17.1 C
Chandigarh

TODAY NOW NEWS

Thursday, March 19, 2026
HomeBREAKING NEWSਮਿਲੇਨੀਅਮ ਵਰਲਡ ਸਕੂਲ ਪੱਤੀ ਰੋਡ ਬਰਨਾਲਾ ਵਿਖੇ ਹਿੰਦੀ ਹਫਤਾ ਮਨਾਇਆ ਗਿਆ।

ਮਿਲੇਨੀਅਮ ਵਰਲਡ ਸਕੂਲ ਪੱਤੀ ਰੋਡ ਬਰਨਾਲਾ ਵਿਖੇ ਹਿੰਦੀ ਹਫਤਾ ਮਨਾਇਆ ਗਿਆ।


ਬਰਨਾਲਾ ,23 ਸਤੰਬਰ /-ਕਰਨਪ੍ਰੀਤ ਧੰਦਰਾਲ /-ਮਿਲੇਨੀਅਮ ਵਰਲਡ ਸਕੂਲ ਪੱਤੀ ਰੋਡ ਬਰਨਾਲਾ ਵਿਖੇ ਹਿੰਦੀ ਹਫਤਾ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਅਨੂ ਸਰਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਲੇਨੀਅਮ ਵਰਲਡ ਸਕੂਲ ਵਿਖੇ 13 ਸਤੰਬਰ ਤੋਂ 18 ਸਤੰਬਰ ਤੱਕ ਹਿੰਦੀ ਦਿਵਸ ਦੇ ਮੌਕੇ ਤੇ ਹਿੰਦੀ ਹਫਤਾ ਮਨਾਇਆ ਗਿਆ।ਇਹ ਪ੍ਰੋਗਰਾਮ ਪ੍ਰਿੰਸੀਪਲ ਮੈਡਮ ਅਨੂ ਸਰਮਾਂ, ਕੋਆਰਡੀਨੇਟਰ ਮੈਡਮ ਭਾਵੁਕਤਾ ਸਰਮਾਂ, ਐਕਟੀਵਿਟੀ ਇੰਚਾਰਜ਼ ਮੈਡਮ ਨਵਜੋਤ ਕੌਰ ਅਤੇ ਹਿੰਦੀ ਟੀਚਰ ਮੈਡਮ ਆਰਤੀ ਗੋਇਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਜਿਸ ਦੀ ਸੁਰੂਆਤ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਮੈਡਮ ਅਨੂ ਸਰਮਾਂ ਦੀ ਅਗਵਾਈ ਵਿੱਚ ਸਹੁੰ ਚੁੱਕ ਸਮਾਗਮ ਕਰਵਾ ਕੇ ਕੀਤੀ ਗਈ। ਇਸ ਹਫਤੇ ਦੌਰਾਨ ਵਿਦਿਆਰਥੀਆਂ ਦੇ ਹਾਊਸ ਵਾਈਜ (ਅਗਨੀ, ਅਕਾਸ, ਜਲ, ਧਰਤੀ) ਦੌਰਾਨ ਮੁਕਾਬਲੇ ਕਰਵਾਏ ਗਏ ਅਤੇ ਪ੍ਰੀ–ਪ੍ਰਾਇਮਰੀ ਵਿਦਿਆਰਥੀਆਂ ਲਈ ਪਾਠ, ਗਤੀਵਿਧੀਆਂ, ਕਵਿਤਾ ਉਚਾਰਨ, ਰੰਗ ਭਰੋ, ਕਹਾਣੀ ਸੁਣਨ, ਵਿਅੰਜਨ ਰੇਲ ਗੱਡੀ ਆਦਿ ਮੁਕਾਬਲੇ ਕਰਵਾਏ ਗਏ। ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਦੇ ਪਾਠ ਗਤੀਵਿਧੀਆਂ, ਸੁਲੇਖ, ਸ਼ਬਦ ਨਿਰਮਾਣ, ਕਵਿਤਾ ਮੁਕਾਬਲੇ ਕਰਵਾਏ ਗਏ। ਮਿੱਡਲ ਪੱਧਰ ਦੇ ਵਿਦਿਆਰਥੀਆਂ ਦੇ ਭਾਸਣ ਮੁਕਾਬਲੇ, ਵਾਦ-ਵਿਵਾਦ, ਕਵੀ ਦਰਬਾਰ, ਮੁਹਾਵਰੇ ਐਕਟ ਅਤੇ ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਦੌਰਾਨ ਸ਼ਕੂਲ ਦੇ ਪ੍ਰਿੰਸੀਪਲ ਮੈਡਮ ਅਨੂ ਸਰਮਾਂ ਅਤੇ ਮੈਡਮ ਭਾਵੁਕਤਾ ਸਰਮਾਂ ਵੱਲੋਂ ਜੱਜ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਭਾਸਣ ਮੁਕਾਬਲੇ ਦੌਰਾਨ ਅਰਦਾਸ ਸੰਧੂ, ਵਿਤੇਸਵੀਰ ਸੱਤਵੀਂ ਜਮਾਤ ਨੇ ਪਹਿਲਾ ਸਥਾਨ, ਅਨਮੋਲਪ੍ਰੀਤ ਸਿੰਘ ਸੱਤਵੀਂ ਕਲਾਸ ਦੂਜਾ ਸਥਾਨ ਅਤੇ ਧਰੁਵ ਬਾਂਸਲ ਛੇਵੀਂ ਅਤੇ ਦਿਵਾਂਸੀ ਸਰਮਾਂ ਕਲਾਸ ਸੱਤਵੀਂ ਨੇ ਤੀਸਰਾ ਸਥਾਨ ਹਾਸ਼ਿਲ ਕੀਤਾ। ਇਸ ਤਰ੍ਹਾਂ ਵਾਦ-ਵਿਵਾਦ ਮੁਕਾਬਲੇ ਦੌਰਾਨ ਅਕਾਸ਼ ਹਾਊਸ ਅਤੇ ਜਲ ਹਾਊਸ ਨੇ ਪਹਿਲਾ ਸਥਾਨ ਹਾਸ਼ਿਲ ਕੀਤਾ। ਹਾਸ ਰਸ਼ ਕਵੀ ਦਰਬਾਰ ਦੌਰਾਨ ਡੇਜੀ ਕਲਾਸ ਅੱਠਵੀਂ ਕਲਾਸ ਨੇ ਪਹਿਲਾ ਸਥਾਨ, ਗੁਰਕੋਮਲ ਸਿੰਘ ਅਤੇ ਹਰਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਐਸ਼ਪ੍ਰੀਤ ਕੌਰ ਅੱਠਵੀਂ ਕਲਾਸ ਅਤੇ ਜਪਨੀਤ ਕੌਰ ਨੌਵੀਂ ਕਲਾਸ ਨੇ ਤੀਸਰਾ ਸਥਾਨ ਹਾਸ਼ਿਲ ਕੀਤਾ। ਉਹਨ੍ਹਾਂ ਨੇ ਦੱਸਿਆ ਕਿ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਹਰਸ਼ਤ, ਦਿਲਾਸ ਅਤੇ ਰੂਪਮ ਸਰਮਾਂ ਛੇਵੀਂ ਕਲਾਸ ਅਤੇ ਜਸਪ੍ਰੀਤ ਕੌਰ ਸੱਤਵੀਂ ਜਮਾਤ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨ੍ਹਾਂ ਕਿਹਾ ਕਿ ਵਿਦਿਆਰਥੀ ਆੳਣ ਵਾਲੇ ਸਮੇਂ ਵਿੱਚ ਹਿੰਦੀ ਭਾਸ਼ਾ ਦੇ ਸੁੱਧ ਬੋਲਣ ਅਤੇ ਭਾਸ਼ਾ ਦੇ ਪ੍ਰਚਾਰ ਲਈ ਆਪਣਾ ਭਰਪੂਰ ਯੋਗਦਾਨ ਪਾਉਣਗੇ। ਪ੍ਰੋਗਰਾਮ ਦੇ ਅੰਤ ਵਾਲੇ ਦਿਨ ਹਿੰਦੀ ਭਾਸ਼ਾ ਨਾਲ ਸਬੰਧਿਤ ਫਿਲਮ ਦਿਖਾ ਕੇ ਪੋ੍ਰਗਰਾਮ ਦਾ ਅੰਤ ਕੀਤਾ ਗਿਆ।

Today Now News

RELATED ARTICLES
- Advertisment -

POPULAR POSTS