17.4 C
Chandigarh

TODAY NOW NEWS

Friday, March 20, 2026
HomeBREAKING NEWSਬਿਜਲੀ ਕਾਮਿਆਂ ਨੇ ਸਬ-ਡਵੀਜ਼ਨ ਜਰਗ ਵਿਖੇ ਲੋਕ ਤੇ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ...

ਬਿਜਲੀ ਕਾਮਿਆਂ ਨੇ ਸਬ-ਡਵੀਜ਼ਨ ਜਰਗ ਵਿਖੇ ਲੋਕ ਤੇ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਕੀਤੀ ਰੈਲੀ

ਖੰਨਾ, : -ਅੱਜ ਟੈਕਨੀਕਲ ਸਰਵਿਸ ਯੂਨੀਅਨ, ਸਬ-ਡਵੀਜ਼ਨ ਕਮੇਟੀ ਜਰਗ ਆਗੂ ਬਲਜੀਤ ਸਿੰਘ ਅਤੇ ਸ਼ਿੰਦਰ ਸਿੰਘ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਡਵੀਜ਼ਨ ਦੇ ਬਿਜਲੀ ਕਾਮਿਆਂ ਨੇ ਕੇਂਦਰ ਦੀ ਸਰਕਾਰ, ਪੰਜਾਬ ਸਰਕਾਰ ਅਤੇ ਪਾਵਰਕਾਮ ਅੇੈਡ ਟਰਾਂਸਕੋ ਦੀ ਮੈਨੈਜਮੈਂਟ ਦੀਆਂ ਲੋਕ, ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਬਿਜਲੀ ਕਾਮਿਆਂ ਨੇ ਜਰਗ ਦਫ਼ਤਰ ਦੇ ਗੇਟ ਅੱਗੇ ਇਕੱਠੇ ਹੋ ਕੇ ਰੈਲੀ ਕੀਤੀ ਅਤੇ ਯੂਨੀਅਨ ਦਾ ਲਾਲ ਫਰੇਰਾ ਅਕਾਸ਼ ਗੂੰਜਾਓੁ ਨਾਹਰੇ ਲਗਾਕੇ ਲਹਿਰਾਇਆ ਮਈ ਦੇ ਕੌਮਾਂਤਰੀ ਸ਼ਹੀਦਾਂ ਨੂੰ ਸਰਧਾਜ਼ਲੀਆਂ ਭੇਟ ਕੀਤੀਆਂ।

  ਰੈਲੀ ਵਿਚ ਅਕਾਸ਼ ਗੂੰਜਾਓੁ ਨਾਹਰੇ ਲਗਾ ਕੇ ਬਿਜਲੀ ਕਾਮਿਆਂ ਨੇ ਆਪਣੇ ਰੋਸ ਦਾ ਮੁਜ਼ਾਹਰਾ ਕੀਤਾ ਸਰਕਾਰ ਅਤੇ ਮੈਨੇਜਮੈਂਟ ਦੀਆਂ ਮੁਲਾਜ਼ਮ ਮਜ਼ਦੂਰ ਪੈਨਸ਼ਨਰ ਅਤੇ ਮਿਹਨਤਕਸ਼ ਲੋਕ ਮਾਰੂ ਨਿੱਜੀਕਰਨ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਮੰਗ ਕੀਤੀ ਕਿ ਬਿਜਲੀ ਅੇਕਟ 2003 ਰੱਦ ਕੀਤਾ ਜਾਵੇ। ਸੇਵਾ ਸ਼ਰਤਾਂ ਵਿਚ ਕੀਤੀ ਤਬਦੀਲੀ ਰੱਦ ਕੀਤੀ ਜਾਵੇ। ਸਰਕਾਰੀ ਥਰਮਲਾ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲੈ ਕੇ ਰੋਪੜ ਅਤੇ ਬਠਿੰਡਾ ਥਰਮਲਾਂ ਨੂੰ ਮੁੜ ਸਰਕਾਰੀ ਤੌਰ ’ਤੇ ਚਾਲੂ ਕੀਤਾ ਜਾਵੇ, ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਤਹਿਤ ਪਾਵਰਕਾਮ ਅਤੇ ਟਰਾਂਸਕੋ ਵਿਚ ਐਸ. ਐਸ. ਏ., ਓ. ਸੀ., ਆਰ.ਟੀ.ਐਮ., ਐਸ. ਐਸ. ਓ. ਆਦਿ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਨੂੰ ਤੇਜ਼ ਕਰਨ ਦੇ ਮਨਸੂਬੇ ਤਹਿਤ ਪ੍ਰੀਪੇਡ ਮੀਟਰ ਅਤੇ ਸਮਾਰਟ ਮੀਟਰ ਲਗਾਉਣ ਦੇ ਫੈਸਲੇ ਨੂੰ ਰੱਦ ਕੀਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ 2004 ਤੋਂ ਮੁੜ ਚਾਲੂ ਕੀਤੀ ਜਾਵੇ। ਪਟਿਆਲਾ ਸਰਕਲ ਦੇ ਟਰਮੀਨੇਟ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ। ਆਗੂਆਂ ਨੇ ਪੰਜਾਬ ਦੀ ਸਰਕਾਰ ਦੇ ਇਸ਼ਾਰੇ ’ਤੇ ਅਧਿਆਪਕਾ ਅਤੇ ਹੋਰ ਮਿਹਨਤੀ ਲੋਕਾਂ ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਨਿੰਦਾ ਕੀਤਾ। ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣ ਤੇ ਵੱਧ ਰਹੀ ਮਹਿੰਗਾਈ ਨੂੰ ਰੋਕਣ ਦੀ ਮੰਗ ਕੀਤੀ। ਫਿਰਕਾਪ੍ਰਸਤੀ ਨੂੰ ਬੰਦ ਕੀਤਾ ਜਾਵੇ ਆਦਿ। ਮੁਲਾਜ਼ਮਾ ਨੇ ਮਈ ਦਿਹਾੜੇ ਤੇ ਯੂਨੀਅਨ ਦਾ ਝੰਡਾ ਲਹਿਰਾਂ ਕੇ ਪ੍ਰਣ ਕੀਤਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀ ਕੀਤੀਆਂ ਜਾਦੀਆਂ ਸੰਘਰਸ਼ ਨੂੰ ਜਾਰੀ ਅਤੇ ਤੇਜ਼ ਕੀਤਾ ਜਾਵੇਗਾ। ਰੈਲੀ ਵਿੱਚ ਲਖਵੀਰ ਸਿੰਘ, ਜਗਦੇਵ ਸਿੰਘ, ਕ੍ਰਿਸ਼ਨ ਕੁਮਾਰ, ਬੁੱਧੀ ਲਾਲ, ਅਮਨਦੀਪ ਸਿੰਘੀ ਸ਼ਿੰਗਾਰਾ ਸਿੰਘ, ਧਿਆਨ ਸਿੰਘ, ਕਾਤੀ ਸਿੰਘ ਆਦਿ ਹਾਜ਼ਰ ਸਨ।
Today Now News

RELATED ARTICLES
- Advertisment -

POPULAR POSTS