16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਜਿਲ੍ਹਾ ਤਰਨ ਤਾਰਨ ਦੇ ਭਿੱਖੀਵਿੰਡ ਚ,ਵਾਰਡ ਨੰਬਰ 4 ਚ,ਜਾਲੀ ਵੋਟਾਂ ਨੂੰ...

ਜਿਲ੍ਹਾ ਤਰਨ ਤਾਰਨ ਦੇ ਭਿੱਖੀਵਿੰਡ ਚ,ਵਾਰਡ ਨੰਬਰ 4 ਚ,ਜਾਲੀ ਵੋਟਾਂ ਨੂੰ ਲੈ ਕੇ ਹੋਈ ਗੁੰਡਾਗਰਦੀ

ਕਾਂਗਰਸੀ ਅਕਾਲੀ ਆਪਸ ਚ ਭਿੜੇ : ਪਗੜੀਆਂ ਉਤਰੀਆਂ ਅਤੇ ਪੁਲਿਸ ਦੀ ਵੀ ਹੋਈ ਖਿੱਚ ਧੂਹ

ਤਰਨਤਾਰਨ (ਰਿੰਪਲ ਗੋਲਣ) : ਭਿੱਖੀਵਿੰਡ ਵਿਖੇ ਚਾਰ ਨੰਬਰ ਬੂਥ ਤੇ ਸੱਤਾਧਾਰੀ ਧਿਰ ਦੇ ਬੰਦਿਆਂ ਵੱਲੋਂ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਬੂਥ ਅੰਦਰ ਬੈਠੇ ਵਿਰੋਧੀ ਪਾਰਟੀਆਂ ਦੇ ਪੋਲਿੰਗ ਏਜੰਟਾਂ ਨਾਲ ਪੁਲਿਸ ਦੀ ਹਾਜ਼ਰੀ ਵਿੱਚ ਕੀਤੀ ਕੁੱਟਮਾਰ ਅਕਾਲੀ ਦੱਲ ਦੇ ਉਮੀਦਵਾਰ ਅਮਨ ਕੁਮਾਰ ਬਿੱਟੂ ਨੇ ਕਾਂਗਰਸੀ ਉਮੀਦਵਾਰ ਤੇ ਧੱਕੇ ਨਾਲ ਬਹਾਰੋ ਲੋਕ ਲਿਆ ਕੇ ਜਾਅਲੀ ਵੋਟਾਂ ਭੁਗਤਾਨ ਦੇ ਲਗਾਏ। ਉਧਰ ਜਦੋਂ ਦੂਜੇ ਪਾਸੇ ਐਸਪੀ ਡੀ ਜਗਜੀਤ ਸਿੰਘ ਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਥੇ ਬੂਥਾਂ ਤੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ ਹਾਲਾਂਕਿ ਅਕਾਲੀ ਦਲ ਦੇ ਵਰਕਰਾਂ ਵੱਲੋਂ ਅਤੇ ਪੱਤਰਕਾਰਾਂ ਵੱਲੋਂ ਕੀਤੀ ਗਈ ਕਵਰੇਜ ਵਿਚ ਸ਼ਰ੍ਹੇਆਮ ਗੁੰਡਾਗਰਦੀ ਦਿਖਾਈ ਦੇ ਰਹੀ ਸੀ ਲੇਕਿਨ ਐਸਪੀ ਡੀ ਜਗਜੀਤ ਸਿੰਘ ਵਾਲੀਆ ਮੁੱਦੇ ਤੋਂ ਪਰ੍ਹਾਂ ਬਿਆਨ ਦਿੰਦੇ ਨਜ਼ਰ ਆਏ । ਜਿਸ ਤੋਂ ਇਹ ਸਾਫ ਸਾਬਿਤ ਹੁੰਦਾ ਹੈ ਕਿ ਪੁਲਸ ਵੀ ਅਜਿਹੀ ਗੁੰਡਿਆਂ ਨਾਲ ਹਮਸਲਾਹ ਹੋ ਕੇ ਚੱਲ ਰਹੀ ਹੈ

Today Now News

RELATED ARTICLES
- Advertisment -

POPULAR POSTS