ਇਹ ਤਾਰਾ ਧਰਤੀ ਤੋਂ 32 ਕਰੋੜ 10 ਲੱਖ ਕਿਲੋਮੀਟਰ ਦੀ ਦੂਰੀ ‘ਤੇ ਹੈ।

ਵਾਸ਼ਿੰਗਟਨ (ਏਜੇਂਸੀ) : ਇੱਕ ਲੰਮੇ ਇੰਤਜ਼ਾਰ ਤੋਂ ਬਾਅਦ ਨਾਸਾ ਦੇ ਸਪੇਸ ਸ਼ਟਲ ਨੇ ਤਾਰੇ ‘ਤੇ ਲੈਂਡ ਕਰ ਕੇ ਇਤਿਹਾਸ ਰਚ ਦਿੱਤਾ। ਇਹ ਪੁਲਾੜ ਜਹਾਜ਼ ਭਾਵ ਤਾਰੇ ਦੀ ਸਤਿਹ ਤੋਂ ਮਿੱਟੀ ਆਦਿ ਜਮ੍ਹਾ ਕਰਨ ਲਈ ਭੇਜਿਆ ਗਿਆ ਹੈ। ਅੋਰੀਜਿੰਸ, ਸਪੇਕਟ੍ਰਲ ਇੰਟਰਪ੍ਰੇਟੇਸ਼ਨ, ਰਿਸੋਰਸ ਆਈਡੈਂਟੀਫਿਕੇਸ਼ਨ, ਸਿਕਓਰਿਟੀ ਰੇਗੋਲਿਥ ਐਕਸਪਲੇਅਰ ਪੁਲਾੜ ਜਹਾਜ਼ ਦੇ ਰੋਬੋਟਿਕ ਆਰਮ ਨੇ ਮੰਗਲਵਾਰ ਨੂੰ ਤਾਰਾ ਬੇਨੂੰ ਦੀ ਸਤਿਹ ਤੋਂ ਸੈਂਪਲ ਜਮ੍ਹਾ ਕਰ ਦਾ ਯਤਨ ਕਰ ਰਿਹਾ ਹੈ। ਇਹ ਤਾਰਾ ਧਰਤੀ ਤੋਂ 32 ਕਰੋੜ 10 ਲੱਖ ਕਿਲੋਮੀਟਰ ਦੀ ਦੂਰੀ ‘ਤੇ ਹੈ। ਨਾਸਾ ਦੇ ਓਐੱਸਆਈਆਰਆਈਐੱਸ-ਆਰਈਐਕਸ ਮਿਸ਼ਨ ਨੇ ਟਵੀਟ ਕੀਤਾ, ਸ਼ੁਰੂਆਤੀ ਅੰਕੜਾ ਦੱਸਿਆ ਹੈ ਕਿ ਸੈਂਪਲ ਜਮ੍ਹਾ ਕਰਨ ਦਾ ਕੰਮ ਯੋਜਨਾ ਮੁਤਾਬਕ ਹੋਇਆ ਹੈ। ਅੰਕੜੇ ਇਕੱਠੇ ਕਰਨ ਦੀਆਂ ਘਟਨਾਵਾਂ ਸ਼੍ਰੈਣੀਬੱਧ ਤਰੀਕਾ ਨਾਲ ਧਰਤੀ ਤਕ ਆ ਜਾਣ ਤੋਂ ਬਾਅਦ ਹੋਰ ਜਾਣਕਾਰੀ ਸਾਹਮਣੇ ਆਵੇਗੀ।
ਯੂਨੀਵਰਸਿਟੀ ਆਫ ਅਰੀਜ਼ੋਨਾ ਦੇ ਮੁਖੀ ਖੋਜਕਰਤਾ ਡੈਂਟੇ ਲੌਰੇਟਾ ਨੇ ਜਾਰੀ ਬਿਆਨ ‘ਚ ਕਿਹਾ, ਸੈਂਪਲ ਜਮ੍ਹਾ ਕਰਨ ਦੇ ਯਤਨ ‘ਚ ਮਿਲੀ ਸਫਲਤਾ ਤੋਂ ਬਾਅਦ ਇਕ ਦਹਾਕੇ ਤੋਂ ਜ਼ਿਆਦਾ ਸਮਾਂ ਤਕ ਯੋਜਨਾ ਬਣਾਉਣ ‘ਚ ਲੱਗੀ ਟੀਮ ਉਤਸ਼ਾਹਿਤ ਹੈ। ਟੀਮ ਨੂੰ ਇਹ ਦੱਸਣ ‘ਚ ਲਗਪਗ ਇਕ ਹਫਤੇ ਦਾ ਸਮਾਂ ਲੱਗੇਗਾ ਕਿ ਕਿੰਨਾ ਸੈਂਪਲ ਜਮ੍ਹਾ ਕੀਤਾ ਗਿਆ ਹੈ। ਬੇਨੂੰ ਤੋਂ ਮੁੱਢਲੀ ਸੌਰ ਪ੍ਰਣਾਲੀ ਨੂੰ ਸਮਝਿਆ ਜਾ ਸਕੇਗਾ।






