
ਕਪੂਰਥਲਾ, 10 ਦਸੰਬਰ(ਨਿਰਮਲ ਸਿੰਘ)
ਪੰਜਾਬ ਦੇ ਬਾਗਬਾਨੀ ਵਿਭਾਗ ਵਲੋਂ ਕਿਸਾਨਾਂ ਨੂੰ ਪੌਲੀਹਾਊਸ ਲਗਾਕੇ ਸਬਜ਼ੀਆਂ ਦੀ ਕਾਸ਼ਤ ਲਈ ਉਤਸ਼ਾਹਿਤ ਕਰਨ ਵਾਸਤੇ 90 ਫੀਸਦੀ ਤੱਕ ਸਬਸਿਡੀ ਦੇਣ ਵਾਲੀ ‘ਪੌਲੀਹਾਊਸ ਸਬਸਿਡੀ ਯੋਜਨਾ’ ਦੀ ਸ਼ੁਰੂਆਤ ਬਾਗਬਾਨੀ ਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਪਹਿਲੇ ਬਾਗਬਾਨੀ ਸੰਮੇਲਨ ਦੌਰਾਨ ਕੀਤੀ ਗਈ।
ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਬਾਗਬਾਨੀ ਸੰਮੇਲਨ ਦੌਰਾਨ ਉਨ੍ਹਾਂ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਇਸਨੂੰ ਫਸ਼ਲੀ ਵਿਭਿੰਨਤਾ ਵੱਲ ਵੱਡਾ ਕਦਮ ਕਰਾਰ ਦਿੱਤਾ, ਜਿਸ ਨਾਲ ਕਿਸਾਨ ਬੇਮੌਸਮੀ ਸਬਜ਼ੀਆਂ ਤਿਆਰ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ। ਇਸ ਯੋਜਨਾ ਤਹਿਤ ਸਰਕਾਰ 90 ਫੀਸਦੀ ਸਬਸਿਡੀ ਦੇਵੇਗੀ ਜਦਕਿ ਕਿਸਾਨ ਨੂੰ ਕੇਵਲ 10 ਫੀਸਦੀ ਹਿੱਸਾ ਹੀ ਪਾਉਣਾ ਪਵੇਗਾ।
ਕੈਬਨਿਟ ਮੰਤਰੀ ਵਲੋਂ ਯੋਜਨਾ ਦੀ ਸ਼ੁਰੂਆਤ ਵੇਲੇ ਸੂਬੇ ਦੇ 19 ਕਿਸਾਨਾਂ ਨੂੰ ਵਰਕ ਆਰਡ ਵੀ ਜਾਰੀ ਕੀਤੇ ਗਏ। ਇਨ੍ਹਾਂ ਵਿਚ ਵਰੁਣ ਕੌੜਾ, ਅਜੀਤ ਸਿੰਘ ਔਜਲਾ, ਸਰਵਣ ਸਿੰਘ ਚੰਦੀ, ਸੂਰਤ ਸਿੰਘ, ਬਲਬੀਰ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ , ਬਲਕਾਰ ਸਿੰਘ ਸਵਾਲ, ਬਲਕਾਰ ਸਿੰਘ, ਕੁਲਵਿੰਦਰ ਸਿੰਘ (ਸਾਰੇ ਕਪੂਰਥਲਾ ਜਿਲ੍ਹਾ), ਜਸਵੰਤ ਕੌਰ, ਗੁਰਦਿਆਲ ਸਿੰਘ, , ਹਰਦੀਪ ਸਿੰਘ, ਵਿਕਰਮ ਸੈਣੀ ( ਹੁਸ਼ਿਆਰਪੁਰ ਜਿਲ੍ਹਾ), ਇੰਦਰਜੀਤ ਸਿੰਘ, ਕਮਲਜੀਤ ਸਿੰਘ, ਹਰਿੰਦਰਪਾਲ ਸਿੰਘ ਢੀਂਡਸਾ (ਜਿਲ੍ਹਾ ਜਲੰਧਰ), ਗੁਰਪ੍ਰੀਤ ਸਿੰਘ ਸ਼ੇਰਗਿੱਲ, ਸਿਕੰਦਰ ਸਿੰਘ (ਜਿਲ੍ਹਾ ਪਟਿਆਲਾ) ਸ਼ਾਮਿਲ ਹਨ।
ਇਸ ਤੋਂ ਇਲਾਵਾ ਮਧੂ ਮੱਖੀ ਪਾਲਣ ਲਈ 5 ਮਾਹਿਰ ਕਿਸਾਨਾਂ ਨੂੰ ਮਾਸਟਰ ਟਰੇਨਰ ਵੀ ਨਿਯੁਕਤ ਕੀਤਾ ਗਿਆ ਹੈ, ਜੋ ਕਿ ਸੂਬੇ ਭਰ ਵਿਚ ਜਾ ਕੇ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਤੇ ਸ਼ਹਿਦ ਤਿਆਰ ਕਰਕੇ ਮਾਰਕੀਟਿੰਗ ਲਈ ਸਿਖਲਾਈ ਦੇਣਗੇ।
ਇਨ੍ਹਾਂ ਵਿਚ ਸਰਵਣ ਸਿੰਘ ਚੰਦੀ ਕਪੂਰਥਲਾ, ਰਜਿੰਦਰ ਸਿੰਘ ਰੋਪੜ,ਸਾਧੂ ਸਿੰਘ ਅੰਮ੍ਰਿਤਸਰ, ਗੁਰਦੇਵ ਸਿੰਘ ਲੁਧਿਆਣਾ ਤੇ ਪ੍ਰੇਮ ਕੁਮਾਰ ਫਾਜਿਲਕਾ ਸ਼ਾਮਿਲ ਹਨ।
ਇਸ ਤੋਂ ਇਲਵਾ ਤਿੰਨ ਕਿਸਾਨਾਂ ਚੰਦੀ ਉਦਯੋਗ ਸਮਿਤੀ ਕਪੂਰਥਲਾ, ਪਰਮਜੀਤ ਕੌਰ ਵਜੀਦਪੁਰ ਨਵਾਂਸ਼ਹਿਰ, ਦਰਸ਼ਨ ਕੌਰ ਫਿਰਨੀ ਮਾਜਰਾ ਨਵਾਂਸ਼ਹਿਰ ਨੂੰ ਨੂੰ ਈ-ਮੋਬਾਇਲ ਵੈਨਿਡਿੰਗ ਕਾਰਟ ਦੀ ਦਿੱਤੇ ਗਏ। ਬੈਟਰੀ ਨਾਲ ਚੱਲਣ ਵਾਲੇ ਵਾਹਨ ਕਿਸਾਨਾਂ ਨੂੰ ਬਾਗਬਾਨੀ ਦੇ ਉਤਪਾਦਾਂ ਦੀ ਸਪਲਾਈ ਵਿਚ ਸਹਾਈ ਹੋੋਣਗੇ।
ਉਨ੍ਹਾਂ ਕਿਹਾ ਕਿ ਕਿਸਾਨ ਇਸ ਸਬਸਿਡੀ ਯੋਜਨਾ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਦੂਜੇ ਕਿਸਾਨਾਂ ਨੂੰ ਵੀ ਬਾਗਬਾਨੀ ਲਈ ਉਤਸ਼ਾਹਿਤ ਕਰਨ।
ਕੈਪਸ਼ਨ-ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ‘ਪੌਲੀਹਾਊਸ ਸਬਸਿਡੀ ਯੋਜਨਾ’ ਦੀ ਸ਼ੁਰੂਆਤ ਮੌਕੇ ਕਿਸਾਨਾਂ ਨੂੰ ਵਰਕ ਆਰਡ ਦੇ ਪੱਤਰ ਸੌਂਪਦੇ ਹੋਏ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਹੋਰ।
ਕੈਪਸ਼ਨ-ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਇਕ ਮਹਿਲਾ ਕਿਸਾਨ ਨੂੰ ਈ-ਮੋਬਾਇਲ ਕਾਰਟ ਦੀ ਚਾਬੀ ਸੌਂਪਦੇ ਹੋਏ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਹੋਰ।






