16.6 C
Chandigarh

TODAY NOW NEWS

Thursday, March 19, 2026
HomeBREAKING NEWSਹੈਲੀਕਾਪਟਰ ਕ੍ਰੈਸ਼: ਸਵੇਰੇ ਵੱਡਾ ਹਾਦਸਾ, ਕੇਦਾਰਨਾਥ ਜਾ ਰਿਹਾ ਹੈਲੀਕਾਪਟਰ ਗੌਰੀਕੁੰਡ ਨੇੜੇ ਕ੍ਰੈਸ਼,...

ਹੈਲੀਕਾਪਟਰ ਕ੍ਰੈਸ਼: ਸਵੇਰੇ ਵੱਡਾ ਹਾਦਸਾ, ਕੇਦਾਰਨਾਥ ਜਾ ਰਿਹਾ ਹੈਲੀਕਾਪਟਰ ਗੌਰੀਕੁੰਡ ਨੇੜੇ ਕ੍ਰੈਸ਼, 7 ਲੋਕਾਂ ਦੀ ਮੌਤ

ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਕੇਦਾਰਨਾਥ ਜਾ ਰਹਿਆ ਇੱਕ ਹੈਲੀਕਾਪਟਰ ਗੌਰੀਕੁੰਡ ਦੇ ਨੇੜਲੇ ਜੰਗਲਾਂ ‘ਚ ਸਵੇਰੇ 5:20 ਵਜੇ ਕ੍ਰੈਸ਼ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ, ਆਰੀਅਨ ਏਵੀਏਸ਼ਨ ਕੰਪਨੀ ਦੇ ਇਸ ਹੈਲੀਕਾਪਟਰ ‘ਚ ਸਵਾਰ ਸਭ 7 ਲੋਕਾਂ ਦੀ ਮੌਤ ਹੋ ਗਈ

ਹਾਦਸਾ ਗੌਰੀਕੁੰਡ ਅਤੇ ਤ੍ਰਿਜੁਗੀਨਾਰਾਇਣ ਦੇ ਵਿਚਕਾਰ ਵਾਪਰਿਆ। ਸ਼ੁਰੂਆਤੀ ਜਾਂਚ ਅਨੁਸਾਰ, ਖਰਾਬ ਮੌਸਮ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਉੱਤਰਾਖੰਡ ਦੇ ਏ.ਡੀ.ਜੀ ਕਾਨੂੰਨ-ਵਿਵਸਥਾ ਡਾ. ਵੀ. ਮੁਰੂਗੇਸ਼ਨ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਹੈਲੀਕਾਪਟਰ ਦੇਹਰਾਦੂਨ ਤੋਂ ਉੱਡਾਣ ਭਰ ਕੇ ਕੇਦਾਰਨਾਥ ਜਾ ਰਿਹਾ ਸੀ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਰਾਹਤ ਕਾਰਜ ਲਈ ਐਸ.ਡੀ.ਆਰ.ਐਫ, ਸਥਾਨਕ ਪ੍ਰਸ਼ਾਸਨ ਅਤੇ ਹੋਰ ਬਚਾਅ ਟੀਮਾਂ ਮੌਕੇ ‘ਤੇ ਤਾਇਨਾਤ ਹਨ।

ਯਾਦ ਰਹੇ ਕਿ ਚਾਰਧਾਮ ਯਾਤਰਾ ਦੌਰਾਨ ਹੈਲੀਕਾਪਟਰ ਹਾਦਸੇ ਪਹਿਲਾਂ ਵੀ ਵਾਪਰ ਚੁੱਕੇ ਹਨ। ਹਾਲ ਹੀ ਵਿੱਚ ਇੱਕ ਹੈਲੀਕਾਪਟਰ ਸੜਕ ਵਿਚਾਲੇ ਆ ਡਿੱਗਾ ਸੀ। ਇਸ ਸਾਲ ਯਾਤਰਾ ਦੀ ਸ਼ੁਰੂਆਤ ਤੋਂ ਹੀ ਕਈ ਐਮਰਜੈਂਸੀ ਲੈਂਡਿੰਗ ਦੇ ਮਾਮਲੇ ਸਾਹਮਣੇ ਆਏ ਹਨ।

ਇਨ੍ਹਾਂ ਲਗਾਤਾਰ ਵਾਪਰ ਰਹੇ ਹਾਦਸਿਆਂ ਨੂੰ ਦੇਖਦਿਆਂ, ਡੀਜੀਸੀਏ (DGCA) ਵੱਲੋਂ ਸਖ਼ਤ ਕਦਮ ਚੁੱਕੇ ਗਏ ਹਨ।
ਕੇਦਾਰਨਾਥ ਰੂਟ ‘ਤੇ ਰੋਜ਼ਾਨਾ ਦੇ 60 ਹੈਲੀਕਾਪਟਰ ਚੱਕਰ ਘਟਾ ਦਿੱਤੇ ਗਏ ਹਨ। ਹੁਣ ਹਰ ਹੈਲੀਕਾਪਟਰ ਇੱਕ ਘੰਟੇ ਵਿੱਚ ਗੁਪਤਕਾਸ਼ੀ ਤੋਂ 2 ਉਡਾਣਾਂ ਹੀ ਭਰ ਸਕੇਗਾ।

ਇਸ ਨਵੇਂ ਨਿਯਮ ਅਨੁਸਾਰ, ਇੱਕ ਹੈਲੀਕਾਪਟਰ ਹੁਣ ਦਿਨ ਵਿਚ ਵੱਧ ਤੋਂ ਵੱਧ 16 ਵਾਰ ਉੱਡਾਣ ਕਰ ਸਕੇਗਾ


ਸੰਖੇਪ:

  • ਘਟਨਾ ਸਥਾਨ: ਗੌਰੀਕੁੰਡ (ਰੁਦਰਪ੍ਰਯਾਗ, ਉਤਰਾਖੰਡ)
  • ਸਮਾਂ: ਸਵੇਰੇ 5:20 ਵਜੇ
  • ਮ੍ਰਿਤਕਾਂ ਦੀ ਗਿਣਤੀ: 7
  • ਕਾਰਨ: ਖਰਾਬ ਮੌਸਮ
  • ਹੈਲੀਕਾਪਟਰ: ਆਰੀਅਨ ਏਵੀਏਸ਼ਨ ਕੰਪਨੀ
  • ਯਾਤਰਾ: ਕੇਦਾਰਨਾਥ ਚਾਰਧਾਮ ਰੂਟ
Today Now News

RELATED ARTICLES
- Advertisment -

POPULAR POSTS