ਨੌਕਰੀ ਜਾਣ ਦੇ ਡਰੋਂ ਪਰੇਸ਼ਾਨ ਰਹਿੰਦਾ ਸੀ ।

ਹੁਸ਼ਿਆਰਪੁਰ – ਦਸੂਹਾ (ਦਲਜੀਤ ਸਿੰਘ ਅਜਨੋਹਾ) : ਹੁਸ਼ਿਆਰਪੁਰ ਬਰਗਰ ਕਿੰਗ ਵਿਚ ਕਰਨ ਵਾਲੇ ਇਕ ਕਰਮਚਾਰੀ ਵੱਲੋਂ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਛੋਟੇ ਭਰਾ ਨਾਲ ਜਦ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੁਨੀਸ਼ ਡਡਵਾਲ (35) ਉਸਦਾ ਵੱਡਾ ਭਰਾ ਸੀ ਅਤੇ ਹੁਸ਼ਿਆਰਪੁਰ ਬਰਗਰ ਕਿੰਗ ‘ਚ ਕੰਮ ਕਰਦਾ ਸੀ। ਉਸਨੇ ਦੱਸਿਆ ਕਿ ਲਾਕਡਾਊਨ ਕਾਰਨ ਕਿਉਂਕਿ ਕੰਪਨੀਆਂ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ, ਇਸ ਲਈ ਉਹ ਉਨ੍ਹਾਂ ਨੂੰ ਹਟਾਉਣ ਦੀ ਤਿਆਰੀ ਕਰ ਰਹੇ ਸਨ। ਜਿਸ ਕਾਰਨ ਮਨੀਸ਼ ਪ੍ਰੇਸ਼ਾਨ ਹੋ ਗਿਆ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਉਸਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ । ਇਸ ਸੰਬੰਧੀ ਦਸੂਹਾ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਉਧਰ ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਕੰਪਨੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਏਸੇ ਤਹਿਤ ਮਨੀਸ਼ ‘ਤੇ ਵੀ ਕੰਪਨੀ ਵੱਲੋਂ 4.5 ਲੱਖ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ ਅਤੇ ਮੁਨੀਸ਼ ਵੱਲੋਂ 1.10 ਲੱਖ ਰੁਪਏ ਕੰਪਨੀ ਨੂੰ ਵੀ ਅਦਾ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਹੁਸ਼ਿਆਰਪੁਰ ਵਿਖੇ ਧਾਰਾ 408 ਦੇ ਤਹਿਤ ਮੁਕੱਦਮਾ ਵੀ ਦਰਜ ਕਰਵਾਇਆ ਗਿਆ ਸੀ, ਜੋ ਕਿ ਹਾਲੇ ਪੈਂਡਿੰਗ ਸੀ। ਉਸਨੇ ਅੱਗੇ ਕਿਹਾ ਕਿ ਉਸਨੂੰ ਕੰਪਨੀ ਵਲੋਂ ਧਮਕੀ ਦਿੱਤੀ ਗਈ ਸੀ ਕਿ ਤੇਰੀ ਬੇਲ ਨਹੀਂ ਹੋਣ ਦਿਤੀ ਜਾਵੇਗੀ ਅਤੇ ਤੈਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ। ਉਸ ਨੇ ਦੱਸਿਆ ਕਿ ਮਨੀਸ਼ ਇਸ ਸਮੇਂ ਜਲੰਧਰ ਵਿਚ ਰਹਿ ਰਿਹਾ ਸੀ ਅਤੇ 6 ਅਕਤੂਬਰ ਨੂੰ ਉਹ ਇਹ ਕਹਿ ਕੇ ਘਰੋਂ ਚਲੇ ਗਿਆ ਕਿ ਉਹ ਸਰਦੀਆਂ ਦੇ ਕੱਪੜੇ ਆਪਣੇ ਪਿੰਡ ਦਾਤਾਰਪੁਰ ਲੈਣ ਜਾ ਰਿਹਾ ਹੈ, ਜਦੋਂ ਕਿ ਦਸੂਹਾ ਨੇੜੇ ਮੁਕੇਰੀਆਂ ਨੇੜੇ ਹਾਈਡਲ ਨਹਿਰ ਵਿੱਚ ਛਾਲ ਮਾਰ ਦਿੱਤੀ। 9 ਅਕਤੂਬਰ ਨੂੰ ਉਸ ਨੂੰ ਮੁਕੇਰੀਆਂ ਹਾਈਡਲ ਨਹਿਰ ਮਹਿਕਮੇ ਦਾ ਫੋਨ ਆਇਆ ਸੀ ਕਿ ਸਾਨੂ ਇਕ ਬਾਡੀ ਮਿਲੀ ਹੈ ਤੁਸੀਂ ਆਓ ਅਤੇ ਉਸਨੂੰ ਪਛਾਣ ਲਓ।






