੱਕ ਮੋਬਾਈਲ ਫੋਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ । ਇਸ ਮੌਕੇ ਹੁਸ਼ਿਆਰਪੁਰ ਪੁਲਿਸ ਵੱਲੋਂ ਨਵੀਂ ਪਹਿਲਕਦਮੀ ਕਰਦਿਆਂ ਹੋਇਆਂ ਲੁੱਟ ਖੋਹ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਮੌਕੇ ਤੇ ਹੀ ਸਮਾਨ ਉਨ੍ਹਾਂ ਦੇ ਸਪੁਰਦ ਕੀਤਾ ਗਿਆ ।

ਕਾਬੂ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਗੁਰਜੀਤ ਸਿੰਘ ਵਾਸੀ ਸ਼ਾਮਚੁਰਾਸੀ, ਮਨਜੋਤ ਸਿੰਘ ਵਾਸੀ ਜੰਡੀ, ਹਰਪ੍ਰੀਤ ਸਿੰਘ ਵਾਸੀ ਚਲੂਪਰ, ਅੰਮ੍ਰਿਤ ਸਿੰਘ ਵਾਸੀ ਚਲੂਪਰ, ਸਰਬਪ੍ਰੀਤ ਵਾਸੀ ਜੰਡੀ ਅਤੇ ਅਜੈ ਵਾਸੀ ਰੰਧਾਵਾ ਬਰੋਟਾ ਵਜੋਂ ਹੋਈ ਹੈ ।

Today Now News

RELATED ARTICLES
- Advertisment -

POPULAR POSTS