17.1 C
Chandigarh

TODAY NOW NEWS

Thursday, March 19, 2026
Homeਖੇਡ ਜਗਤ'ਹੈਲੋ ਮੈਂ ਕਪਿਲ ਦੇਵ ਹਾਂ ਤੇ ਤੁਹਾਡੇ ਨਾਲ" ਮੌਤ ਦੀ ਅਫਵਾਹ ਤੋਂ...

‘ਹੈਲੋ ਮੈਂ ਕਪਿਲ ਦੇਵ ਹਾਂ ਤੇ ਤੁਹਾਡੇ ਨਾਲ” ਮੌਤ ਦੀ ਅਫਵਾਹ ਤੋਂ ਬਾਅਦ ਵੀਡੀਓ ਰਹੀ ਆਪਣੇ ਪ੍ਰਸ਼ੰਸਕਾਂ ਦੇ ਰੂਬਰੂ ਹੋਏ ਕਪਿਲ ਦੇਵ

11 ਨਵੰਬਰ ਨੂੰ ਕਰਨਗੇ ਆਪਣੇ ਪ੍ਰਸ਼ੰਸਕਾਂ ਨਾਲ ਗੱਲ

ਨਵੀਂ ਦਿੱਲ਼ੀ (ਏਜੇਂਸੀ) : ਭਾਰਤ ਦੇ ਸਾਬਕਾ ਕ੍ਰਿਕਟਰ ਮਦਨਲਾਲ ਨੇ ਕਪਿਲ ਦੇਵ ਦੀ ਮੌਤ ਦੀ ਅਫਵਾਹ ਦਾ ਖੰਡਨ ਕਰਦਿਆਂ ਸਾਫ਼ ਕੀਤਾ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਲੈ ਕੇ ਸੋਮਵਰ ਜੋ ਬੇਹੱਦ ਹੀ ਹੈਰਾਨ ਦੇ ਦੁਖੀ ਕਰਨ ਵਾਲੀ ਖ਼ਬਰ ਸਾਹਮਣੇ ਆਈ ਸੀ, ਉਸ ਚ ਕਿਸੇ ਵੀ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਸੀ । ਹੁਣ ਕਪਿਲ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਉਹ ਬਿਲਕੁੱਲ ਸਿਹਤਮੰਦ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਕਪਿਲ ਕਹਿੰਦੇ ਸੁਣਾਈ ਦੇ ਰਹੇ ਹਨ, ‘ਹੈਲੋ ਮੈਂ ਕਪਿਲ ਦੇਵ ਹਾਂ ਤੇ ਤੁਹਾਡੇ ਨਾਲ 11 ਨਵੰਬਰ ਨੂੰ ਆਪਣੀ ਕਹਾਣੀ ਸ਼ੇਅਰ ਕਰਨਾ ਜਾ ਰਿਹਾ ਹਾਂ। ਕੁਝ ਕ੍ਰਿਕਟ ਦੇ ਕਿੱਸੇ ਤੇ ਕੁਝ ਯਾਦਾਂ। ਤਿਉਹਾਰ ਦਾ ਮਾਹੌਲ ਹੈ ਤੇ ਤਿਆਰ ਹੋ ਜਾਓ। 11 ਨਵੰਬਰ ਨੂੰ ਮੇਰੇ ਨਾਲ ਸਵਾਲ ਜਵਾਬ ਦੇ ਸੈਸ਼ਨ ਲਈ। ਤੁਸੀਂ ਸਾਰੇ ਪਲ਼ ਦਾ ਮਜ਼ਾ ਲਓ ਤੇ ਖ਼ੁਸ਼ ਰਹੋ।’

Today Now News

RELATED ARTICLES
- Advertisment -

POPULAR POSTS