17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਯੋਗ ਹਾਈ ਕੋਰਟ ਸੁਮੇਧ ਸੈਣੀ ਨੂੰ ਭਗੌੜਾ ਘੋਸ਼ਿਤ ਕਰ ਕੇ ਉਸ...

ਮਾਨਯੋਗ ਹਾਈ ਕੋਰਟ ਸੁਮੇਧ ਸੈਣੀ ਨੂੰ ਭਗੌੜਾ ਘੋਸ਼ਿਤ ਕਰ ਕੇ ਉਸ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ ਡਿਸਮਿਸ ਫਰੋਮ ਸਰਵਿਸ ਕਰਕੇ ਗ੍ਰਿਫ਼ਤਾਰ ਕਰੇ :ਚਚੋਹਰ

ਮਾਨਜੋਗ ਹਾਈਕੋਰਟ ਖੁਦ ਸਗਿਆਨ ਲੈ ਕਿ ਕਾਤਲ ਸੁਮੇਧ ਸੈਣੀ ਨੂੰ ਭਗੌੜਾ ਕਰਾਰ ਦੇਵੇ , ਇਮਾਨਦਾਰ ਆਈ.ਪੀ.ਐੱਸ. ਅਫਸਰਾ ਦੀ ਲਿਸਟ ਸਰਕਾਰ ਤੋਂ ਮੰਗ ਕਰੇ ,ਅਤੇ ਸੈਣੀ ਜਿਹੇ ਕਾਤਲ ਨੂੰ ਗਿਰਫ਼ਤਾਰ ਕਰਨ ਲਈ ਇੱਕ ਪੈਨਲ ਬਣਾਵੇ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਨਯੋਗ ਹਾਈ ਕੋਰਟ ਸੁਮੇਧ ਸੈਣੀ ਨੂੰ ਭਗੌੜਾ ਘੋਸ਼ਿਤ ਕਰੇ ਅਤੇ ਉਸ ਨੂੰ ਮਿਲੀ ਜੈਡ ਪਲੱਸ ਸਕਿਉਰਟੀ ਨੂੰ ਡਿਸਮਿਸ ਫਰੌਮ ਸਰਵਿਸ ਕਰਕੇ ਗ੍ਰਿਫਤਾਰ ਕਰੇ । ਇਹ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਭਰਭੂਰ ਸਿੰਘ ਧਾਲੀਵਾਲ ਨੇਂ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ’ । ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਪੰਜਾਬ ਸਰਕਾਰ ਤੋਂ ਕੋਈ ਉਮੀਦ ਨਾ ਰੱਖੇ ਕੇ ਸਰਕਾਰ ਦੇ ਦਬਾਅ ਦੇ ਹੇਠਾਂ ਪੁਲਿਸ ਕਦੀਂ ਸੈਣੀ ਨੂੰ ਗਿਰਫ਼ਤਾਰ ਕਰੇਗੀ । ਕਿਉਂਕਿ ਸਰਕਾਰ ਨੇ ਵੀ ਸੈਣੀ ਤੋਂ ਕਾਫੀ ਗ਼ਲਤ ਕੰਮ ਕਰਵਾਏ ਹਨ । ਇਸ ਲਈ ਮਾਨਜੋਗ ਹਾਈਕੋਰਟ ਖੁਦ ਸਗਿਆਨ ਲੈ ਕਿ ਕਾਤਲ ਸੁਮੇਧ ਸੈਣੀ ਨੂੰ ਭਗੌੜਾ ਕਰਾਰ ਦੇਵੇ , ਇਮਾਨਦਾਰ ਆਈ.ਪੀ.ਐੱਸ. ਅਫਸਰਾ ਦੀ ਲਿਸਟ ਸਰਕਾਰ ਤੋਂ ਮੰਗ ਕਰੇ ,ਅਤੇ ਸੈਣੀ ਜਿਹੇ ਕਾਤਲ ਨੂੰ ਗਿਰਫ਼ਤਾਰ ਕਰਨ ਲਈ ਇੱਕ ਪੈਨਲ ਬਣਾਵੇ । ਉਸ ਪੈਨਲ ਚ ਸੈਣੀ ਨੂੰ ਗਿਰਫ਼ਤਾਰ ਕਰਨ ਲਈ ਸਮੇਂ ਸੀਮਾਂ ਨਿਸ਼ਚਿਤ ਕੀਤਾ ਜਾਵੇ । ਅਗਰ ਐਸਾ ਨਹੀਂ ਹੁੰਦਾ ਤਾਂ ਸੈਣੀ ਦੇ ਪੂਰੇ ਪਰਿਵਾਰ ਨੂੰ ਕਸਟਡੀ ਵਿਚ ਰੱਖਿਆ ਜਾਵੇ ਕਿਉਂਕਿ ਸੈਣੀ ਵੀ ਤਾਂ ਅਕਸਰ ਇਹੋ ਕੰਮ ਕਰਦਾ ਸੀ । ਸ਼ਹੀਦ ਕੀਤੇ ਗਏ ਲੋਕਾਂ ਦੇ ਪੂਰੇ ਪਰਿਵਾਰ ਨੂੰ ਕਸਟੰਡੀ ਵਿਚ ਰੱਖਦਾਂ ਸੀ ਅਤੇ ਪੈਨਲ ਵਿਚ ਏ.ਡੀ.ਜੀ.ਪੀ. ਦੇ ਰੈਂਕ ਦੇ ਅਫਸਰਾਂ ਨੂੰ ਹੀ ਸ਼ਾਮਿਲ ਕੀਤਾ ਜਾਵੇ । ਛੋਟੇ ਰੈਂਕ ਦੇ ਨੌਨ ਗੱਜਟਿਡ ਅਧਿਕਾਰੀਆਂ ਨੂੰ ਅਕਸਰ ਆਪਣੇ ਏ.ਸੀ.ਆਰ. ਭਰਾਉਣ ਕਰਕੇ ਅਕਸਰ ਦਬਾਅ ਵਿਚ ਝੁਕਣਾ ਪੈਦਾ ਹੈ । ਉਹਨਾਂ ਅਫਸਰਾਂ ਨੂੰ ਉਸ ਪੈਨਲ ਤੋਂ ਦੂਰ ਰੱਖਿਆ ਜਾਵੇ । ਜਿਹਨਾਂ ਨੇ ਸੈਣੀ ਦੇ ਨਾਲ ਜਾਂ ਅੰਡਰ ਕੰਮ ਕੀਤਾ ਹੈ । ਇਸ ਮੁਕੱਦਮੇ ਦੇ ਨਾਲ ਸੈਣੀ ਵੱਲੋਂ ਬਣਾਈਂ ਅਵੈਧ ਪਰੌਪਰਟੀ ਨੂੰ ਅਟੈਚ ਕੀਤਾ ਜਾਵੇ।

Today Now News

RELATED ARTICLES
- Advertisment -

POPULAR POSTS